ਨਵੀਂ ਦਿੱਲੀ: ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ UPI ਭਾਰਤ ਸਮੇਤ ਕਈ ਦੇਸ਼ਾਂ ਵਿੱਚ ਲੈਣ-ਦੇਣ ਦਾ ਮਾਧਿਅਮ ਬਣ ਗਿਆ ਹੈ। ਯੂਪੀਆਈ ਰਾਹੀਂ ਲੈਣ-ਦੇਣ ਸਿਰਫ਼ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਪਿੰਡਾਂ ਵਿੱਚ ਵੀ ਵੱਧ ਰਿਹਾ ਹੈ। ਅੱਜ ਦੇ ਸਮੇਂ 'ਚ ਲੋਕ ਹਰ ਤਰ੍ਹਾਂ ਦਾ ਭੁਗਤਾਨ UPI ਰਾਹੀਂ ਕਰਦੇ ਹਨ। ਇਸ ਲਈ ਸਰਕਾਰ ਨੇ ਡਿਜੀਟਲ ਪੇਮੈਂਟ ਪਲੇਟਫਾਰਮ 'ਚ ਖਪਤਕਾਰਾਂ ਦੇ ਫਾਇਦੇ ਲਈ ਕਈ ਕੰਮ ਕੀਤੇ ਹਨ। ਹੁਣ ਇੱਕ ਵਾਰ ਫਿਰ UPI ਨਾਲ ਜੁੜੇ ਨਿਯਮਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਕੁਝ UPI ਲੈਣ-ਦੇਣ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਇੱਕ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ। ਨਵੇਂ ਨਿਯਮ 1 ਫਰਵਰੀ 2025 ਤੋਂ ਲਾਗੂ ਹੋਣਗੇ। ਅਗਲੇ ਮਹੀਨੇ ਤੋਂ NPCI ਦੁਆਰਾ ਵਿਸ਼ੇਸ਼ ਅੱਖਰਾਂ ਵਾਲੇ UPI ID ਦੇ ਨਾਲ ਵਿੱਤੀ ਲੈਣ-ਦੇਣ ਨੂੰ ਬਲੌਕ ਕਰ ਦਿੱਤਾ ਜਾਵੇਗਾ।
ਹੁਣ ਸਿਰਫ ਅਜਿਹੇ ਯੂਪੀਆਈ ਆਈਡੀ ਦੀ ਕੀਤੀ ਜਾ ਸਕੋਗੀ ਵਰਤੋ
ਨਿਯਮਾਂ ਦੇ ਅਨੁਸਾਰ, ਅਲਫਾਨਿਊਮੇਰਿਕ ਅੱਖਰਾਂ ਦੀ ਆਈਡੀ ਵਾਲੇ ਉਪਭੋਗਤਾ ਹੀ UPI ਰਾਹੀਂ ਵਿੱਤੀ ਲੈਣ-ਦੇਣ ਕਰ ਸਕਣਗੇ। ਇਸਦਾ ਮਤਲਬ ਹੈ ਕਿ ਉਪਭੋਗਤਾ A-Z ਅਤੇ a-z ਵਿਚਕਾਰ ਅੱਖਰਾਂ ਅਤੇ 0-9 ਦੇ ਵਿਚਕਾਰ ਨੰਬਰਾਂ ਦੀ ਵਰਤੋਂ ਕਰਕੇ ID ਬਣਾ ਸਕਦੇ ਹਨ। ਵਿਸ਼ੇਸ਼ ਅੱਖਰ ਜਿਵੇਂ @, #, % ਅਤੇ $ ਆਦਿ ਵਾਲੇ ID ਤੋਂ ਲੈਣ-ਦੇਣ ਸਵੀਕਾਰ ਨਹੀਂ ਕੀਤੇ ਜਾਣਗੇ। ਜੇਕਰ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਆਈਡੀ ਨੂੰ ਬਲੌਕ ਕੀਤਾ ਜਾ ਸਕਦਾ ਹੈ।
NPCI ਨੇ ਇਹ ਕਦਮ ਕਿਉਂ ਚੁੱਕਿਆ?
UPI ID ਵਿੱਚ ਵਿਸ਼ੇਸ਼ ਸੰਸਕਰਣ ਸਵੀਕਾਰ ਨਹੀਂ ਕੀਤੇ ਜਾਣਗੇ। ਇਹ ਫੈਸਲਾ UPI ਲੈਣ-ਦੇਣ ਨੂੰ ਵਧਾਉਣ ਲਈ ਲਿਆ ਗਿਆ ਹੈ। ਇਸ ਸਬੰਧੀ ਸਾਰੇ ਬੈਂਕਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਵੀ NPCI ਨੇ UPI ID ਲਈ ਅਲਫਾਨਿਊਮੇਰਿਕ ਅੱਖਰਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸ ਦੇ ਬਾਵਜੂਦ ਕੁਝ ਬੈਂਕ ਅਤੇ ਐਪ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਇਸ ਲਈ ਹੁਣ ਭਾਰਤ ਦੇ ਨੈਸ਼ਨਲ ਪੇਮੈਂਟਸ ਇੰਟਰਫੇਸ ਨੇ ਸਖ਼ਤ ਕਦਮ ਚੁੱਕੇ ਹਨ।
ਇਹ ਵੀ ਪੜ੍ਹੋ:-