ਲੁਧਿਆਣਾ: ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ 2025 ਪੇਸ਼ ਕਰ ਦਿੱਤਾ ਗਿਆ ਹੈ ਅਤੇ ਬਜਟ ਵਿੱਚ ਕਈ ਤਜਵੀਜ਼ਾਂ ਰੱਖੀਆਂ ਗਈਆਂ ਹਨ। ਹਾਲਾਂਕਿ ਸਿੱਧੇ ਤੌਰ 'ਤੇ ਕਾਰੋਬਾਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੀ ਹੈ। ਕਾਰੋਬਾਰੀਆਂ ਦੀ ਮੰਗ ਸੀ ਕਿ ਜੋ ਕਾਰਪੋਰੇਟ ਟੈਕਸ 30 ਫੀਸਦੀ ਹੈ, ਉਸ ਨੂੰ ਘਟਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ, ਪਰ ਟੈਕਸ ਨਹੀਂ ਘਟਾਇਆ ਗਿਆ।
ਬਜਟ ਨਾਲ ਮਿਲੀ ਰਾਹਤ
ਅੱਜ ਦੇ ਬਜਟ ਨੂੰ ਲੈਕੇ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਲੁਧਿਆਣਾ ਦੇ ਕਾਰੋਬਾਰੀ ਜਸਵਿੰਦਰ ਭੋਗਲ ਨਾਲ ਖ਼ਾਸ ਗੱਲਬਾਤ ਕੀਤੀ ਗਈ। ਕਾਰੋਬਾਰੀ ਜਸਵਿੰਦਰ ਭੋਗਲ ਨੇ ਦੱਸਿਆ ਕਿ ਐਮਐਸਐਮਈ ਲਈ ਲੋਨ ਦੀ ਰਾਹਤ ਜ਼ਰੂਰ ਦਿੱਤੀ ਗਈ ਹੈ, ਪਰ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜੋ ਟੈਕਸ ਦੇ ਵਿੱਚ ਸਲੈਬ ਵਧਾਈ ਗਈ ਹੈ। ਉਸ ਦਾ ਸਿੱਧਾ ਫਾਇਦਾ ਐਮਐਸਐਮਈ ਨੂੰ ਹੋਵੇਗਾ, ਕਿਉਂਕਿ ਲੋਕ ਵੱਧ ਤੋਂ ਵੱਧ ਪੈਸੇ ਖਰਚ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਆਮਦਨ ਵਧੇਗੀ। ਹਾਲਾਂਕਿ ਉਨ੍ਹਾਂ ਕਿਹਾ ਸਿੱਧੇ ਤੌਰ 'ਤੇ ਟੈਕਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਾਹਤ ਤਾਂ ਨਹੀਂ ਮਿਲੀ ਹੈ ਪਰ ਆਲ ਓਵਰ ਵੇਖਿਆ ਜਾਵੇ ਤਾਂ ਬਜਟ ਆਮ ਲੋਕਾਂ ਲਈ ਚੰਗਾ ਰਿਹਾ ਹੈ।
ਕਾਰੋਬਾਰੀ ਜਸਵਿੰਦਰ ਭੋਗਲ ਨੇ ਦੱਸਿਆ "ਸਾਨੂੰ ਉਮੀਦ ਸੀ ਕਿ ਇਸ ਬਜਟ ਦੇ ਵਿੱਚ ਕੋਈ ਵਿਸ਼ੇਸ਼ ਪੈਕੇਜ ਦਾ ਐਲਾਨ ਹੋ ਸਕਦਾ ਹੈ ਜਾਂ ਫਿਰ ਐਮਐਸਐਮਈ ਦੇ ਲਈ ਕੋਈ ਵੱਡੀ ਰਾਹਤ ਦੀ ਗੱਲ ਆ ਸਕਦੀ ਹੈ, ਪਰ ਸਰਕਾਰ ਨੇ ਕੋਈ ਫਾਇਦਾ ਨਹੀਂ ਦਿੱਤਾ। ਅਸਿੱਧੇ ਤੌਰ 'ਤੇ ਜ਼ਰੂਰ ਇੰਡਸਟਰੀ ਨੂੰ ਫਾਇਦਾ ਹੋਵੇਗਾ ਕਿਉਂਕਿ ਇੰਡਸਟਰੀ ਦੇ ਵਿੱਚ ਪੈਸਾ ਘੁੰਮੇਗਾ ਅਤੇ ਪੈਸਾ ਘੁੰਮਣ ਦੇ ਨਾਲ ਸਾਨੂੰ ਇਸ ਗੱਲ ਦਾ ਫਾਇਦਾ ਹੋਵੇਗਾ। ਲੋਕ ਵੱਧ ਤੋਂ ਵੱਧ ਖਰੀਦਾਰੀ ਕਰ ਸਕਣਗੇ ਅਤੇ ਪ੍ਰੋਡਕਟ ਵਿਕਣਗੇ।