ਅੱਜ ਦੇ ਸਮੇਂ 'ਚ ਵਾਲ ਝੜਨਾ ਇੱਕ ਆਮ ਸਮੱਸਿਆ ਬਣ ਗਿਆ ਹੈ। ਇਸ ਸਮੱਸਿਆ ਤੋਂ ਕਈ ਲੋਕ ਪਰੇਸ਼ਾਨ ਹਨ। ਲਗਾਤਾਰ ਝੜ ਰਹੇ ਵਾਲ ਗੰਜੇਪਨ ਦਾ ਵੀ ਕਾਰਨ ਬਣ ਸਕਦੇ ਹਨ। ਇਸ ਲਈ ਤੁਹਾਨੂੰ ਝੜ ਰਹੇ ਵਾਲਾਂ ਦੇ ਕਾਰਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂਕਿ ਸਮੇਂ ਰਹਿੰਦੇ ਤੁਸੀਂ ਖੁਦ ਨੂੰ ਇਸ ਸਮੱਸਿਆ ਤੋਂ ਬਚਾ ਸਕੋ। ਝੜਦੇ ਵਾਲਾਂ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਪੋਸ਼ਣ ਵਿਗਿਆਨੀ ਅਰਬੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਝੜ ਰਹੇ ਵਾਲਾਂ ਪਿੱਛੇ ਜ਼ਿੰਮੇਵਾਰ ਹੈਰਾਨ ਕਰ ਦੇਣ ਵਾਲੇ ਕਾਰਨਾਂ ਦਾ ਖੁਲਾਸਾ ਕੀਤਾ ਹੈ।
ਝੜਦੇ ਵਾਲਾਂ ਲਈ ਜ਼ਿੰਮੇਵਾਰ ਕਾਰਨ
- ਆਇਰਨ ਦੀ ਕਮੀ: ਆਇਰਨ ਵਾਲਾਂ ਦੇ ਰੋਮਾਂ ਤੱਕ ਆਕਸੀਜਨ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੋੜੀਂਦੇ ਆਇਰਨ ਤੋਂ ਬਿਨ੍ਹਾਂ ਵਾਲਾਂ ਦਾ ਵਾਧਾ ਹੌਲੀ ਹੋ ਜਾਂਦਾ ਹੈ ਅਤੇ ਵਾਲ ਝੜ ਸਕਦੇ ਹਨ। ਇਸ ਲਈ ਆਇਰਨ ਦੀ ਕਮੀ ਵੀ ਝੜਦੇ ਵਾਲਾਂ ਲਈ ਇੱਕ ਜ਼ਿੰਮੇਵਾਰ ਕਾਰਨ ਹੋ ਸਕਦਾ ਹੈ।
- B12 ਦੀ ਕਮੀ: ਵਿਟਾਮਿਨ B12 ਲਾਲ ਖੂਨ ਦੇ ਸੈੱਲਾਂ ਦੇ ਉਤਪਾਦਨ ਲਈ ਜ਼ਰੂਰੀ ਹੈ, ਜੋ ਵਾਲਾਂ ਦੇ ਰੋਮਾਂ ਤੱਕ ਆਕਸੀਜਨ ਪਹੁੰਚਾਉਂਦੇ ਹਨ। B12 ਦੀ ਕਮੀ ਕਾਰਨ ਤੁਹਾਨੂੰ ਵਾਲ ਝੜਨ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਥਾਇਰਾਇਡ ਅਸੰਤੁਲਨ: ਘੱਟ ਸਰਗਰਮ ਜਾਂ ਜ਼ਿਆਦਾ ਸਰਗਰਮ ਥਾਇਰਾਇਡ ਗ੍ਰੰਥੀ ਹਾਰਮੋਨ ਦੇ ਪੱਧਰਾਂ ਨੂੰ ਵਿਗਾੜ ਸਕਦੀ ਹੈ, ਜਿਸ ਨਾਲ ਵਾਲ ਝੜ ਸਕਦੇ ਹਨ। ਹਾਈਪੋਥਾਈਰੋਡਿਜ਼ਮ ਵਾਲਾਂ ਦੇ ਝੜਨ ਦਾ ਇੱਕ ਆਮ ਕਾਰਨ ਹੈ।
