ਹੈਦਰਾਬਾਦ: ਪੰਜਾਬ ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨ ਲੋਕਾਂ ਲਈ ਇੱਕ ਖੁਸ਼ਖਬਰੀ ਹੈ। ਜਿਹੜੇ ਲੋਕ ਪੰਜਾਬ ਪੁਲਿਸ ਦੀਆਂ ਖਾਲੀ ਅਸਾਮੀਆਂ ਦੀ ਉਡੀਕ ਕਰ ਰਹੇ ਸੀ, ਅੱਜ ਉਨ੍ਹਾਂ ਲੋਕਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾਂ ਪੁਲਿਸ ਕੇਡਰ ਅਤੇ ਆਰਮਡ ਪੁਲਿਸ ਕੇਡਰ ਲਈ ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਗਿਆ ਹੈ ਅਤੇ ਆਨਲਾਈਨ ਅਰਜ਼ੀ 21 ਫਰਵਰੀ 2025 ਤੋਂ ਸ਼ੁਰੂ ਹੋਵੇਗੀ। ਜਿਨ੍ਹਾਂ ਨੇ 12ਵੀਂ ਜਮਾਤ ਪੂਰੀ ਕਰ ਲਈ, ਇਹ ਉਨ੍ਹਾਂ ਲੋਕਾਂ ਲਈ ਵਧੀਆਂ ਮੌਕਾ ਹੈ।
ਪੰਜਾਬ ਪੁਲਿਸ ਕਾਂਸਟੇਬਲ ਭਰਤੀ 2025 ਦਾ ਨੋਟੀਫਿਕੇਸ਼ਨ ਅੱਜ ਅਧਿਕਾਰਿਤ ਵੈੱਬਸਾਈਟ www.punjabpolice.gov.in 'ਤੇ ਜਾਰੀ ਕੀਤਾ ਗਿਆ ਹੈ। ਇਸ ਸਾਲ ਪੰਜਾਬ ਪੁਲਿਸ ਵਿੱਚ ਜ਼ਿਲ੍ਹਾ ਪੁਲਿਸ ਕੇਡਰ ਅਤੇ ਆਰਮਡ ਪੁਲਿਸ ਕੇਡਰ ਵਿੱਚ ਕਾਂਸਟੇਬਲ ਦੀਆਂ ਖਾਲੀ ਅਸਾਮੀਆਂ ਲਈ 1746 ਅਸਾਮੀਆਂ ਦਾ ਐਲਾਨ ਕੀਤਾ ਗਿਆ ਹੈ। ਕੁੱਲ ਅਸਾਮੀਆਂ ਵਿੱਚੋ 1261 ਅਸਾਮੀਆਂ ਜ਼ਿਲ੍ਹਾਂ ਪੁਲਿਸ ਕੇਡਰ ਅਤੇ 485 ਆਰਮਡ ਪੁਲਿਸ ਕੇਡਰ ਲਈ ਹਨ।
ਪੰਜਾਬ ਪੁਲਿਸ ਭਰਤੀ 2025 ਲਈ ਜ਼ਰੂਰੀ ਤਰੀਕਾਂ
ਪੰਜਾਬ ਪੁਲਿਸ ਕਾਂਸਟੇਬਲ ਭਰਤੀ 2025 ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਤੁਸੀਂ 21 ਫਰਵਰੀ 2025 ਨੂੰ ਸ਼ਾਮ 7 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹੋ ਅਤੇ ਅਰਜ਼ੀ ਜਮ੍ਹਾਂ ਕਰਨ ਦੀ ਆਖਰੀ ਤਰੀਕ 13 ਮਾਰਚ 2025 ਰਾਤ 11:55 ਵਜੇ ਤੱਕ ਹੈ। ਇਸ ਅਰਜ਼ੀ ਲਈ ਫੀਸ 13 ਮਾਰਚ 2025 ਤੱਕ ਭਰੀ ਜਾ ਸਕੇਗੀ।
ਉਮਰ ਕਿੰਨੀ ਹੋਣੀ ਚਾਹੀਦੀ ਹੈ?
