ਨਵੀਂ ਦਿੱਲੀ: ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ 2025 ਦਾ ਆਯੋਜਨ 19 ਫਰਵਰੀ ਤੋਂ 9 ਮਾਰਚ ਤੱਕ ਪਾਕਿਸਤਾਨ ਅਤੇ ਦੁਬਈ ਵਿੱਚ ਕੀਤਾ ਜਾਣਾ ਹੈ। ਇਹ ਮੈਗਾ ਈਵੈਂਟ 2017 ਤੋਂ ਬਾਅਦ ਪਹਿਲੀ ਵਾਰ ਵਾਪਸੀ ਕਰ ਰਿਹਾ ਹੈ। ਵਿਸ਼ਵ ਦੀਆਂ ਚੋਟੀ ਦੀਆਂ 8 ਵਨਡੇ ਟੀਮਾਂ ਚਮਕਦਾਰ ਟਰਾਫੀ ਅਤੇ ਵ੍ਹਾਈਟ ਜੈਕੇਟ ਲਈ ਮੈਦਾਨ ਵਿੱਚ ਉਤਰਨਗੀਆਂ। ਸਾਰੇ 8 ਦੇਸ਼ਾਂ ਨੇ ਟੂਰਨਾਮੈਂਟ ਲਈ ਆਪਣੀਆਂ ਅਸਥਾਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ।
ਇੰਗਲੈਂਡ ਨੇ ਪਹਿਲੀ ਵਾਰ 22 ਦਸੰਬਰ ਨੂੰ ਚੈਂਪੀਅਨਜ਼ ਟਰਾਫੀ 2025 ਲਈ ਆਪਣੀ ਟੀਮ ਦਾ ਐਲਾਨ ਕੀਤਾ ਸੀ। ਜਦੋਂ ਕਿ ਮੇਜ਼ਬਾਨ ਪਾਕਿਸਤਾਨ ਨੇ ਆਪਣੀ ਟੀਮ ਦਾ ਆਖਰੀ ਐਲਾਨ 31 ਜਨਵਰੀ ਨੂੰ ਕੀਤਾ ਹੈ।
Check out the full fixtures for the ICC Champions Trophy 2025. pic.twitter.com/oecuikydca
— ICC (@ICC) December 24, 2024
ਚੈਂਪੀਅਨਜ਼ ਟਰਾਫੀ ਦੇ 9ਵੇਂ ਐਡੀਸ਼ਨ ਵਿੱਚ, ਮੇਜ਼ਬਾਨ ਪਾਕਿਸਤਾਨ ਸਮੇਤ ICC ODI ਵਿਸ਼ਵ ਕੱਪ 2023 ਦੀਆਂ 8 ਸਰਵੋਤਮ ਟੀਮਾਂ ਕੁੱਲ 15 ਮੈਚ ਖੇਡਣਗੀਆਂ। ਸਾਬਕਾ ਵਿਸ਼ਵ ਚੈਂਪੀਅਨ ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਅਗਾਮੀ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਨਹੀਂ ਕਰ ਸਕੇ।
ਚੈਂਪੀਅਨਜ਼ ਟਰਾਫੀ 2025 ਦੀਆਂ ਟੀਮਾਂ ਅਤੇ ਗਰੁੱਪ
ਭਾਰਤ ਅਤੇ ਪਾਕਿਸਤਾਨ ਦੋਵੇਂ ਗਰੁੱਪ ਏ ਵਿੱਚ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਨਾਲ ਹਨ। ਜਦੋਂ ਕਿ ਗਰੁੱਪ ਬੀ ਵਿੱਚ ਅਫਗਾਨਿਸਤਾਨ, ਆਸਟ੍ਰੇਲੀਆ, ਇੰਗਲੈਂਡ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਹਰੇਕ ਗਰੁੱਪ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਨਗੀਆਂ।
- ਗਰੁੱਪ ਏ: ਭਾਰਤ, ਪਾਕਿਸਤਾਨ, ਬੰਗਲਾਦੇਸ਼, ਨਿਊਜ਼ੀਲੈਂਡ
- ਗਰੁੱਪ ਬੀ: ਅਫਗਾਨਿਸਤਾਨ, ਆਸਟ੍ਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ
ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੀਆਂ ਟੀਮਾਂ
