ਨਵੀਂ ਦਿੱਲੀ: ਰਿਲਾਇੰਸ ਦੇ JioStar ਨੇ JioHotstar ਸਟ੍ਰੀਮਿੰਗ ਪਲੇਟਫਾਰਮ ਲਾਂਚ ਕੀਤਾ ਹੈ ਜੋ ਕਿ JioCinema ਅਤੇ Disney+ Hotstar ਦਾ ਸੁਮੇਲ ਹੈ। ਇਸ ਲਈ Hotstar ਨੇ Jio ਨਾਲ ਹੱਥ ਮਿਲਾ ਲਿਆ ਹੈ। 50 ਕਰੋੜ ਤੋਂ ਵੱਧ ਦੇ ਸੰਯੁਕਤ ਉਪਭੋਗਤਾ ਅਧਾਰ ਅਤੇ 3 ਲੱਖ ਘੰਟਿਆਂ ਤੋਂ ਵੱਧ ਕੰਟੈਟ ਦੇ ਨਾਲ ਇਸਨੂੰ ਭਾਰਤ ਦੀ ਸਭ ਤੋਂ ਵੱਡੀ ਸਟ੍ਰੀਮਿੰਗ ਸੇਵਾ ਮੰਨਿਆ ਜਾ ਰਿਹਾ ਹੈ।
When two worlds come together, the extraordinary takes shape. #JioHotstar #InfinitePossibilities pic.twitter.com/1eW3qGUPsG
— JioHotstar (@JioHotstar) February 14, 2025
ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਤੇ ਵਾਲਟ ਡਿਜ਼ਨੀ ਕੰਪਨੀ ਦੀ ਮਲਕੀਅਤ ਵਾਲੇ ਜੀਓਸਟਾਰ ਨੇ ਆਪਣੇ ਵੀਡੀਓ ਸਟ੍ਰੀਮਿੰਗ ਕਾਰੋਬਾਰ ਲਈ ਟੀਚੇ ਨਿਰਧਾਰਤ ਕੀਤੇ ਹਨ ਕਿਉਂਕਿ ਇਹ ਅੱਜ ਦੋ ਓਟੀਟੀ ਐਪਸ ਜੀਓਸਿਨੇਮਾ ਅਤੇ ਡਿਜ਼ਨੀ+ ਹੌਟਸਟਾਰ ਨੂੰ ਇੱਕ ਨਵੇਂ ਸਿੰਗਲ ਓਟੀਟੀ ਪਲੇਟਫਾਰਮ ਜੀਓਹੌਟਸਟਾਰ ਵਿੱਚ ਮਿਲਾਉਣ ਲਈ ਤਿਆਰ ਹੈ।
Bringing non-stop sports and endless entertainment, all in one place. Ab swag se hoga sab ka swagat. #InfinitePossibilities #JioHotstar @beingsalmankhan pic.twitter.com/7AJ3XjQCq0
— JioHotstar (@JioHotstar) February 14, 2025
ਗਾਹਕੀ ਦਾ ਖਰਚਾ ਕਿੰਨਾ ਹੈ?
ਨਵੇਂ ਪਲੇਟਫਾਰਮ ਲਈ ਸਬਸਕ੍ਰਿਪਸ਼ਨ ਪਲਾਨ ਤਿੰਨ ਕਿਸਮਾਂ ਵਿੱਚ ਵੰਡੇ ਗਏ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:-
- ਸਭ ਤੋਂ ਸਸਤਾ ਪਲਾਨ: ਸਭ ਤੋਂ ਸਸਤਾ ਪਲਾਨ ਤਿੰਨ ਮਹੀਨਿਆਂ ਲਈ 149 ਰੁਪਏ ਜਾਂ ਇੱਕ ਸਾਲ ਲਈ 499 ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਹ ਮੋਬਾਈਲ ਉਪਭੋਗਤਾ ਨੂੰ ਸਿਰਫ਼ ਇੱਕ ਮੋਬਾਈਲ ਡਿਵਾਈਸ 'ਤੇ ਕੰਟੈਟ ਤੱਕ ਪਹੁੰਚ ਕਰਨ ਦੀ ਆਗਿਆ ਦੇਵੇਗਾ।
- ਦੋ ਡਿਵਾਈਸਾਂ 'ਤੇ ਕੰਟੈਟ ਦਿਖਾਉਣ ਵਾਲਾ ਪਲਾਨ: ਅਗਲਾ ਪਲਾਨ ਤਿੰਨ ਮਹੀਨਿਆਂ ਲਈ 299 ਰੁਪਏ ਜਾਂ ਇੱਕ ਸਾਲ ਲਈ 899 ਰੁਪਏ ਦੀ ਕੀਮਤ 'ਤੇ ਆਉਦਾ ਹੈ ਅਤੇ ਗ੍ਰਾਹਕਾਂ ਨੂੰ ਇੱਕ ਸਮੇਂ 'ਤੇ ਕਿਸੇ ਵੀ ਦੋ ਡਿਵਾਈਸਾਂ 'ਤੇ ਕੰਟੈਟ ਤੱਕ ਪਹੁੰਚ ਕਰਨ ਦੀ ਆਗਿਆ ਦਿੰਦਾ ਹੈ। ਇਹ ਉਪਭੋਗਤਾਵਾਂ ਨੂੰ ਕਿਸੇ ਵੀ ਸਮਰਥਿਤ ਪਲੇਟਫਾਰਮ (ਮੋਬਾਈਲ, ਵੈੱਬ, ਅਤੇ ਲਿਵਿੰਗ ਰੂਮ ਡਿਵਾਈਸਾਂ) 'ਤੇ ਸਾਰੇ ਕੰਟੈਟ ਤੱਕ ਪਹੁੰਚ ਕਰਨ ਦੀ ਆਗਿਆ ਦੇਵੇਗਾ।
- ਮਹਿੰਗਾ ਪਲਾਨ: ਸਭ ਤੋਂ ਮਹਿੰਗਾ ਪਲਾਨ ਪ੍ਰੀਮੀਅਮ ਇੱਕ ਮਹੀਨੇ ਲਈ 299 ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਸਨੂੰ ਤਿੰਨ ਮਹੀਨਿਆਂ ਲਈ 499 ਰੁਪਏ ਵਿੱਚ ਅਤੇ ਇੱਕ ਸਾਲ ਲਈ 1,499 ਰੁਪਏ ਵਿੱਚ ਇੱਕ ਵਾਰ ਵਿੱਚ ਕਈ ਮਹੀਨਿਆਂ ਲਈ ਵੀ ਖਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:-