ETV Bharat / state

ਕਰਜ਼ਾ ਚੁੱਕ ਕੇ ਲਾਈ ਸੀ ਡੰਕੀ, ਅਮਰੀਕਾ ਨੇ ਡਿਪੋਰਟ ਕਰ ਕੇ ਮਹਿਜ਼ 15 ਦਿਨਾਂ 'ਚ ਤੋੜੇ ਸੁਫ਼ਨੇ - SULTANPUR LODHI YOUTH DEPORTED

ਅਮਰੀਕਾ ਤੋਂ ਡਿਪੋਰਟ ਹੋਏ ਸੁਲਤਾਨਪੁਰ ਲੋਧੀ ਦੇ ਗੁਰਪ੍ਰੀਤ ਸਿੰਘ ਨੇ ਆਪਣੀ ਹੱਡ ਬੀਤੀ ਦੱਸੀ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਬਾਹਰ ਨਾ ਜਾਓ।

Among the Indians deported from America a youth from Sultanpur Lodhi is also came home
ਕਰਜ਼ਾ ਚੁੱਕ ਕੇ ਲਾਈ ਸੀ ਡੰਕੀ, ਅਮਰੀਕਾ ਨੇ ਡਿਪੋਰਟ ਕਰ ਕੇ ਮਹਿਜ਼ 15 ਦਿਨਾਂ 'ਚ ਤੋੜੇ ਸੁਫਨੇ (Etv Bharat)
author img

By ETV Bharat Punjabi Team

Published : Feb 7, 2025, 5:38 PM IST

Updated : Feb 7, 2025, 8:05 PM IST

ਕਪੂਰਥਲਾ : ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ। ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦੇ ਰਹਿਣ ਵਾਲੇ ਗੁਰਪ੍ਰੀਤ ਦੇ ਪਰਿਵਾਰ ਨੇ ਪੁੱਤਰ ਦੇ ਸੁਨਹਿਰੀ ਭਵਿੱਖ ਦਾ ਸੁਫ਼ਨਾ ਦੇਖਦਿਆਂ ਉਸ ਨੂੰ ਅਮਰੀਕਾ ਭੇਜਿਆ ਸੀ ਅਤੇ ਆਸ ਕੀਤੀ ਸੀ ਕਿ ਉਹ ਪਰਿਵਾਰ ਦੀ ਵਿੱਤੀ ਹਾਲਤ ਸੁਧਾਰੇਗਾ। ਗੁਰਪ੍ਰੀਤ ਨੇ ਦੱਸਿਆ ਕਿ ਅਮਰੀਕਾ ਜਾਣ ਲਈ ਉਸ ਨੇ ਘਰ, ਜ਼ਮੀਨ ਸਭ ਕੁਝ ਗਹਿਣੇ ਰੱਖ ਦਿੱਤਾ। ਇਸ ਲਈ ਉਸ ਨੇ ਕਰੀਬ 40-42 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਪਿਛਲੇ 6 ਮਹੀਨਿਆਂ ਤੋਂ ਕਈ ਵਾਰ ਹਵਾਈ, ਪੈਦਲ ਅਤੇ ਸਮੁੰਦਰ ਰਾਹੀਂ ਯਾਤਰਾ ਕੀਤੀ। ਉਸ ਦਾ ਦਾ ਕਹਿਣਾ ਹੈ ਕਿ ਨਵੀਂ ਬਣੀ ਟਰੰਪ ਸਰਕਾਰ ਨੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਚਕਨਾਚੂਰ ਕਰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ।

ਡਿਪੋਰਟ ਹੋਇਆ ਨੌਜਵਾਨ (Etv Bharat)

