ਬਠਿੰਡਾ: ਸਿਆਣੇ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਜੇਕਰ ਕੋਈ ਵਿਅਕਤੀ ਆਪਣੇ ਸ਼ੌਂਕ ਨੂੰ ਕਾਰੋਬਾਰ ਬਣਾ ਲੈਂਦਾ ਹੈ ਤਾਂ ਉਹ ਸਫਲ ਵੀ ਹੁੰਦਾ ਹੈ। ਪਸ਼ੂ ਪੰਛੀਆਂ ਦਾ ਸ਼ੌਕੀਨ ਨੌਜਵਾਨ ਬਿੰਦੂ ਬਰਾੜ ਜਿਸ ਕੋਲ ਵੱਖ-ਵੱਖ ਕਿਸਮ ਦੇ ਕੁੱਤੇ, ਕਬੂਤਰ, ਮੁਰਗੇ, ਖਰਗੋਸ਼ ਤੋਂ ਇਲਾਵਾ ਕਈ ਤਰ੍ਹਾਂ ਦੇ ਜਾਨਵਰ ਅਤੇ ਪੰਛੀ ਮੌਜੂਦ ਹਨ। ਇਹ ਨੌਜਵਾਨ ਜਿੱਥੇ ਪਸ਼ੂ ਪੰਛੀਆਂ ਨੂੰ ਰੱਖਣ ਦਾ ਸ਼ੌਂਕ ਰੱਖਦਾ ਹੈ। ਉੱਥੇ ਹੀ ਇਸ ਨੂੰ ਆਪਣਾ ਰੁਜ਼ਗਾਰ ਬਣਾ ਕੇ ਚੰਗਾ ਮੁਨਾਫਾ ਵੀ ਕਮਾ ਰਿਹਾ ਹੈ। ਜਿਸ ਕੋਲ ਮਹਿੰਗੀ ਤੋਂ ਮਹਿੰਗੀ ਕਿਸਮ ਦੇ ਕੁੱਤੇ ਮੌਜੂਦ ਹਨ ਪਰ ਇੱਕ ਕੁੱਤਾ ਇਸ ਦਾ ਇਸ ਨੂੰ ਜਾਨ ਤੋਂ ਵੀ ਪਿਆਰਾ ਹੈ। ਜਿਸ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਲੱਗ ਚੁੱਕੀ ਹੈ ਪਰ ਇਹ ਇਸ ਨੂੰ ਵੇਚਣ ਲਈ ਤਿਆਰ ਨਹੀਂ ਹੈ।
ਪਸ਼ੂਆਂ ਤੇ ਪੰਛੀਆਂ ਨੂੰ ਬਣਾਇਆ ਸਹਾਇਕ ਧੰਦਾ
ਨੌਜਵਾਨ ਨੇ ਦੱਸਿਆ ਕਿ ਖੇਤੀ ਦੇ ਨਾਲ-ਨਾਲ ਉਸ ਨੇ ਸਹਾਇਕ ਧੰਦਾ ਪਸ਼ੂਆਂ ਤੇ ਪੰਛੀਆਂ ਨੂੰ ਬਣਾਇਆ ਹੋਇਆ ਹੈ, ਜਿਸ ਨਾਲ ਜਿੱਥੇ ਆਪਣਾ ਸ਼ੌਂਕ ਪੂਰਾ ਕਰਦਾ ਹੈ। ਉੱਥੇ ਹੀ ਇਨ੍ਹਾਂ ਤੋਂ ਚੰਗਾ ਮੁਨਾਫਾ ਵੀ ਕਮਾਉਂਦਾ ਹੈ। ਜਿਸ ਵਿੱਚ ਉਸ ਦੇ ਪਰਿਵਾਰਿਕ ਮੈਂਬਰ ਮਦਦ ਕਰਦੇ ਹਨ ਅਤੇ ਜਾਨਵਰਾਂ ਅਤੇ ਪੰਛੀਆਂ ਦੀ ਦੇਖਭਾਲ ਕਰਦੇ ਹਨ। ਨੌਜਵਾਨ ਆਪਣੇ ਪੰਛੀਆਂ ਅਤੇ ਜਾਨਵਰਾਂ ਨੂੰ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਵੱਖ-ਵੱਖ ਮੇਲਿਆਂ ਵਿੱਚ ਲੈ ਕੇ ਜਾਂਦਾ ਹੈ। ਨੌਜਵਾਨ ਕੋਲ ਇੱਕ ਕੁੱਤਾ ਲੈਬ ਹੈ ਜੋ ਕਿ ਇਸ ਨੇ 65 ਹਜ਼ਾਰ ਵਿੱਚ ਖਰੀਦਿਆ ਸੀ, ਇਸ ਕੁੱਤੇ ਦੇ ਬੱਚੇ ਦੇ ਮਾਤਾ-ਪਿਤਾ ਇੰਪੋਰਟ ਹਨ ਅਤੇ ਇਸ ਕੁੱਤੇ ਦਾ ਡੇਢ ਲੱਖ ਰੁਪਏ ਤੋਂ ਵੱਧ ਮੁੱਲ ਲੱਗ ਗਿਆ ਹੈ ਪਰ ਇਸ ਨੂੰ ਇਹ ਵੇਚਣ ਲਈ ਤਿਆਰ ਨਹੀਂ ਹੋਇਆ। ਬਿੰਦੂ ਬਰਾੜ ਨੇ ਦੱਸਿਆ ਕਿ ਉਸ ਵੱਲੋਂ ਇਹ ਕਾਰੋਬਾਰ ਮਾਤਰ 2000 ਰੁਪਏ ਦੇ ਨਾਲ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਉਸ ਪਾਸ ਲੱਖਾਂ ਰੁਪਏ ਦੇ ਪੰਛੀ ਅਤੇ ਜਾਨਵਰ ਹਨ, ਜਿੰਨਾਂ ਦਾ ਉਹ ਕਾਰੋਬਾਰ ਕਰ ਰਿਹਾ ਹੈ।
