ਪੰਜਾਬ

punjab

ETV Bharat / state

ਪੰਜਾਬ ਵਿੱਚ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਿਹਾ ਹੈ ਘੋੜਿਆਂ ਦਾ ਕਾਰੋਬਾਰ, ਥਾਂ-ਥਾਂ ਲੱਗ ਰਹੇ ਹਨ ਘੋੜਿਆਂ ਦੇ ਮੇਲੇ, ਕਿਵੇਂ ਕਰੀਏ ਇਨ੍ਹਾਂ ਦੀ ਸੰਭਾਲ, ਪੜ੍ਹੋ ਖ਼ਾਸ ਰਿਪੋਰਟ - HORSE BUSINESS IN PUNJAB

ਪੰਜਾਬ ਅੰਦਰ ਘੋੜਿਆਂ ਦੇ ਕਾਰੋਬਾਰ ਵਿੱਚ ਵਾਧਾ ਹੁੰਦਾ ਹੈ ਜਾ ਰਿਹਾ ਹੈ, ਆਓ ਜਾਣਦੇ ਹਾਂ ਘੋੜਿਆਂ ਦੇ ਮਾਲਕਾਂ ਤੋਂ ਇਸ ਕਾਰੋਬਾਰ ਬਾਰੇ।

HORSE BUSINESS IN PUNJAB
HORSE BUSINESS IN PUNJAB (Etv Bharat)

By ETV Bharat Punjabi Team

Published : Feb 10, 2025, 5:32 PM IST

Updated : Feb 10, 2025, 7:32 PM IST

ਬਠਿੰਡਾ : ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗੇ ਮੇਲੇ ਦੇ ਵਿੱਚ ਵੱਡੇ ਗਿਣਤੀ ਵਿੱਚ ਘੋੜੇ ਦੇ ਸ਼ੋਕੀਨ ਆਪਣੇ ਘੋੜਿਆਂ ਨੂੰ ਲੈ ਕੇ ਪੁੱਜ ਰਹੇ ਹਨ ਅਤੇ ਵੱਡੇ ਗਿਣਤੀ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਹੋਏ ਮਾਲਕਾਂ ਵੱਲੋਂ ਵੀ ਘੋੜੇ ਦੇਖੇ ਜਾ ਰਹੇ ਹਨ। ਕਰੋੜਾਂ ਰੁਪਏ ਦੀ ਕੀਮਤਾਂ ਵਾਲੇ ਘੋੜੇ ਵੀ ਇਸ ਮੇਲੇ ਵਿੱਚ ਦੇਖਣ ਨੂੰ ਮਿਲੇ।

ਥਾਂ-ਥਾਂ ਲੱਗ ਰਹੇ ਹਨ ਘੋੜਿਆਂ ਦੇ ਮੇਲੇ (Etv Bharat)

ਮੇਲੇ ਵਿੱਚ ਘੋੜਾ ਲੈ ਕੇ ਆਏ ਗੋਪੀ ਸਰਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, 'ਮੇਰੇ ਘੋੜੇ ਦਾ ਨਾਮ ਬਜਰੰਗ ਹੈ, ਜੋ ਬੇਤਾਬ ਘੋੜੇ ਦਾ ਸਭ ਤੋਂ ਪਹਿਲਾ ਬੱਚਾ ਹੈ। ਜੋ ਬੇਤਾਬ ਘੋੜਾ ਸੀ ਉਹ ਜਸਪਾਲ ਸਿੰਘ ਤਰਖਾਣ ਵਾਲੇ ਤੋਂ ਖਰੀਦ ਕੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਲੈ ਗਏ ਸਨ। ਇਹ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਬਹੁਤ ਮਹਿੰਗਾ ਵਿਕਿਆ ਸੀ। ਜਿਸ ਕੀਮਤ ਉੱਤੇ ਉਹ ਘੋੜਾ ਵਿਕਿਆ ਸੀ ਅੱਜ ਦੇ ਘੋੜਿਆਂ ਦੀ ਕੀਮਤ ਉਸ ਤੋਂ ਵੀ 5-5 ਗੁਣਾਂ ਜ਼ਿਆਦਾ ਹੋ ਚੁੱਕੀ ਹੈ। ਬੇਤਾਬ ਘੋੜੇ ਦੀ ਮਾਂ ਵਿਕਟੋਰੀਆ ਹੈ,ਜੋ ਹੁਣ ਤੱਕ ਮਹਾਂਰਾਸ਼ਟਰ, ਪੰਜਾਬ, ਫਰੀਦਕੋਟ ਦੀ ਚੈਂਪੀਅਨ ਰਹਿ ਚੁੱਕੀ ਹੈ। ਇਸ ਵਕਤ ਉਹ ਘੋੜੀ ਦੇਸ਼ ਦੇ ਚੋਟੀ ਦੇ ਅਮੀਰਾਂ ਕੋਲ ਹੈ। ਉਹ ਘੋੜੀ ਬਹੁਤ ਹੀ ਸੋਹਣੀ ਅਤੇ ਚੰਗੀ ਸੀ। ਮੇਰਾ ਘੋੜਾ ਬਜਰੰਗ ਉਸ ਦਾ ਹੀ ਬੱਚਾ ਹੈ। ਇਸ ਘੋੜੇ ਦੀ ਉਮਰ ਤਕਰੀਬਨ 4 ਸਾਲ ਹੋ ਚੁੱਕੀ ਹੈ।'

