ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਬਹੁਤ ਘੱਟ ਸਮਾਂ ਬਚਿਆ ਹੈ। ਅਜਿਹੇ 'ਚ ਕਾਂਗਰਸ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਸਦਰ ਬਾਜ਼ਾਰ 'ਚ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਭਾਜਪਾ, ਆਰਐਸਐਸ ਅਤੇ ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਕੀਤੇ।
जब केजरीवाल आए थे तो कहते थे 👇
— Delhi Congress (@INCDelhi) February 1, 2025
• साफ राजनीति करूंगा
• भ्रष्टाचार खत्म कर दूंगा
• मैं यमुना को साफ करूंगा
• प्रदूषण खत्म कर दूंगा
• यमुना जी का पानी पिऊंगा
लेकिन आज पूरी दिल्ली जानती है कि केजरीवाल और मनीष सिसोदिया ने सबसे बड़ा शराब घोटाला किया है।
इसलिए मैं आज… pic.twitter.com/GqFdbY5pHc
ਰਾਹੁਲ ਗਾਂਧੀ ਨੇ ਸਟੇਜ ਤੋਂ ਆਪਣੇ ਸੰਬੋਧਨ ਦੌਰਾਨ ਕਿਹਾ, "ਲੜਾਈ ਵਿਚਾਰਧਾਰਾ ਦੀ ਹੈ। ਇੱਕ ਪਾਸੇ ਨਫ਼ਰਤ-ਹਿੰਸਾ ਹੈ ਅਤੇ ਦੂਜੇ ਪਾਸੇ ਪਿਆਰ-ਭਾਈਚਾਰਾ ਹੈ। ਭਾਜਪਾ ਅਤੇ ਆਰਐਸਐਸ ਦੇ ਲੋਕ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਰੱਦ ਕਰਨਾ ਚਾਹੁੰਦੇ ਹਨ। ਕਾਂਗਰਸ ਪਾਰਟੀ ਸੰਵਿਧਾਨ ਨੂੰ ਬਚਾਉਣਾ ਚਾਹੁੰਦੀ ਹੈ। ਭਾਜਪਾ ਅਤੇ ਆਰਐਸਐਸ ਦੇ ਲੋਕ ਭਰਾ ਨੂੰ ਭਰਾ ਨਾਲ, ਇਕ ਧਰਮ ਨੂੰ ਦੂਜੇ ਧਰਮ ਨਾਲ, ਇਕ ਜਾਤੀ ਨਾਲ ਦੂਜੀ ਜਾਤੀ ਨਾਲ ਅਤੇ ਇਕ ਭਾਸ਼ਾ ਨੂੰ ਦੂਜੀ ਭਾਸ਼ਾ ਨਾਲ ਲੜਾਉਂਦੇ ਹਨ।
ਕੇਜਰੀਵਾਲ ਨੇ ਕੀਤਾ ਸਭ ਤੋਂ ਵੱਡਾ ਘੁਟਾਲਾ
ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ, "ਕੇਜਰੀਵਾਲ ਜਦੋਂ ਆਏ ਸੀ ਤਾਂ ਉਹ ਕਹਿੰਦੇ ਸੀ ਕਿ ਮੈਂ ਸਾਫ਼-ਸੁਥਰੀ ਰਾਜਨੀਤੀ ਕਰਾਂਗਾ। ਮੈਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਂਗਾ। ਮੈਂ ਯਮੁਨਾ ਨੂੰ ਸਾਫ਼ ਕਰਾਂਗਾ। ਮੈਂ ਪ੍ਰਦੂਸ਼ਣ ਖ਼ਤਮ ਕਰਾਂਗਾ। ਮੈਂ ਯਮੁਨਾ ਦਾ ਪਾਣੀ ਪੀਵਾਂਗਾ। ਪਰ ਅੱਜ ਪੂਰੀ ਦਿੱਲੀ ਜਾਣਦੀ ਹੈ ਕਿ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੇ ਸਭ ਤੋਂ ਵੱਡਾ ਸ਼ਰਾਬ ਘੁਟਾਲਾ ਕੀਤਾ ਹੈ, ਪਰ ਉਹ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਏ ਹਨ, ਇਸ ਲਈ ਮੈਂ ਅੱਜ ਕੇਜਰੀਵਾਲ ਨੂੰ ਕਹਿੰਦਾ ਹਾਂ ਕਿ ਉਹ ਯਮੁਨਾ ਦਾ ਪਾਣੀ ਛੱਡਣ, ਦਿੱਲੀ ਦਾ ਪਾਣੀ ਪੀ ਕੇ ਦਿਖਾਉਣ। ਟੀਮ ਕੇਜਰੀਵਾਲ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ 'ਚ ਇਕ ਵੀ ਘੱਟ ਗਿਣਤੀ ਦਲਿਤ ਜਾਂ ਪਿਛੜੇ ਵਰਗ ਦਾ ਨੇਤਾ ਨਹੀਂ ਹੈ"।
