ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਨਗਰ ਨਿਗਮ ਚੋਣਾਂ ਦੌਰਾਨ ਭਾਜਪਾ ਦੇ ਹਰਪ੍ਰੀਤ ਕੌਰ ਬਬਲਾ ਨੂੰ ਚੰਡੀਗੜ੍ਹ ਦਾ ਮੇਅਰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਜਸਬੀਰ ਸਿੰਘ ਬੰਟੀ ਸਿਨੀਅਰ ਡਿਪਟੀ ਮੇਅਰ ਬਣ ਗਏ ਹਨ। ਇਹਨਾਂ ਚੋਣ ਨਤੀਜਿਆਂ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਅਤੇ ਪੂਰੇ ਸ਼ਹਿਰ ਦੀ ਸਿਆਸਤ ਗਰਮਾਈ ਹੋਈ ਹੈ।
ਦੋ-ਦੋ ਦੇ ਫਰਕ ਨੇ ਖੜ੍ਹੇ ਕੀਤੇ ਸਵਾਲ
ਦੱਸਣਯੋਗ ਹੈ ਕਿ ਭਾਜਪਾ ਉਮੀਦਵਾਰ ਹਰਪ੍ਰੀਤ ਬਬਲਾ ਨੂੰ ਮੇਅਰ ਦੀ ਕੁਰਸੀ ਲਈ 19 ਵੋਟਾਂ ਹਾਸਿਲ ਹੋਈਆਂ, ਜਦਕਿ 'ਆਪ' ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ ਹਨ। ਭਾਜਪਾ ਉਮੀਦਵਾਰ ਹਰਪ੍ਰੀਤ ਬਬਲਾ ਦੀ 2 ਵੋਟਾਂ ਦੇ ਫਰਕ ਨਾਲ ਜਿੱਤ ਹੋਈ ਹੈ। ਇਸ ਦੌਰਾਨ ਜੇਕਰ ਗੱਲ ਕੀਤੀ ਜਾਵੇ ਸਿਨੀਅਰ ਡਿਪਟੀ ਮੇਅਰ ਦੀ ਤਾਂ ਕਾਂਗਰਸ ਦੇ ਜਸਬੀਰ ਸਿੰਘ ਬੰਟੀ ਨੂੰ ਕੁੱਲ 19 ਵੋਟਾਂ ਮਿਲੀਆਂ। ਜਦਕਿ ਭਾਜਪਾ ਉਮੀਦਵਾਰ ਬਿਮਲਾ ਦੂਬੇ ਨੂੰ 17 ਵੋਟਾਂ ਮਿਲੀਆਂ ਹਨ, ਜੋ ਕਿ 2 ਵੋਟਾਂ ਦੇ ਫਰਕ ਨਾਲ ਹਾਰ ਗਏ। ਪਹਿਲਾਂ ਹਰਪ੍ਰੀਤ ਕੌਰ ਬਬਲਾ ਨੇ ਕਰਾਸ ਵੋਟਿੰਗ ਤੋਂ ਬਾਅਦ 2 ਵੋਟਾਂ ਨਾਲ ਮੇਅਰ ਚੋਣ ਜਿੱਤੀ। ਇਸ ਦੋ-ਦੋ ਦੇ ਵੋਟਾਂ ਦੇ ਫਰਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
हरप्रीत कौर बबला जी को चंडीगढ़ की मेयर चुने जाने पर हार्दिक बधाई…
— Arvind Khanna (@arvindkhannaoff) January 30, 2025
उनकी यह शानदार जीत जनता के भाजपा की सुशासन और विकास की नीति में अटूट विश्वास को दर्शाती है।
Extending my best wishes to her for a highly productive term.@hkbabla @BJP4Chandigarh @AmitShah @BJP4Punjab @BJP4India… pic.twitter.com/nxXqpRrE8w
ਜਾਣੋ ਹਰਪ੍ਰੀਤ ਕੌਰ ਬਬਲਾ ਨੇ ਜਿੱਤ ਤੋਂ ਬਾਅਦ ਕੀ ਕਿਹਾ
ਚੰਡੀਗੜ੍ਹ ਨਗਰ ਨਿਗਮ ਦੀ ਨਵੀਂ ਚੁਣੀ ਗਈ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਜਿੱਤ ਤੋਂ ਬਾਅਦ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸ਼ਹਿਰ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀ ਗੱਲ ਕੀਤੀ। "ਪਹਿਲਾਂ ਤੋਂ ਹੀ ਵਿਸ਼ਵਾਸ ਸੀ ਕਿ ਜਿੱਤ ਭਾਜਪਾ ਦੀ ਹੋਵੇਗੀ।" ਉੱਥੇ ਹੀ ਜਿੱਤ ਤੋਂ ਬਾਅਦ ਭਾਜਪਾ ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।
भारतीय जनता पार्टी की श्रीमती हरप्रीत कौर बबला जी को चंडीगढ़ की मेयर चुने जाने पर हार्दिक बधाई एवं शुभकामनाएं।
— Sanjay Tandon 🇮🇳 (@SanjayTandonBJP) January 30, 2025
यह जीत जनता के विश्वास और पार्टी की नीतियों की विजय है। आशा है कि आपके नेतृत्व में चंडीगढ़ और अधिक प्रगति की ओर बढ़ेगा।#BJP #BJPChandigarh #HarpreetKaurBabla… pic.twitter.com/65zI7ypGJY
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਜਸਟਿਸ (ਸੇਵਾਮੁਕਤ) ਜੈ ਠਾਕੁਰ ਨੂੰ ਮੇਅਰ ਚੋਣਾਂ ਲਈ ਸੁਤੰਤਰ ਨਿਗਰਾਨ ਨਿਯੁਕਤ ਕੀਤਾ ਸੀ। ਸਾਰੀ ਚੋਣ ਪ੍ਰਕਿਰਿਆ ਆਬਜ਼ਰਵਰ ਦੀ ਮੌਜੂਦਗੀ ਵਿੱਚ ਪੂਰੀ ਕੀਤੀ ਗਈ ਅਤੇ ਇਸਦੀ ਵੀਡੀਓਗ੍ਰਾਫੀ ਕੀਤੀ ਗਈ ਹੈ। ਇਸ ਵਿਚਾਲੇ ਖਾਸ ਗੱਲ ਰਹੀ ਕਿ ਬਿਨਾਂ ਕਿਸੀ ਹੰਗਾਮੇ ਦੇ ਅੱਜ ਦੀਆਂ ਚੋਣਾਂ ਨੇਪਰੇ ਚੜੀਆਂ ਹਨ।