ETV Bharat / bharat

ਭਾਜਪਾ 'ਚ ਸ਼ਾਮਿਲ ਹੋਏ 'ਆਪ' ਨੂੰ ਛੱਡਣ ਵਾਲੇ 8 ਵਿਧਾਇਕ , ਕੇਜਰੀਵਾਲ ਨੇ ਨਹੀਂ ਦਿੱਤੀ ਸੀ ਟਿਕਟ - AAP MLA JOINS BJP

ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਸੂਬਾ ਇੰਚਾਰਜ ਬੈਜਯੰਤ ਪਾਂਡਾ ਨੇ ਸੂਬਾ ਦਫ਼ਤਰ ਵਿੱਚ ਇਨ੍ਹਾਂ ਵਿਧਾਇਕਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ।

AAP MLA JOINS BJP
AAP MLA JOINS BJP (Etv Bharat)
author img

By ETV Bharat Punjabi Team

Published : Feb 1, 2025, 7:53 PM IST

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਵਾਲੇ 8 ਵਿਧਾਇਕ ਸ਼ਨੀਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਇਨ੍ਹਾਂ ਵਿਧਾਇਕਾਂ ਨੂੰ ਭਾਜਪਾ ਦੇ ਸੂਬਾ ਦਫ਼ਤਰ ਵਿਖੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਸੂਬਾ ਇੰਚਾਰਜ ਸੰਸਦ ਮੈਂਬਰ ਬੈਜਯੰਤ ਪਾਂਡਾ ਨੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ।

ਦਰਅਸਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਵੱਲੋਂ ਐਲਾਨੀ ਗਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਇਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਸਨ। ਆਮ ਆਦਮੀ ਪਾਰਟੀ ਨੇ ਇਸ ਵਾਰ ਕੁੱਲ 20 ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਸਨ, ਜਿਨ੍ਹਾਂ ਵਿੱਚੋਂ ਅੱਠ ਵਿਧਾਇਕ ਅੱਜ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਵਿਧਾਇਕਾਂ ਵਿੱਚ ਤ੍ਰਿਲੋਕਪੁਰੀ ਤੋਂ ਵਿਧਾਇਕ ਰੋਹਿਤ ਮਹਿਰੋਲੀਆ, ਮਹਿਰੌਲੀ ਤੋਂ ਵਿਧਾਇਕ ਨਰੇਸ਼ ਯਾਦਵ, ਪਾਲਮ ਤੋਂ ਵਿਧਾਇਕ ਭਾਵਨਾ ਗੌੜ, ਬਿਜਵਾਸਨ ਤੋਂ ਬੀਐਸ ਜੂਨ, ਆਦਰਸ਼ ਨਗਰ ਤੋਂ ਪਵਨ ਸ਼ਰਮਾ, ਕਸਤੂਰਬਾ ਨਗਰ ਤੋਂ ਮਦਨਲਾਲ, ਜਨਕਪੁਰੀ ਤੋਂ ਰਾਜੇਸ਼ ਰਿਸ਼ੀ ਅਤੇ ਮਾਦੀਪੁਰ ਤੋਂ ਗਿਰੀਸ਼ ਸੋਨੀ ਸ਼ਾਮਲ ਹਨ।

ਦੱਸ ਦਈਏ ਕਿ ਪਹਿਲੀ ਸੂਚੀ ਵਿੱਚ ਹੀ ਆਮ ਆਦਮੀ ਪਾਰਟੀ ਨੇ ਜ਼ਿਆਦਾਤਰ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਸਨ। 'ਆਪ' ਨੇ ਉਨ੍ਹਾਂ ਵਿਧਾਨ ਸਭਾ ਸੀਟਾਂ 'ਤੇ ਜ਼ਿਆਦਾਤਰ ਨਵੇਂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਹਨ ਜਿੱਥੋਂ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਰੱਦ ਹੋ ਗਈਆਂ ਹਨ। ਸਿਰਫ ਇਕ ਸੀਟ 'ਤੇ ਪਾਰਟੀ ਨੇ ਪੁਰਾਣੇ ਮਹਿਲਾ ਚਿਹਰੇ ਵਿਧਾਨ ਸਭਾ ਡੀ ਡਿਪਟੀ ਸਪੀਕਰ ਰਾਖੀ ਬਿਡਲਾਨ ਨੂੰ ਮੰਗੋਲਪੁਰੀ ਤੋਂ ਟਿਕਟ ਦੇਣ ਦੀ ਬਜਾਏ ਮਾਦੀਪੁਰ ਤੋਂ ਟਿਕਟ ਦਿੱਤੀ ਹੈ। ਬਾਕੀ ਨਵੇਂ ਚਿਹਰਿਆਂ ਵਿੱਚ ਤ੍ਰਿਲੋਕਪੁਰੀ ਤੋਂ ਅੰਜਨਾ ਪਰਾਚਾ, ਮਹਿਰੌਲੀ ਤੋਂ ਮਹਿੰਦਰ ਚੌਧਰੀ, ਪਾਲਮ ਤੋਂ ਜੋਗਿੰਦਰ ਸੋਲੰਕੀ, ਬਿਜਵਾਸਨ ਤੋਂ ਸੁਰਿੰਦਰ ਭਾਰਦਵਾਜ, ਆਦਰਸ਼ ਨਗਰ ਤੋਂ ਮੁਕੇਸ਼ ਸ਼ਰਮਾ, ਕਸਤੂਰਬਾ ਨਗਰ ਤੋਂ ਰਮੇਸ਼ ਪਹਿਲਵਾਨ, ਜਨਕਪੁਰੀ ਤੋਂ ਪ੍ਰਵੀਨ ਕੁਮਾਰ ਅਤੇ ਮਾਦੀਪੁਰ ਤੋਂ ਮੰਗੋਲਪੁਰੀ ਤੋਂ ਮੌਜੂਦਾ ਵਿਧਾਇਕ ਤੇ ਵਿਧਾਨ ਸਭਾ ਦੀ ਡਿਪਟੀ ਸਪੀਕਰ ਰਾਖੀ ਬਿਡਲਾਨ ਨੂੰ ਟਿਕਟ ਦਿੱਤੀ ਗਈ ਹੈ।