ਰੋਹਿਤ ਸ਼ਰਮਾ 15 ਮੈਂਬਰੀ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਕਰਨਗੇ। ਜਦੋਂ ਕਿ ਪੈਟ ਕਮਿੰਸ ਆਸਟ੍ਰੇਲੀਆਈ ਕ੍ਰਿਕਟ ਟੀਮ ਦੀ ਕਮਾਨ ਸੰਭਾਲਣਗੇ। ਇਸ ਦੇ ਨਾਲ ਹੀ ਪਾਕਿਸਤਾਨ ਲਈ ਖਿਤਾਬ ਦੇ ਬਚਾਅ ਦੀ ਜ਼ਿੰਮੇਵਾਰੀ ਨਵ-ਨਿਯੁਕਤ ਕਪਤਾਨ ਮੁਹੰਮਦ ਰਿਜ਼ਵਾਨ 'ਤੇ ਹੋਵੇਗੀ।
ਦੱਸ ਦਈਏ ਕਿ ਹੁਣ ਤੱਕ ਸਾਰੇ 8 ਦੇਸ਼ਾਂ ਨੇ ਆਪਣੀਆਂ ਅਸਥਾਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ ਦੇ ਨਿਯਮਾਂ ਮੁਤਾਬਕ ਸਾਰੀਆਂ ਟੀਮਾਂ ਨੂੰ 11 ਫਰਵਰੀ ਤੱਕ ਚੈਂਪੀਅਨਜ਼ ਟਰਾਫੀ 2025 ਲਈ ਆਪਣੀਆਂ ਅੰਤਿਮ ਟੀਮਾਂ ਦਾ ਐਲਾਨ ਕਰਨਾ ਹੋਵੇਗਾ।
ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ 8 ਟੀਮਾਂ ਅਤੇ ਖਿਡਾਰੀਆਂ ਦੀ ਪੂਰੀ ਸੂਚੀ:-
1. ਭਾਰਤ ਚੈਂਪੀਅਨਜ਼ ਟਰਾਫੀ 2025 ਦੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਕੇਐਲ ਰਾਹੁਲ, ਰਵਿੰਦਰ ਜਡੇਜਾ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀਵ, ਕੁਲਦੀਪ ਯਾਦਵ।
India's squad for the #ChampionsTrophy 2025 announced! 💪 💪
— BCCI (@BCCI) January 18, 2025
Drop in a message in the comments below 🔽 to cheer for #TeamIndia pic.twitter.com/eFyXkKSmcO
2. ਪਾਕਿਸਤਾਨ ਚੈਂਪੀਅਨਜ਼ ਟਰਾਫੀ 2025 ਦੀ ਟੀਮ
ਮੁਹੰਮਦ ਰਿਜ਼ਵਾਨ (ਕਪਤਾਨ), ਸਲਮਾਨ ਅਲੀ ਆਗਾ (ਉਪ-ਕਪਤਾਨ), ਬਾਬਰ ਆਜ਼ਮ, ਫਖਰ ਜ਼ਮਾਨ, ਸੌਦ ਸ਼ਕੀਲ, ਕਾਮਰਾਨ ਗੁਲਾਮ, ਖੁਸ਼ਦਿਲ ਸ਼ਾਹ, ਤੈਯਬ ਤਾਹਿਰ, ਉਸਮਾਨ ਖਾਨ, ਫਹੀਮ ਅਸ਼ਰਫ, ਸ਼ਾਹੀਨ ਸ਼ਾਹ ਅਫਰੀਦੀ, ਹਰਿਸ ਰਾਊਫ, ਨਸੀਮ ਸ਼ਾਹ, ਮੁਹੰਮਦ ਹਸਨੈਨ ਅਤੇ ਅਬਰਾਰ ਅਹਿਮਦ।
Pakistan name ICC Champions Trophy 2025 squad
— PCB Media (@TheRealPCBMedia) January 31, 2025
Details here ➡️ https://t.co/XfswdRVWrO #WeHaveWeWill | #ChampionsTrophy pic.twitter.com/kGA9hJr4dV
3. ਆਸਟ੍ਰੇਲੀਆ ਚੈਂਪੀਅਨਜ਼ ਟਰਾਫੀ 2025 ਦੀ ਟੀਮ
ਪੈਟ ਕਮਿੰਸ (ਕਪਤਾਨ), ਐਲੇਕਸ ਕੈਰੀ (ਵਿਕਟਕੀਪਰ), ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮਾਰਨਸ ਲੈਬੁਸ਼ਗਨ, ਮੈਥਿਊ ਸ਼ਾਰਟ, ਸਟੀਵਨ ਸਮਿਥ, ਆਰੋਨ ਹਾਰਡੀ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਨਾਥਨ ਐਲਿਸ, ਜੋਸ਼ ਹੇਜ਼ਲਵੁੱਡ, ਮਿਸ਼ੇਲ ਸਟਾਰਕ, ਐਡਮ ਜ਼ੰਪਾ।