ਪੰਜਾਬ ਵਿੱਚ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਿਹਾ ਹੈ ਘੋੜਿਆਂ ਦਾ ਕਾਰੋਬਾਰ (Etv Bharat)

ਇਸ ਦੌਰਾਨ ਬਜਰੰਗ ਘੋੜੇ ਦੇ ਮਾਲਕ ਨੇ ਕਿਹਾ ਕਿ ਘੋੜਾ ਗੁਰੂਆਂ ਪੀਰਾਂ ਦੀ ਸਵਾਰੀ ਹੈ। ਘੋੜਿਆਂ ਦਾ ਸੇਵਾ ਕਰਨ ਨਾਲ ਘਰ ਵਿੱਚ ਬਹੁਤ ਵਾਧਾ ਹੁੰਦਾ ਹੈ। ਉਸ ਨੇ ਕਿਹਾ ਕਿ ਅੱਜ ਕੱਲ੍ਹ ਦੇ ਬੱਚੇ ਨਸ਼ਿਆਂ ਦੇ ਵਿੱਚ ਪੈ ਕੇ INL KXC ਕਰਦੇ ਹਨ ਪਰ ਜੋ ਘੋੜਿਆਂ ਦੀ ਸੇਵਾ ਕਰਦੇ ਹਨ ਉਨ੍ਹਾਂ ਬੱਚਿਆਂ ਦਾ ਭਵਿੱਖ ਵੀ ਚੰਗਾ ਹੁੰਦਾ ਹੈ ਕਿਉਂਕਿ ਜੇਕਰ ਦਿਲ ਲਗਾ ਕੇ ਇਹ ਕੰਮ ਕੀਤਾ ਜਾਵੇ ਤਾਂ ਇਹ ਇੱਕ ਚੰਗਾ ਬਿਜਨਸ ਹੈ। ਇਸ ਦੌਰਾਨ ਉਸ ਨੇ ਕਿਹਾ ਜੋ ਭਲਵਾਨਾਂ ਦੀ ਖੁਰਾਕ ਹੁੰਦੀ ਹੈ ਘੋੜਿਆਂ ਦੀ ਵੀ ਉਹੀ ਖੁਰਾਕ ਹੁੰਦੀ ਹੈ। ਇਸ ਕਰਕੇ ਘੋੜੇ ਨੂੰ ਵਧੀਆ ਖੁਰਾਕ ਦੇ ਕੇ ਬਿਲਕੁਲ ਸਾਫ-ਸੁਥਰਾ ਬਣਾ ਕੇ ਆਪਣੇ ਪੁੱਤਾਂ ਤੋਂ ਵੀ ਪਿਆਰਾ ਰੱਖਿਆ ਜਾਂਦਾ ਹੈ।

ਬਜਰੰਗ ਘੋੜੇ ਦੀ ਤਸਵੀਰ (Etv Bharat)

