ਅੱਜ ਦੇ ਸਮੇਂ 'ਚ ਗਲਤ ਖੁਰਾਕ ਅਤੇ ਜੀਵਨਸ਼ੈਲੀ ਕਾਰਨ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕ ਜ਼ਿਆਦਾ ਜ਼ੰਕ ਫੂਡ ਖਾਣਾ ਪਸੰਦ ਕਰਦੇ ਹਨ, ਜੋ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਸ ਲਈ ਤੁਹਾਨੂੰ ਜ਼ੰਕ ਫੂਡ ਨੂੰ ਛੱਡ ਕੇ ਸਿਹਤਮੰਦ ਭੋਜਨ ਖਾਣ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਸਿਹਤਮੰਦ ਰਹਿਣ ਲਈ ਸਵੇਰ ਦਾ ਭੋਜਨ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਸਵੇਰ ਦਾ ਭੋਜਨ ਨਹੀਂ ਖਾਓਗੇ ਤਾਂ ਸਰੀਰ 'ਚ ਊਰਜਾ ਦੀ ਕਮੀ ਹੋ ਸਕਦੀ ਹੈ। ਇਸ ਲਈ ਸਵੇਰ ਦਾ ਭੋਜਨ ਨਾ ਛੱਡੋ। ਸਿਰਫ਼ ਸਵੇਰ ਦਾ ਭੋਜਨ ਖਾਣਾ ਹੀ ਨਹੀਂ ਸਗੋਂ ਇਸ 'ਚ ਕੀ ਖਾਣਾ ਹੈ, ਇਹ ਵੀ ਮਹੱਤਵਪੂਰਨ ਹੈ।
ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਚਰਬੀ ਨਾਲ ਭਰਪੂਰ ਭੋਜਨ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨਾ ਗਲਤ ਲੱਗ ਸਕਦਾ ਹੈ ਪਰ ਇਹ ਅਸਲ ਵਿੱਚ ਤੁਹਾਡੇ ਸਰੀਰ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ!
ਚਰਬੀ ਨਾਲ ਭਰਪੂਰ ਭੋਜਨ
ਸਿਹਤਮੰਦ ਚਰਬੀ ਭੁੱਖ ਘਟਾਉਣ ਵਿੱਚ ਮਦਦ ਕਰਦੀ ਹੈ: ਸਿਹਤਮੰਦ ਚਰਬੀ ਨਾਲ ਭਰਪੂਰ ਭੋਜਨ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੋ। ਇਸ ਨਾਲ ਤੁਹਾਡੇ ਊਰਜਾ ਦੇ ਪੱਧਰਾਂ ਨੂੰ ਸਥਿਰ ਕਰਕੇ ਤੁਹਾਡੀ ਭੁੱਖ ਨੂੰ ਕਾਬੂ ਕਰਨ 'ਚ ਮਦਦ ਮਿਲੇਗੀ। ਇਹ ਪਾਚਨ ਕਿਰਿਆ ਨੂੰ ਹੌਲੀ ਕਰਦੀ ਹੈ, ਜੋ ਕਿ ਭਰਪੂਰਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਬਾਅਦ ਵਿੱਚ ਜ਼ਿਆਦਾ ਖਾਣ ਤੋਂ ਰੋਕਦੀ ਹੈ।
ਬਲੱਡ ਸ਼ੂਗਰ ਦੇ ਵਾਧੇ ਨੂੰ ਰੋਕਦੀ ਹੈ: ਸਿਹਤਮੰਦ ਚਰਬੀ ਤੁਹਾਡੇ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦੀ ਹੈ। ਚਰਬੀ ਨਾਲ ਭਰਪੂਰ ਭੋਜਨ ਅਜਿਹੇ ਅਚਾਨਕ ਵਾਧੇ ਨੂੰ ਰੋਕਦਾ ਹੈ ਜੋ ਊਰਜਾ ਦੇ ਕਰੈਸ਼ ਅਤੇ ਲਾਲਸਾ ਦਾ ਕਾਰਨ ਬਣ ਸਕਦੇ ਹਨ।
ਸਵੇਰ ਦੇ ਸਮੇਂ ਇਨ੍ਹਾਂ ਚੀਜ਼ਾਂ ਨੂੰ ਕਰੋ ਖੁਰਾਕ 'ਚ ਸ਼ਾਮਲ
- ਘਿਓ: ਘਿਓ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਘਿਓ ਬਿਊਟਾਇਰੇਟ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਦਾ ਸਮਰਥਨ ਕਰਦਾ ਹੈ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਊਰਜਾ ਪ੍ਰਦਾਨ ਕਰਦਾ ਹੈ।
- ਸੁੱਕੇ ਮੇਵੇ: ਗਿਰੀਦਾਰ ਅਤੇ ਬੀਜ ਸਿਹਤਮੰਦ ਚਰਬੀ, ਪ੍ਰੋਟੀਨ ਅਤੇ ਫਾਈਬਰ ਨਾਲ ਭਰੇ ਹੁੰਦੇ ਹਨ। ਇਨ੍ਹਾਂ ਨੂੰ ਤੁਸੀਂ ਆਪਣੇ ਸਵੇਰ ਦੇ ਭੋਜਨ 'ਚ ਸ਼ਾਮਲ ਕਰ ਸਕਦੇ ਹੋ।
- ਐਵੋਕਾਡੋ: ਐਵੋਕਾਡੋ ਮੋਨੋਅਨਸੈਚੁਰੇਟਿਡ ਚਰਬੀ ਨਾਲ ਭਰਪੂਰ ਹੁੰਦਾ ਹੈ। ਇਹ ਤੁਹਾਨੂੰ ਭਰਪੂਰ ਅਤੇ ਸੰਤੁਸ਼ਟ ਰੱਖਣ ਵਿੱਚ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ:-
- ਸਰੀਰ 'ਚ ਇਸ ਚੀਜ਼ ਦੀ ਕਮੀ ਤੁਹਾਨੂੰ ਬਣਾ ਸਕਦੀ ਹੈ ਕਈ ਬਿਮਾਰੀਆਂ ਦਾ ਸ਼ਿਕਾਰ, ਬਚਾਅ ਲਈ ਅੱਜ ਤੋਂ ਹੀ ਖਾਣਾ ਸ਼ੁਰੂ ਕਰ ਦਿਓ ਇਹ 7 ਚੀਜ਼ਾਂ
- ਆਖਿਰ ਵਾਲ ਕਿਉਂ ਝੜਦੇ ਹਨ? ਇਸ ਪਿੱਛੇ ਜ਼ਿੰਮੇਵਾਰ ਇਨ੍ਹਾਂ 10 ਕਾਰਨਾਂ ਬਾਰੇ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ!
- ਅੱਧੀ ਰਾਤ ਨੂੰ ਜਾਗ ਆ ਜਾਂਦੀ ਹੈ ਅਤੇ ਫਿਰ ਨਹੀਂ ਆਉਦੀ ਨੀਂਦ? ਇਨ੍ਹਾਂ 6 ਟਿਪਸ ਨੂੰ ਕਰ ਲਓ ਫਾਲੋ, ਤਰੁੰਤ ਆ ਜਾਵੇਗੀ ਨੀਂਦ!