Our preliminary squad for the 2025 @ICC #ChampionsTrophy is here 🔥 pic.twitter.com/LK8T2wZwDr
— Cricket Australia (@CricketAus) January 13, 2025
4. ਇੰਗਲੈਂਡ ਚੈਂਪੀਅਨਜ਼ ਟਰਾਫੀ 2025 ਦੀ ਟੀਮ
ਜੋਸ ਬਟਲਰ (ਕਪਤਾਨ), ਜੋਫਰਾ ਆਰਚਰ, ਗੁਸ ਐਟਕਿੰਸਨ, ਜੈਕਬ ਬੈਥਲ, ਹੈਰੀ ਬਰੂਕ, ਬ੍ਰਾਈਡਨ ਕਾਰਸੇ, ਬੇਨ ਡਕੇਟ, ਜੈਮੀ ਓਵਰਟਨ, ਜੈਮੀ ਸਮਿਥ, ਲਿਆਮ ਲਿਵਿੰਗਸਟੋਨ, ਆਦਿਲ ਰਾਸ਼ਿਦ, ਜੋ ਰੂਟ, ਸਾਕਿਬ ਮਹਿਮੂਦ, ਫਿਲ ਸਾਲਟ, ਮਾਰਕ ਵੁੱਡ।
England are ready to charge with their white-ball squads set for India tour & the Champions Trophy 2025 🤩
— ICC (@ICC) December 22, 2024
✍️#INDvENG: https://t.co/JpQe0SOprO pic.twitter.com/QFmIBFOS8E
5. ਨਿਊਜ਼ੀਲੈਂਡ ਚੈਂਪੀਅਨਜ਼ ਟਰਾਫੀ 2025 ਦੀ ਟੀਮ
ਮਿਸ਼ੇਲ ਸੈਂਟਨਰ (ਕਪਤਾਨ), ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਵੋਨ ਕੌਨਵੇ, ਲੌਕੀ ਫਰਗੂਸਨ, ਮੈਟ ਹੈਨਰੀ, ਟੌਮ ਲੈਥਮ, ਡੇਰਿਲ ਮਿਸ਼ੇਲ, ਵਿਲ ਓਰਕੇ, ਗਲੇਨ ਫਿਲਿਪਸ, ਰਚਿਨ ਰਵਿੰਦਰਾ, ਬੇਨ ਸੀਅਰਸ, ਨਾਥਨ ਸਮਿਥ, ਕੇਨ ਵਿਲੀਅਮਸਨ, ਵਿਲ ਯੰਗ।
Ready for Pakistan and UAE 🏏 #ChampionsTrophy pic.twitter.com/Q4tbhqm0xi
— BLACKCAPS (@BLACKCAPS) January 11, 2025
6. ਦੱਖਣੀ ਅਫਰੀਕਾ ਚੈਂਪੀਅਨਜ਼ ਟਰਾਫੀ 2025 ਦੀ ਟੀਮ
ਟੇਂਬਾ ਬਾਵੁਮਾ (ਕਪਤਾਨ), ਟੋਨੀ ਡੀ ਜ਼ੋਰਜ਼ੀ, ਮਾਰਕੋ ਜੈਨਸਨ, ਹੇਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਏਡੇਨ ਮਾਰਕਰਮ, ਡੇਵਿਡ ਮਿਲਰ, ਵਿਆਨ ਮੁਲਡਰ, ਲੁੰਗੀ ਐਨਗਿਡੀ, ਐਨਰਿਕ ਨੋਰਟਜੇ, ਕਾਗਿਸੋ ਰਬਾਦਾ, ਰਿਆਨ ਰਿਕੇਲਟਨ, ਤਬਰੇਜ਼ ਸ਼ਮਸੀ, ਟ੍ਰਿਸਟਨ ਸਟੱਬਸ, ਟਬਰੇਜ਼ ਸ਼ਮਸੀ, ਰਾਸੀ ਵੈਨ ਡੇਰ ਡੂਸੇਨ।
🚨SQUAD ANNOUNCEMENT🚨
— Proteas Men (@ProteasMenCSA) January 13, 2025
White-ball head coach Rob Walter has today announced a 15-member squad for the ICC Champions Trophy 2025, which will be played in Pakistan from 19 February – 09 March.