- ਵਿਟਾਮਿਨ D ਦੀ ਕਮੀ: ਵਿਟਾਮਿਨ D ਵਾਲਾਂ ਦੇ ਰੋਮਾਂ ਦੀ ਸਿਹਤ ਲਈ ਮਹੱਤਵਪੂਰਨ ਹੈ। ਖੋਜ ਸੁਝਾਅ ਦਿੰਦੀ ਹੈ ਕਿ ਵਿਟਾਮਿਨ D ਦੀ ਕਮੀ ਵਾਲਾਂ ਦੇ ਝੜਨ ਵਿੱਚ ਯੋਗਦਾਨ ਪਾ ਸਕਦੀ ਹੈ।
- ਤਣਾਅ: ਲੰਬੇ ਸਮੇਂ ਤੱਕ ਤਣਾਅ ਅਤੇ ਕੋਰਟੀਸੋਲ ਦੇ ਵਧੇ ਹੋਏ ਉਤਪਾਦਨ ਕਾਰਨ ਵੀ ਵਾਲ ਝੜ ਸਕਦੇ ਹਨ। ਇਸ ਨਾਲ ਆਮ ਵਾਲਾਂ ਦੇ ਵਿਕਾਸ ਚੱਕਰ ਵਿੱਚ ਵਿਘਨ ਪੈ ਜਾਂਦਾ ਹੈ।
- ਉੱਚ DHT: ਡਾਈਹਾਈਡ੍ਰੋਟੇਸਟੋਸਟੀਰੋਨ (DHT) ਇੱਕ ਹਾਰਮੋਨ ਹੈ ਜੋ ਵਾਲਾਂ ਦੇ ਝੜਨ ਵਿੱਚ ਯੋਗਦਾਨ ਪਾਉਂਦਾ ਹੈ। DHT ਦੇ ਉੱਚ ਪੱਧਰ ਵਾਲਾਂ ਦੇ ਪਤਲੇ ਹੋਣ ਅਤੇ ਝੜਨ ਦਾ ਕਾਰਨ ਬਣ ਸਕਦੇ ਹਨ।
- ਮਾੜੀ ਨੀਂਦ: ਮਾੜੀ ਨੀਂਦ ਦੀ ਗੁਣਵੱਤਾ ਅਤੇ ਮਿਆਦ ਵਾਲਾਂ ਦੇ ਝੜਨ ਦਾ ਕਾਰਨ ਬਣ ਸਕਦੀ ਹੈ। ਨੀਂਦ ਦੌਰਾਨ ਸਰੀਰ ਵਾਲਾਂ ਦੇ follicles ਦੀ ਮੁਰੰਮਤ ਅਤੇ ਪੁਨਰਜਨਮ ਕਰਦਾ ਹੈ।
- ਓਮੇਗਾ-3 ਦੀ ਕਮੀ: ਓਮੇਗਾ-3 ਫੈਟੀ ਐਸਿਡ ਵਾਲਾਂ ਦੇ follicles ਦੀ ਸਿਹਤ ਲਈ ਜ਼ਰੂਰੀ ਹੈ। ਓਮੇਗਾ-3 ਦੀ ਕਮੀ ਸੁੱਕੇ, ਭੁਰਭੁਰੇ ਵਾਲ ਅਤੇ ਵਾਲ ਝੜਨ ਦਾ ਕਾਰਨ ਬਣ ਸਕਦੇ ਹਨ।
- ਜ਼ਿਆਦਾ ਸਟਾਈਲਿੰਗ ਅਤੇ ਹੀਟ ਦੀ ਵਰਤੋਂ: ਜ਼ਿਆਦਾ ਸਟਾਈਲਿੰਗ ਅਤੇ ਹੀਟ ਦੇ ਸਾਧਨਾਂ ਦੀ ਵਰਤੋਂ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਵਾਲ ਝੜਨ ਦਾ ਕਾਰਨ ਬਣ ਸਕਦੀ ਹੈ।
- ਗਿੱਲੇ ਵਾਲਾਂ ਨੂੰ ਕੰਘੀ ਕਰਨਾ: ਗਿੱਲੇ ਵਾਲਾਂ ਨੂੰ ਕੰਘੀ ਕਰਨਾ ਵੀ ਵਾਲ ਝੜਨ ਦਾ ਕਾਰਨ ਬਣ ਸਕਦਾ ਹੈ ਅਤੇ ਵਾਲਾਂ ਦਾ ਨੁਕਸਾਨ ਕਰ ਸਕਦਾ ਹੈ। ਗਿੱਲੇ ਵਾਲਾਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਸ ਲਈ ਵਾਧੂ ਪਾਣੀ ਨੂੰ ਹੌਲੀ-ਹੌਲੀ ਸਾਫ਼ ਕਰਨਾ ਅਤੇ ਵਾਲ ਸੁੱਕਣ ਤੱਕ ਕੰਘੀ ਕਰਨ ਤੋਂ ਬਚਣਾ ਸਭ ਤੋਂ ਵਧੀਆ ਹੈ।
ਇਹ ਵੀ ਪੜ੍ਹੋ:-