ਪੰਜਾਬ ਪੁਲਿਸ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਯੋਗਤਾ:
- ਪੰਜਾਬ ਪੁਲਿਸ ਵਿੱਚ ਕਾਂਸਟੇਬਲ ਬਣਨ ਦੀ ਇੱਛਾ ਰੱਖਣ ਵਾਲੇ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸਿੱਖਿਆ ਬੋਰਡ ਤੋਂ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ।
- ਸਾਬਕਾ ਸੈਨਿਕਾਂ ਲਈ ਘੱਟੋ-ਘੱਟ ਵਿਦਿਅਕ ਲੋੜ ਮੈਟ੍ਰਿਕ ਹੈ।
- ਉਮੀਦਵਾਰਾਂ ਨੇ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ, ਜਿਸ ਵਿੱਚ ਪੰਜਾਬੀ ਜ਼ਰੂਰੀ ਜਾਂ ਚੋਣਵੇਂ ਵਿਸ਼ਿਆਂ ਵਿੱਚੋਂ ਇੱਕ ਹੋਵੇ ਜਾਂ ਕੋਈ ਹੋਰ ਪ੍ਰੀਖਿਆ ਜੋ ਪੰਜਾਬੀ ਦੇ ਬਰਾਬਰ ਹੋਵੇ ਜਿਸਨੂੰ ਪੰਜਾਬ ਸਰਕਾਰ ਸਮੇਂ-ਸਮੇਂ 'ਤੇ ਮਨਜ਼ੂਰੀ ਦਿੰਦੀ ਹੈ।
- ਪੰਜਾਬ ਪੁਲਿਸ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੀਆਂ ਮਹਿਲਾ ਉਮੀਦਵਾਰਾਂ ਦੀ ਘੱਟੋ-ਘੱਟ ਉਚਾਈ 5 ਫੁੱਟ 2 ਇੰਚ ਹੋਣੀ ਚਾਹੀਦੀ ਹੈ।
ਪੰਜਾਬ ਪੁਲਿਸ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਦੀ ਪ੍ਰਕਿਰੀਆ
- ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ https://www.punjabpolice.gov.in/ 'ਤੇ ਜਾਓ।
- ਪੰਜਾਬ ਪੁਲਿਸ ਭਰਤੀ 2025 ਲਿੰਕ ਲੱਭੋ ਅਤੇ ਇਸ 'ਤੇ ਕਲਿੱਕ ਕਰੋ।
- ਪਹਿਲਾਂ ਜ਼ਰੂਰੀ ਜਾਣਕਾਰੀ ਜਿਵੇਂ ਕਿ ਨਾਮ ਅਤੇ ਸੰਪਰਕ ਜਾਣਕਾਰੀ ਦਰਜ ਕਰਕੇ ਇੱਕ ਨਵੇਂ ਉਪਭੋਗਤਾ ਵਜੋਂ ਰਜਿਸਟਰ ਕਰੋ।
- ਹੁਣ ਇੱਕ ਯੂਜ਼ਰ ਆਈਡੀ ਅਤੇ ਪਾਸਵਰਡ ਰਜਿਸਟਰਡ ਮੋਬਾਈਲ ਨੰਬਰ ਜਾਂ ਈ-ਮੇਲ ਆਈਡੀ 'ਤੇ ਭੇਜਿਆ ਜਾਵੇਗਾ।