ਘੋੜਿਆਂ ਦੀ ਸੰਭਾਲ ਲਈ ਪੁੱਛੇ ਗਏ ਖਰਚੇ ਸਬੰਧੀ ਘੋੜੇ ਦੇ ਮਾਲਕ ਨੇ ਦੱਸਿਆ ਲੋਕਾਂ ਨੇ ਐਵੇਂ ਹੀ ਰੌਲਾ ਪਾ ਰੱਖਿਆ ਹੈ ਕਿ ਘੋੜਿਆਂ 'ਤੇ ਬਹੁਤ ਖਰਚਾ ਹੁੰਦਾ ਹੈ ਪਰ ਇਹੋ ਜਿਹੀ ਕੋਈ ਗੱਲ ਨਹੀਂ ਹੈ।

ਘੋੜਿਆਂ ਦੀ ਸਰਦੀਆਂ ਵਾਲੀ ਖੁਰਾਕ

  • ਦੇਸੀ ਘਿਓ ਦੇਣਾ ਚਾਹੀਦਾ ਹੈ।
  • ਚੂਰੀ ਕੁੱਟ ਕੇ ਦੇਣੀ ਚਾਹੀਦੀ ਹੈ।
  • ਬਾਜ਼ਰਾ ਖਵਾਉਣਾ ਚਾਹੀਦਾ ਹੈ।

ਘੋੜਿਆਂ ਦੀ ਗਰਮੀਆਂ ਵਾਲੀ ਖੁਰਾਕ

  • ਰਾਤ ਨੂੰ ਇੱਕ ਕਿੱਲੋ ਦੇ ਕਰੀਬ ਛੋਲੇ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਘੋੜੇ ਨੂੰ ਖਵਾ ਸਕਦੇ ਹੋ।
  • ਜੌਆਂ ਦਾ ਦਾਣਾ ਪੀਸ ਕੇ ਦੇਣਾ ਚਾਹੀਦਾ ਹੈ, ਪੰਜ ਤੋਂ ਛੇ ਕਿੱਲੋ ਦੇ ਸਕਦੇ ਹੋ।
  • ਜਵੀ ਵੀ ਦੇਣੀ ਚਾਹੀਦੀ ਹੈ ਇਸ ਨੂੰ ਘੋੜੇ ਬਹੁਤ ਪਸੰਦ ਕਰਦੇ ਹਨ।
ਬਜਰੰਗ ਘੋੜੇ ਦੀ ਫੋਟੋ (Etv Bharat)

ਬਾਕੀ ਇਹ ਘੋੜੇ ਦੇ ਮਾਲਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਘੋੜਾ ਚਲਾਕ ਹੈ ਜਾਂ ਸੁਸਤ ਹੈ। ਇਹ ਸਭ ਮਾਲਕ ਦੀ ਦੇਖਭਾਲ ਉੱਤੇ ਹੀ ਨਿਰਭਰ ਕਰਦਾ ਹੈ ਕਿ ਉਹ ਆਪਣੇ ਘੋੜੇ ਦਾ ਪਾਲਣ ਕਿਸ ਤਰ੍ਹਾਂ ਕਰਦਾ ਹੈ। ਜੇਕਰ ਘੋੜਿਆਂ ਦੀ ਦੇਖਭਾਲ ਆਪਣੇ ਬੱਚਿਆਂ ਦੀ ਤਰ੍ਹਾਂ ਕੀਤੀ ਜਾਵੇ ਤਾਂ ਇਹ ਵੀ ਉਸੇ ਤਰ੍ਹਾਂ ਹੀ ਪਿਆਰ ਕਰਨ ਲੱਗ ਜਾਂਦੇ ਹਨ। ਇਸ ਦੌਰਾਨ ਉਸ ਨੇ ਦੱਸਿਆ ਕਿ ਅਸੀਂ ਜਦੋਂ ਰਾਤ ਨੂੰ ਘਰ ਆਉਂਦੇ ਹਾਂ ਤਾਂ ਸਾਡਾ ਬਜਰੰਗ ਘੋੜਾ ਗੱਡੀ ਦੀ ਅਵਾਜ਼ ਸੁਣ ਕੇ ਇਹ ਹਿਣਕਣ ਲੱਗ ਜਾਂਦਾ ਹੈ ਕਿ ਸਾਡਾ ਮਾਲਕ ਆ ਗਿਆ। ਇਹ ਵੀ ਬੱਚਿਆਂ ਦੀ ਤਰ੍ਹਾਂ ਹੀ ਪਿਆਰ ਕਰਨ ਲੱਗ ਜਾਂਦੇ ਹਨ।

