ਅੰਮ੍ਰਿਤਸਰ : ਕੁਝ ਪੈਸਿਆਂ ਦੇ ਲਾਲਚ ਵਿੱਚ ਅੰਮ੍ਰਿਤਸਰ ਵਿਖੇ ਚਲਾਏ ਜਾ ਰਹੇ ਨਕਲੀ ਨਸ਼ਾ ਛਡਾਊ ਕੇਂਦਰ 'ਤੇ ਪੁਲਿਸ ਨੇ ਛਾਪੇਮਾਰੀ ਕਰਦਿਆਂ ਵੱਡੀ ਕਾਰਵਾਈ ਕੀਤੀ ਅਤੇ ਦਰਜਨਾਂ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ,'ਅੰਮ੍ਰਿਤਸਰ ਦੇ ਫੋਕਲ ਪੁਆਇੰਟ ਏਰੀਆ 'ਚ ਵਧੇਰੇ ਤੌਰ 'ਤੇ ਜਿਥੇ ਫੈਕਟਰੀਆਂ ਤੇ ਇੰਡਸਟਰੀਆਂ ਹਨ ਉੱਥੇ ਦੋ ਨੌਜਵਾਨ ਵੱਲੋਂ ਇੱਕ ਨਕਲੀ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਗਿਆ ਸੀ। ਜਿਸ ਵਿੱਚ 15 ਦੇ ਕਰੀਬ ਨੌਜਵਾਨ ਕੈਦ ਸਨ ਅਤੇ ਇੱਕੋ ਕਮਰੇ ਦੇ ਵਿੱਚ ਇਹਨਾਂ ਸਾਰੇ ਨੌਜਵਾਨਾਂ ਨੂੰ ਰੱਖਿਆ ਗਿਆ ਸੀ, ਜਿਨ੍ਹਾਂ ਨੂੰ ਪੁਲਿਸ ਵੱਲੋਂ ਬਾਹਰ ਕੱਢਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਇਨ੍ਹਾਂ ਨੌਜਵਾਨਾਂ ਨੂੰ ਇੱਥੇ ਕੈਦ ਕਰਕੇ ਰੱਖਿਆ ਜਾ ਰਿਹਾ ਸੀ, ਇਨ੍ਹਾਂ 'ਚੋਂ ਕਈ ਨੌਜਵਾਨ ਤਾਂ ਅਜਿਹੇ ਹਨ ਜਿਨ੍ਹਾਂ ਨੇ ਬਾਹਰ ਨਿਕਲ ਕੇ ਸੂਰਜ ਜਾਂ ਧੁੱਪ-ਛਾਂ ਤੱਕ ਨਹੀਂ ਵੇਖੀ,'।
ਬਿਮਾਰੀਆਂ ਨਾਲ ਗ੍ਰਸਤ ਹੋਏ ਨੌਜਵਾਨ
ਪੁਲਿਸ ਮੁਤਾਬਿਕ 15 ਨੌਜਵਾਨ ਇੱਕ ਹੀ ਕਮਰੇ 'ਚ ਰਹਿੰਦੇ ਅਤੇ ਇੱਕ ਹੀ ਬਾਥਰੂਮ ਦੀ ਵਰਤੋਂ ਕਰਦੇ ਸਨ। ਇਸ ਨਾਲ ਕਈਆਂ ਨੂੰ ਤਾਂ ਅੰਦਰ ਰਹਿ ਕੇ ਹੋj ਵੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਨੌਜਵਾਨ ਕਮਰੇ 'ਚ ਹੀ ਡੱਕੇ ਰਹਿੰਦੇ ਸਨ। ਇਨ੍ਹਾਂ ਨੂੰ ਦਵਾਈ ਦੇ ਨਾਮ 'ਤੇ ਫਰਜ਼ੀ ਸੈਂਟਰ ਚਲਾਉਣ ਆਪਣੇ ਵੱਲੋਂ ਹੀ ਸਿਰ ਦਰਦ ਅਤੇ ਬੁਖਾਰ ਦੀ ਦਵਾਈ ਦਿੱਤੀ ਜਾ ਰਹੀ ਸੀ। ਪੁਲਿਸ ਵੱਲੋਂ ਰੇਡ ਕਰ ਕੇ ਇਹਨਾਂ ਨੌਜਵਾਨਾਂ ਨੂੰ ਛੁਡਾਇਆ ਗਿਆ ਅਤੇ ਨਸ਼ਾ ਛੁਡਾਉ ਕੇਂਦਰ ਦੇ ਦੋਵੇਂ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਕਿਹਾ ਕਿ ਕੁਝ ਹੋਰ ਥਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿੱਥੇ ਜਲਦ ਹੀ ਰੇਡ ਕੀਤੀ ਜਾਵੇਗੀ ਅਤੇ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ।