- ਪੋਰਟਲ 'ਤੇ ਲੌਗਇਨ ਕਰਨ ਲਈ ਯੂਜ਼ਰ ਆਈਡੀ ਅਤੇ ਪਾਸਵਰਡ ਦੀ ਵਰਤੋਂ ਕਰੋ ਅਤੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਕੇ ਅਰਜ਼ੀ ਨੂੰ ਪੂਰਾ ਕਰੋ।
- ਫਿਰ ਆਪਣੀ ਸਬੰਧਤ ਸ਼੍ਰੇਣੀ ਦੇ ਅਨੁਸਾਰ ਅਰਜ਼ੀ ਫੀਸ ਦਾ ਭੁਗਤਾਨ ਕਰੋ।
ਚੋਣ ਪ੍ਰੀਕਿਰੀਆ
ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਪੂਰੀ ਤਰ੍ਹਾਂ ਅਧਿਕਾਰੀਆਂ ਦੁਆਰਾ ਨਿਰਧਾਰਤ ਚੋਣ ਪ੍ਰਕਿਰਿਆ 'ਤੇ ਅਧਾਰਤ ਹੁੰਦੀ ਹੈ। ਪੰਜਾਬ ਪੁਲਿਸ ਕਾਂਸਟੇਬਲ ਚੋਣ ਪ੍ਰਕਿਰਿਆ ਵਿੱਚ ਤਿੰਨ ਪੜਾਅ ਜਿਵੇਂ ਕਿ ਕੰਪਿਊਟਰ-ਅਧਾਰਤ ਟੈਸਟ, ਸਰੀਰਕ ਸਕ੍ਰੀਨਿੰਗ ਟੈਸਟ, ਸਰੀਰਕ ਮਾਪ ਟੈਸਟ ਅਤੇ ਦਸਤਾਵੇਜ਼ਾਂ ਦੀ ਜਾਂਚ ਆਦਿ ਸ਼ਾਮਲ ਹੋਣਗੇ। ਕੰਪਿਊਟਰ-ਅਧਾਰਤ ਟੈਸਟ ਵਿੱਚ ਦੋ ਪੇਪਰ ਹੋਣਗੇ, ਪੇਪਰ-1 ਅਤੇ ਪੇਪਰ-2, ਜਿਨ੍ਹਾਂ ਵਿੱਚੋਂ ਪੇਪਰ-2 ਯੋਗਤਾ ਪ੍ਰਾਪਤ ਹੋਵੇਗਾ। ਪ੍ਰੀਖਿਆ ਵਿੱਚੋ 100 ਬਹੁ-ਚੋਣ ਪ੍ਰਸ਼ਨ ਹੋਣਗੇ ਜਿਨ੍ਹਾਂ ਵਿੱਚੋਂ ਹਰੇਕ ਦੇ ਸਹੀ ਉੱਤਰ ਲਈ 1 ਅੰਕ ਹੋਵੇਗਾ। ਪ੍ਰੀਖਿਆ ਦਾ ਕੁੱਲ ਸਮਾਂ 3 ਘੰਟੇ ਹੋਵੇਗਾ। ਕਿਸੇ ਵੀ ਗਲਤ ਜਾਂ ਜਵਾਬ ਨਾ ਦਿੱਤੇ ਗਏ ਪ੍ਰਸ਼ਨ ਲਈ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।
ਪੰਜਾਬ ਪੁਲਿਸ ਕਾਂਸਟੇਬਲ ਦੀ ਤਨਖਾਹ
ਵਿੱਤ ਵਿਭਾਗ ਦੀ ਇਨ-ਹਾਊਸ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ 7ਵੇਂ ਸੀਪੀਸੀ/ਪੇ ਮੈਟ੍ਰਿਕਸ ਦੇ ਲੈਵਲ 2 'ਤੇ ਸੇਵਾ ਵਿੱਚ ਸ਼ਾਮਲ ਹੋਣ ਦੀ ਮਿਤੀ ਤੋਂ ਤਿੰਨ ਸਾਲਾਂ ਲਈ ਕਾਂਸਟੇਬਲ ਦੇ ਅਹੁਦੇ ਲਈ ਤਨਖਾਹ 19,900 ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੀ ਗਈ ਹੈ।
ਇਹ ਵੀ ਪੜ੍ਹੋ:-