One-Day International captain Temba Bavuma will lead the full-strength squad, which… pic.twitter.com/Bzt0rqjveG
7. ਅਫਗਾਨਿਸਤਾਨ ਚੈਂਪੀਅਨਜ਼ ਟਰਾਫੀ 2025 ਦੀ ਟੀਮ
ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਇਬਰਾਹਿਮ ਜ਼ਦਰਾਨ, ਇਕਰਾਮ ਅਲੀ ਖਿਲ (ਵਕੀ), ਰਹਿਮਾਨਉੱਲ੍ਹਾ ਗੁਰਬਾਜ਼ (ਵਿ.), ਸਿਦੀਕੁੱਲਾ ਅਟਲ, ਰਹਿਮਤ ਸ਼ਾਹ, ਅਜ਼ਮਤੁੱਲਾ ਉਮਰਜ਼ਈ, ਗੁਲਬਦੀਨ ਨਾਇਬ, ਮੁਹੰਮਦ ਨਬੀ, ਰਸ਼ੀਦ ਖਾਨ, ਫਰੀਦ ਅਹਿਮਦ, ਫਜ਼ਲਹਕ ਫਾਰੂਕੀ, ਏ.ਐੱਮ. ਗਜ਼ਨਫਰ, ਨਵੀਦ ਜ਼ਾਦਰਾਨ, ਨੂਰ ਅਹਿਮਦ।
Happy with our 15-member #AfghanAtalan lineup for the ICC Champions Trophy!? 🤩🏆#ChampionsTrophy 🔗: https://t.co/uZfvLZ8U8D pic.twitter.com/7bmUJuzHFb
— Afghanistan Cricket Board (@ACBofficials) January 12, 2025
8. ਬੰਗਲਾਦੇਸ਼ ਚੈਂਪੀਅਨਜ਼ ਟਰਾਫੀ 2025 ਦੀ ਟੀਮ
ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਸੌਮਿਆ ਸਰਕਾਰ, ਤਨਜੀਦ ਹਸਨ, ਤੌਹੀਦ ਹਿਰਦੇ, ਮੁਸ਼ਫਿਕਰ ਰਹੀਮ, ਐਮਡੀ ਮਹਿਮੂਦ ਉੱਲਾ, ਜਾਕਰ ਅਲੀ ਅਨਿਕ, ਮੇਹਦੀ ਹਸਨ ਮਿਰਾਜ, ਰਿਸ਼ਾਦ ਹੁਸੈਨ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਪਰਵੇਜ਼ ਹੁਸੈਨ ਇਮੋਨ, ਨਸੂਮ ਅਹਿਮਦ, ਤਨਜ਼ੀਮ ਹਸਨ ਸਾਕੀਬ, ਨਾਹਿਦ ਰਾਣਾ।
Bangladesh Squad for ICC Men’s Champions Trophy 2025#BCB #Cricket #ChampionsTrophy #Bangladesh pic.twitter.com/GtO9UtNihp
— Bangladesh Cricket (@BCBtigers) January 12, 2025