![LOVER KEEPING ANIMALS AND BIRDS](https://etvbharatimages.akamaized.net/etvbharat/prod-images/12-02-2025/23526149_th.jpg)
![LOVER KEEPING ANIMALS AND BIRDS](https://etvbharatimages.akamaized.net/etvbharat/prod-images/12-02-2025/23526149_t.png)
ਕਮਾਈ ਦਾ ਧੰਦਾ
ਬਿੰਦੂ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਡੌਗ ਰੱਖਣ ਦਾ ਸ਼ੌਕ ਸੀ। ਇਸ ਸ਼ੌਕ ਨੂੰ ਉਨ੍ਹਾਂ ਨੇ ਹੌਲੀ-ਹੌਲੀ ਆਪਣਾ ਕਮਾਈ ਦਾ ਧੰਦਾ ਬਣਾ ਲਿਆ। ਜਿਸ ਵਿੱਚ ਉਨ੍ਹਾਂ ਨੂੰ ਕਾਫੀ ਲਾਭ ਪ੍ਰਾਪਤ ਹੋਣ ਲੱਗ ਪਿਆ। ਇਸ ਤਰ੍ਹਾਂ ਉਨ੍ਹਾਂ ਦਾ ਸ਼ੌਕ ਪੂਰਾ ਹੋ ਗਿਆ ਤੇ ਕਮਾਈ ਵੀ ਹੋਣ ਲੱਗ ਪਈ। ਉਸ ਨੇ ਦੱਸਿਆ ਕਿ ਇਹ ਕੰਮ ਕਰਦਿਆਂ ਉਨ੍ਹਾਂ ਨੂੰ 18 ਤੋਂ 20 ਸਾਲ ਹੋ ਚੁੱਕੇ ਹਨ ਤੇ ਹਾਲੇ ਵੀ ਉਨ੍ਹਾਂ ਦਾ ਇਹ ਕਾਰੋਬਾਰ ਵਧੀਆ ਚੱਲ ਰਿਹਾ ਹੈ।
![LOVER KEEPING ANIMALS AND BIRDS](https://etvbharatimages.akamaized.net/etvbharat/prod-images/12-02-2025/23526149_th.png)
ਪੰਛੀ ਅਤੇ ਜਾਨਵਰਾਂ ਦੀ ਸਿਹਤ ਦਾ ਅੰਦਾਜ਼ਾ
ਬਿੰਦੂ ਬਰਾੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਪੰਛੀ ਅਤੇ ਜਾਨਵਰ ਰੱਖਣ ਦੀ ਤਿੰਨ ਵੱਖ-ਵੱਖ ਉਸਤਾਦਾਂ ਤੋਂ ਟ੍ਰੇਨਿੰਗ ਲਈ ਸੀ ਅਤੇ ਹੋਰ ਕਿੱਤਾ ਪਿਛਲੇ ਕਈ ਦੋ ਦਹਾਕਿਆਂ ਤੋਂ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਇੰਨਾ ਕੁ ਤਜਰਬਾ ਹੋ ਚੁੱਕਿਆ ਕਿ ਉਹ ਪੰਛੀ ਜਾਂ ਜਾਨਵਰ ਦਾ ਮਲ-ਮੂਤਰ ਦੇਖ ਕੇ ਉਸ ਦੀ ਸਿਹਤ ਦਾ ਅੰਦਾਜ਼ਾ ਲਾ ਲੈਂਦੇ ਹਨ। ਜੇਕਰ ਕੋਈ ਪੰਛੀ ਜਾਂ ਜਾਨਵਰ ਬਿਮਾਰ ਹੁੰਦਾ ਹੈ ਤਾਂ ਪਹਿਲਾਂ ਉਹ ਖੁਦ ਬਿਮਾਰ ਪੰਛੀ ਅਤੇ ਜਾਨਵਰਾਂ ਨੂੰ ਆਪਣੇ ਪੱਧਰ 'ਤੇ ਮੁੱਢਲੀ ਸਹਾਇਤਾ ਦੇ ਕੇ ਇਲਾਜ ਕਰਦੇ ਹਨ। ਜੇਕਰ ਹਾਲਾਤ ਗੰਭੀਰ ਨਜ਼ਰ ਆਉਂਦੇ ਹਨ ਤਾਂ ਉਹ ਡਾਕਟਰਾਂ ਦੀ ਵੀ ਸਹਾਇਤਾ ਲੈਂਦੇ ਹਨ। ਉਨ੍ਹਾਂ ਵਿਦੇਸ਼ ਜਾ ਰਹੀ ਨੌਜਵਾਨੀ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਰਹਿ ਕੇ ਹੀ ਆਪਣਾ ਰੁਜ਼ਗਾਰ ਕਰੋ ਕਿਉਂਕਿ ਪੰਜਾਬ ਵਿੱਚ ਰੁਜ਼ਗਾਰ ਦੇ ਬਹੁਤ ਸਰੋਤ ਹਨ।