ਮਾਨਸਾ:ਪੰਜਾਬ-ਹਰਿਆਣਾ ਦੇ ਬਾਰਡਰ ਉੱਤੇ ਭਾਖੜਾ ਨਹਿਰ 'ਚ ਦੇਰ ਰਾਤ ਧੁੰਦ ਦੇ ਕਾਰਨ ਇੱਕ ਵਿਆਹ ਸਮਾਗਮ ਵਿੱਚੋਂ ਵਾਪਸ ਆ ਰਹੀ ਕਾਰ ਭਾਖੜਾ ਨਹਿਰ ਦੇ ਵਿੱਚ ਡਿੱਗ ਗਈ। ਚਸ਼ਮਦੀਦੀ ਨੇ ਦੱਸਿਆ ਕਿ "ਕਾਰ ਵਿੱਚ ਕੁੱਲ 14 ਲੋਕ ਸਵਾਰ ਸਨ। ਜਦੋਂ ਕਾਰ ਨਹਿਰ ਵਿੱਚ ਡਿੱਗੀ ਤਾਂ 2 ਲੋਕ ਮੌਕੇ ਉੱਤੇ ਹੀ ਕਾਰ ਵਿੱਚੋਂ ਨਿਕਲ ਗਏ ਜਦਕਿ ਬਾਕੀ 12 ਲੋਕ ਰੁੜ ਗਏ।" ਰੁੜ ਚੁੱਕੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਪੰਜ ਦੇ ਕਰੀਬ ਲਾਸ਼ਾਂ ਮਿਲ ਚੁੱਕੀਆਂ ਹਨ। ਮ੍ਰਿਤਕਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਰਿਉਂਦ ਕਲਾਂ ਦੇ ਤਿੰਨ ਵਿਅਕਤੀ ਅਤੇ ਇੱਕ ਵਿਅਕਤੀ ਜ਼ਿਲ੍ਹੇ ਦੇ ਪਿੰਡ ਸਸਪਾਲੀ ਦਾ ਦੱਸਿਆ ਜਾ ਰਿਹਾ ਹੈ।
ਨਹਿਰ ’ਚ ਡਿੱਗੀ ਕਾਰ (Etv Bharat) ਵਿਆਹ ਸਮਾਗਮ ਵਿੱਚੋਂ ਵਾਪਸ ਆ ਰਹੇ ਸੀ ਲੋਕ
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਾਰੇ ਜਲਾਲਾਬਾਦ ਵਿਖੇ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗਏ ਸਨ ਅਤੇ ਇਹ ਸਾਰੇ ਹੀ ਆਪਸ ਦੇ ਵਿੱਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਰ ਰਾਤ ਇਹ ਵਿਆਹ ਸਮਾਗਮ ਦੇ ਵਿੱਚੋਂ ਵਾਪਿਸ ਆ ਰਹੇ ਸਨ, ਪਰ ਸੰਘਣੀ ਧੁੰਦ ਕਾਰਨ ਇਨ੍ਹਾਂ ਦੀ ਗੱਡੀ ਹਰਿਆਣਾ ਦੇ ਰਤੀਆ ਨਜ਼ਦੀਕ ਪਿੰਡ ਸਰਦਾਰੇ ਵਾਲਾ ਵਿਖੇ ਭਾਖੜਾ ਨਹਿਰ ਦੇ ਵਿੱਚ ਡਿੱਗ ਗਈ। ਫਿਲਹਾਲ ਅਜੇ ਤੱਕ 5 ਦੇ ਕਰੀਬ ਲੋਕਾਂ ਦੀ ਲਾਸ਼ਾਂ ਮਿਲ ਚੁੱਕੀਆਂ ਹਨ ਅਤੇ ਹੁਣ ਫਤਿਹਾਬਾਦ ਦੇ ਹੈਡ ਉੱਤੇ ਬਾਕੀ ਰੁੜ ਗਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੰਜ ਦੇ ਕਰੀਬ ਲਾਸ਼ਾਂ ਬਰਾਮਦ
ਲੋਕਾਂ ਨੇ ਕਿਹਾ ਕਿ ਜਸਵਿੰਦਰ ਸਿੰਘ, ਹਰਿੰਦਰ ਕੌਰ, ਸੱਜਣਾਂ ਕੌਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ। ਜਦੋਂ ਕਿ 9 ਸਾਲ ਬੱਚੇ ਅਤੇ ਇੱਕ ਹੋ ਦੀ ਜਾਨ ਬਚ ਗਈ ਹੈ। ਜਾਣਕਾਰੀ ਮੁਤਾਬਿਕ ਜਸਵਿੰਦਰ ਸਿੰਘ ਆਪਣੇ ਬੇਟੇ ਨੂੰ ਨਹਿਰ ਵਿੱਚੋਂ ਬਾਹਰ ਕੱਢ ਗਿਆ ਸੀ ਅਤੇ ਦੂਸਰੇ ਵਿਆਕਤੀਆਂ ਨੂੰ ਬਚਾਉਣ ਲਈ ਦੁਆਰਾ ਨਹਿਰ ਵਿੱਚ ਚਲਾ ਗਿਆ ਸੀ ਪਰ ਡੁੱਬਣ ਕਾਰਨ ਉਸ ਦੀ ਮੌਤ ਵੀ ਹੋ ਗਈ ਹੈ।