ਕਈ ਮਹੀਨਿਆਂ ਦੀ ਮਿਹਨਤ ਬਾਅਦ ਪਹੁੰਚਿਆ ਸੀ ਅਮਰੀਕਾ
ਗੁਰਪ੍ਰੀਤ ਨੇ ਦੱਸਿਆ ਕਿ, 'ਉਹ 6 ਅਗਸਤ ਨੂੰ ਅਮਰੀਕਾ ਜਾਣ ਲਈ ਆਪਣਾ ਘਰ ਛੱਡ ਕੇ ਗਿਆ ਸੀ। ਉਸ ਨੂੰ ਗੁਆਨਾ, ਬ੍ਰਾਜ਼ੀਲ, ਪੇਰੂ, ਕੋਲੰਬੀਆ, ਇਕੂਆਡੋਰ ਅਤੇ ਗੁਆਟੇਮਾਲਾ ਦੇ ਟਾਪੂਆਂ ਅਤੇ ਜੰਗਲਾਂ ਵਿੱਚੋਂ ਅਮਰੀਕਾ ਦੇ ਬਾਰਡਰ ’ਤੇ ਪਹੁੰਚਾਇਆ। ਜਿੱਥੇ ਉਸ ਨੇ ਬਾਰਡਰ ਕਰਾਸਿੰਗ ਤੋਂ ਬਾਅਦ 15 ਜਨਵਰੀ ਨੂੰ ਅਮਰੀਕੀ ਕੈਂਪ ਵਿੱਚ ਐਂਟਰੀ ਕੀਤੀ। ਜਿੱਥੇ ਉਹ 20 ਤੋਂ 22 ਦਿਨ ਉਸੇ ਕੈਂਪ ਵਿੱਚ ਰਿਹਾ। ਉਸ ਨੂੰ ਬਹੁਤ ਵੱਡਾ ਝਟਕਾ ਉਦੋਂ ਲੱਗਾ ਜਦੋਂ ਉਸ ਨੂੰ ਅਮਰੀਕੀ ਫੌਜ ਦੇ ਜਹਾਜ਼ ਵਿੱਚ ਬੈਠਣ ਮਗਰੋਂ ਪਤਾ ਲੱਗਾ ਕਿ ਹੁਣ ਉਸ ਨੂੰ ਡਿਪੋਰਟ ਕੀਤਾ ਜਾ ਰਿਹਾ,'।

ਅਮਰੀਕੀ ਫੌਜੀਆਂ ਨੇ ਢਾਇਆ ਤਸ਼ੱਦਦ
ਉਸ ਨੇ ਦੱਸਿਆ ਕਿ ਉਹਨਾਂ ਨੂੰ ਵੱਖ-ਵੱਖ ਕਿਸਮ ਦੀਆਂ ਬੇੜੀਆਂ ਦੇ ਨਾਲ ਜਕੜਿਆ ਗਿਆ। ਜਹਾਜ਼ ਦੇ ਵਿੱਚ ਕੁੱਝ ਲੜਕੀਆਂ ਵੀ ਸ਼ਾਮਿਲ ਸਨ। ਮੈਂ ਕਦੇ ਨਹੀਂ ਸੀ ਸੋਚਿਆ ਕਿ ਉਹ ਔਰਤਾਂ ਦੇ ਨਾਲ ਵੀ ਅਜਿਹਾ ਵਤੀਰਾ ਕਰਨਗੇ। ਉਸ ਨੇ ਦੱਸਿਆ ਕਿ ਉਹ ਪੰਜਾਬ ਵਿੱਚ ਰਹਿ ਕੇ ਹੀ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰੇਗਾ ਪਰ ਇਹ ਉਸ ਵਾਸਤੇ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਉਸ ਦਾ ਸਾਰਾ ਕੁਝ ਕਰਜ਼ੇ ਦੀ ਮਾਰ ਹੇਠ ਆ ਚੁੱਕਾ ਹੈ। ਉੱਧਰ ਗੁਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਜੋ ਹੁਣ ਵੀ ਉੱਥੇ ਮੌਜੂਦ ਨੇ ਅਤੇ ਜਿਨ੍ਹਾਂ ਨੂੰ ਡਿਪੋਰਟ ਕੀਤੇ ਜਾਣ ਦੀ ਵਿਉਂਤਬੰਦੀ ਤਿਆਰ ਹੋ ਰਹੀ ਹੈ ਕਿਰਪਾ ਕਰਕੇ ਉਹਨਾਂ ਦੇ ਨਾਲ ਅਜਿਹਾ ਵਤੀਰਾ ਨਾ ਕੀਤਾ ਜਾਵੇ ਕਿਉਂਕਿ ਇਹ ਸਰੀਰਕ ਅਤੇ ਮਾਨਸਿਕ ਪੱਖੋਂ ਬਹੁਤ ਵੱਡਾ ਦਰਦ ਹੈ ਜਿਸ ਨੂੰ ਬਰਦਾਸ਼ਤ ਕਰ ਪਾਉਣਾ ਹਰ ਕਿਸੇ ਦੇ ਵੱਸ ਨਹੀਂ।

Last Updated : Feb 7, 2025, 8:05 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.