ਮਹਿਰੌਲੀ ਤੋਂ ਕੱਟੀ ਗਈ ਨਰੇਸ਼ ਯਾਦਵ ਦੀ ਟਿਕਟ

ਪਾਰਟੀ ਛੱਡਣ ਵਾਲੇ ਵਿਧਾਇਕਾਂ ਦੀ ਗੱਲ ਕਰੀਏ ਤਾਂ ਪਾਰਟੀ ਨੇ ਪਹਿਲਾਂ ਮਹਿਰੌਲੀ ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਪਰ, ਬਾਅਦ ਵਿੱਚ, ਜਦੋਂ ਉਹ ਕੁਰਾਨ ਦੀ ਬੇਅਦਬੀ ਦੇ ਮਾਮਲੇ ਵਿੱਚ ਪੰਜਾਬ ਵਿੱਚ ਚੱਲ ਰਹੇ ਕੇਸ ਵਿੱਚ ਦੋਸ਼ੀ ਪਾਏ ਗਏ ਤਾਂ ਪਾਰਟੀ ਨੇ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ ਅਤੇ ਮਹਿੰਦਰ ਚੌਧਰੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ। ਉਸ ਸਮੇਂ ਇਹ ਖਬਰ ਸਾਹਮਣੇ ਆਈ ਸੀ ਕਿ ਨਰੇਸ਼ ਯਾਦਵ ਨੇ ਖੁਦ ਕੇਜਰੀਵਾਲ ਨੂੰ ਚੋਣ ਨਾ ਲੜਨ ਲਈ ਕਿਹਾ ਸੀ। ਪਰ ਹੁਣ ਨਰੇਸ਼ ਯਾਦਵ ਦੇ ਅਸਤੀਫ਼ੇ ਨਾਲ ਇਹ ਸਾਫ਼ ਹੋ ਗਿਆ ਹੈ ਕਿ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਨਹੀਂ ਕੀਤਾ ਸੀ ਸਗੋਂ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ ਗਈ ਸੀ।

ਇਨ੍ਹਾਂ ਵਿਧਾਇਕਾਂ ਨੇ ਖੁਦ ਛੱਡੀ ਪਾਰਟੀ

ਵਿਧਾਇਕ ਦਾ ਨਾਮ ਅਸੈਂਬਲੀ ਖੇਤਰ
ਰਾਜਕੁਮਾਰ ਆਨੰਦ ਪਟੇਲ ਨਗਰ
ਕੈਲਾਸ਼ ਗਹਿਲੋਤਨਜਫਗੜ੍ਹ
ਕਰਤਾਰ ਸਿੰਘ ਤੰਵਰਛਤਰਪੁਰ
ਰਾਜਿੰਦਰ ਪਾਲ ਗੌਤਮ ਸੀਮਾਪੁਰੀ

ਇਸ ਦੇ ਨਾਲ ਹੀ ਟਿਕਟਾਂ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਸੀਲਮਪੁਰ ਤੋਂ ਵਿਧਾਇਕ ਅਬਦੁਲ ਰਹਿਮਾਨ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਉਥੇ ਹੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਰੀ ਨਗਰ ਤੋਂ ਮੌਜੂਦਾ ਵਿਧਾਇਕ ਰਾਜਕੁਮਾਰੀ ਢਿੱਲੋਂ ਦੀ ਟਿਕਟ ਵੀ ਰੱਦ ਕਰ ਦਿੱਤੀ ਸੀ। ਇਸ ਤੋਂ ਨਾਰਾਜ਼ ਹੋ ਕੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.