ਇਸ ਦੌਰਾਨ ਘੋੜੇ ਦੇ ਮਾਲਕ ਨੇ ਦੱਸਿਆ ਕਿ ਅਸੀਂ ਜਦੋਂ ਵੀ ਕਿਤੇ ਬਾਹਰ ਜਾਂਦੇ ਹਾਂ ਤਾਂ ਬੇਸ਼ੱਕ ਰਾਤ ਦੇ 12-1 ਵੱਜੇ ਹੋਣ ਪਰ ਅਸੀਂ ਸਭ ਤੋਂ ਪਹਿਲਾਂ ਘੋੜੇ ਨੂੰ ਹੀ ਦੇਖਦੇ ਹਾਂ, ਘੋੜੇ ਦੇ ਪੈਰੀਂ ਹੱਥ ਲਗਾ ਕੇ ਉਸ ਦਾ ਆਸ਼ੀਰਵਾਦ ਲੈਂਦੇ ਹਾਂ। ਗੋਪੀ ਸਰਪੰਚ ਨੇ ਕਿਹਾ ਘੋੜਾ ਆਪਣੇ ਮਾਲਕ ਲਈ ਬਹੁਤ ਹੀ ਵਫਾਦਾਰ ਜਾਨਵਰ ਹੈ। ਕੁੱਤੇ ਆਪਣੇ ਮਾਲਕ ਪ੍ਰਤੀ ਵਫਾਦਾਰ ਹੁੰਦੇ ਹਨ ਪਰ ਘੋੜਾ ਤੋਂ ਉਸ ਤੋਂ 100 ਗੁਣਾ ਜ਼ਿਆਦਾ ਵਫਾਦਾਰ ਹੁੰਦਾ ਹੈ।

ਥਾਂ-ਥਾਂ ਲੱਗ ਰਹੇ ਹਨ ਘੋੜਿਆਂ ਦੇ ਮੇਲੇ (Etv Bharat)

ਇਸ ਤੋਂ ਅੱਗੇ ਘੋੜਿਆਂ ਨੂੰ ਲੱਗਣ ਵਾਲੀ ਬਿਮਾਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਿਆਣਾ ਤੋਂ ਆਏ ਕਾਰੋਬਾਰੀ ਨੇ ਦੱਸਿਆ ਕਿ,' ਜੇਕਰ ਘੋੜਿਆਂ ਦੀ ਖੁਰਾਕ ਦਾ ਸਹੀ ਢੰਗ ਨਾਲ ਧਿਆਨ ਰੱਖਿਆ ਜਾਵੇ,ਖਾਣਾ ਸਾਫ-ਸੁਥਰਾ ਹੋਵੇ ਅਤੇ ਘੋੜਿਆਂ ਦੀ ਖੁਰਲੀ ਦੀ ਸਫਾਈ ਵੀ ਚੰਗੇ ਤਰੀਕੇ ਨਾਲ ਹੋਵੇ ਤਾਂ ਘੋੜਿਆਂ ਨੂੰ ਬਿਮਾਰੀ ਦੀ ਕੋਈ ਖਾਸ ਦਿੱਕਤ ਨਹੀਂ ਆਉਂਦੀ। ਇਸ ਤੋਂ ਅੱਗੇ ਉਸ ਨੇ ਕਿਹਾ ਕਿ ਜ਼ਿਆਦਾਤਰ ਲੋਕ ਘੋੜਿਆਂ ਦੇ ਛੋਟੇ ਬੱਚਿਆਂ ਨੂੰ ਲੈ ਕੇ ਪਾਲਦੇ ਹਨ, ਜਦੋਂ ਉਹ 2-3 ਸਾਲ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਵੇਚ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਲੋਕ ਘੋੜਿਆਂ ਦਾ ਵਪਾਰ ਕਰਦੇ ਹਨ।'

Last Updated : Feb 10, 2025, 7:32 PM IST

ABOUT THE AUTHOR

...view details