ਪਰਿਵਾਰਾਂ ਤੋਂ ਵੀ ਰੱਖਿਆ ਗਿਆ ਅੱਡ
ਇਸ ਮੌਕੇ ਪੀੜਤ ਨੌਜਵਾਨਾਂ ਨੇ ਦੱਸਿਆ ਕਿ 'ਸਾਨੂੰ ਇੱਥੇ ਪਿਛਲੇ 3/4 ਮਹੀਨਿਆਂ ਤੋਂ ਕੈਦ ਕੀਤਾ ਗਿਆ ਸੀ। ਸਾਨੂੰ ਕਦੀ ਵੀ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਇੱਥੇ ਐਮਬੀਬੀਐੱਸ ਡਾਕਟਰ ਨਹੀਂ ਆਇਆ। ਸਿਰਫ ਇਨ੍ਹਾਂ ਵੱਲੋਂ ਹੀ ਸਾਨੂੰ ਪਹਿਲਾਂ ਤਿੰਨ ਚਾਰ ਦਿਨ ਦਵਾਈ ਦਿੱਤੀ ਗਈ। ਉਸ ਤੋਂ ਬਾਅਦ ਕੋਈ ਦਵਾਈ ਨਹੀਂ ਦਿੱਤੀ, ਜੇਕਰ ਸਾਡੇ ਤੋਂ ਕੋਈ ਗਲਤੀ ਹੋ ਜਾਂਦੀ ਸੀ ਤਾਂ ਸਾਡੇ ਨਾਲ ਕੁੱਟਮਾਰ ਕਰਦੇ ਸਨ। ਇਥੋਂ ਤੱਕ ਕਿ ਪਰਿਵਾਰ ਨਾਲ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਜਦੋਂ ਪਰਿਵਾਰ ਸਾਨੂੰ ਮਿਲਣ ਆਏ ਤਾਂ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ,'।
- ਹੁਣ ਟੈਕਸ ਬਚਾਉਣ ਲਈ ਗਲਤ ਦਸਤਾਵੇਜ ਦੇਣ ਵਾਲਿਆਂ ਦੀ ਨਹੀਂ ਖ਼ੈਰ, ਆਮਦਨ ਕਰ ਵਿਭਾਗ ਨੇ ਕੀਤੀ ਅਹਿਮ ਬੈਠਕ
- ਕੀਰਤਪੁਰ-ਮਨਾਲੀ ਫੋਰ ਲੇਨ 'ਤੇ 40 ਕਿਲੋਮੀਟਰ ਦੇ ਵਿਚਕਾਰ ਦੋ ਟੋਲ ਪਲਾਜ਼ੇ ,ਚੰਡੀਗੜ੍ਹ ਅਤੇ ਮਨਾਲੀ ਵਿਚਕਾਰ ਨੇ 5 ਟੋਲ ਪਲਾਜ਼ੇ, ਸਥਾਨਕਵਾਸੀ ਅਤੇ ਸੈਲਾਨੀ ਡਾਹਢੇ ਪਰੇਸ਼ਾਨ
- ਕਤਲ ਮਾਮਲੇ ਵਿੱਚ ਅਕਾਲੀ ਆਗੂ ਦੇ 2 ਪੁੱਤਰਾਂ ਸਮੇਤ 8 ਦੋਸ਼ੀਆਂ ਨੂੰ ਉਮਰ ਕੈਦ, ਜਾਣੋਂ ਪੂਰਾ ਮਾਮਲਾ
ਜਦੋਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਛਾਪਾ ਮਾਰਿਆ ਅਤੇ ਸਾਰੇ ਬੰਧਕ ਨੌਜਵਾਨਾਂ ਨੂੰ ਛੁਡਾ ਲਿਆ। ਫਿਲਹਾਲ ਸਾਰੇ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਅਤੇ ਸੈਂਟਰ ਚਲਾਉਣ ਵਾਲੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵੇਂ ਦੋਸ਼ੀ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।