मोहन भागवत कहते हैं कि हिंदुस्तान को आजादी 15 अगस्त 1947 को नहीं मिली है।
— Delhi Congress (@INCDelhi) February 1, 2025
वे कहते हैं कि देश को आजादी नरेंद्र मोदी के आने के बाद मिली है।
मोहन भागवत की ये बात- संविधान पर सीधा हमला है।
: नेता विपक्ष श्री @RahulGandhi
📍 दिल्ली#DilliKeDilMaiCongress pic.twitter.com/BwzTogGRXa
ਕੇਜਰੀਵਾਲ ਨੂੰ ਦੱਸਿਆ ਦਲਿਤ ਵਿਰੋਧੀ
ਸਟੇਜ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੇ ਅਰਵਿੰਦ ਕੇਜਰੀਵਾਲ ਨੂੰ ਦਲਿਤ ਵਿਰੋਧੀ ਕਿਹਾ। ਕੇਜਰੀਵਾਲ 'ਤੇ ਦੋਸ਼ ਲਗਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਲਿਤਾਂ ਲਈ ਸਿਰਫ 25 ਲੱਖ ਰੁਪਏ ਵਜ਼ੀਫੇ ਰਾਹੀਂ ਦਿੱਤੇ, ਜਦਕਿ 25 ਕਰੋੜ ਰੁਪਏ ਪ੍ਰਚਾਰ 'ਤੇ ਖਰਚ ਕੀਤੇ ਗਏ।
आज संसद में जो बजट पेश हुआ, उसका पूरा लक्ष्य...
— Delhi Congress (@INCDelhi) February 1, 2025
हिंदुस्तान का पूरा धन देश के 25 अरबपतियों को देने का है।
: नेता विपक्ष श्री @RahulGandhi
📍 दिल्ली#DilliKeDilMaiCongress pic.twitter.com/FcgHFd5rsZ
ਰਾਹੁਲ ਗਾਂਧੀ ਨੇ ਕਿਹਾ, ਨਰਿੰਦਰ ਮੋਦੀ ਨੇ ਭਾਰਤ ਦੇ 25 ਸਭ ਤੋਂ ਅਮੀਰ ਲੋਕਾਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਹੁਲ ਨੇ ਮੀਡੀਆ 'ਤੇ ਹਮਲਾ ਬੋਲਦੇ ਹੋਏ ਕਿਹਾ, ''ਇਹ ਮੀਡੀਆ ਵਾਲੇ ਜਨਤਾ ਦੇ ਦੋਸਤ ਨਹੀਂ ਹਨ, ਕਿਉਂਕਿ ਇਹ 24 ਘੰਟੇ ਟੀਵੀ 'ਤੇ ਅੰਬਾਨੀ ਦਾ ਵਿਆਹ ਅਤੇ ਨਰਿੰਦਰ ਮੋਦੀ ਦਾ ਚਿਹਰਾ ਦਿਖਾਉਂਦੇ ਹਨ। ਮੀਡੀਆ ਦੇ ਲੋਕ ਅਡਾਨੀ ਅਤੇ ਮੋਦੀ ਦੇ ਔਜਾਰ ਹਨ ਅਤੇ ਇੰਨ੍ਹਾਂ ਦਾ ਕੰਮ ਤੁਹਾਡਾ ਧਿਆਨ ਭਟਕਾਉਣਾ ਹੈ। ਦੇਸ਼ 'ਚ ਮਹਿੰਗਾਈ ਅਤੇ ਬੇਰੁਜ਼ਗਾਰੀ ਹੈ। ਇਥੇ ਪ੍ਰਦੂਸ਼ਣ ਹੈ, ਪੀਣ ਵਾਲਾ ਸਾਫ ਪਾਣੀ ਨਹੀਂ ਹੈ, ਪਰ ਮੀਡੀਆ ਮਹਿੰਗਾਈ ਅਤੇ ਬੇਰੁਜ਼ਗਾਰੀ ਸਮੇਤ ਜਨਤਕ ਮੁੱਦਿਆਂ ਨੂੰ ਟੀਵੀ 'ਤੇ ਨਹੀਂ ਦਿਖਾ ਰਿਹਾ ਹੈ"।
"ਅੱਜ ਦੇਸ਼ ਵਿੱਚ ਪਿਛਲੇ 50 ਸਾਲਾਂ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ। ਕੁਝ ਸਮਾਂ ਪਹਿਲਾਂ ਮੈਂ ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਇੱਕ ਨੌਜਵਾਨ ਨੂੰ ਮਿਲਿਆ, ਜੋ ਕਿ ਕੁਲੀ ਦਾ ਕੰਮ ਕਰਦਾ ਸੀ। ਮੈਂ ਪੁੱਛਿਆ ਕਿ ਤੁਹਾਡੀ ਪੜ੍ਹਾਈ ਕਿੰਨੀ ਹੈ? ਉਸ ਨੇ ਦੱਸਿਆ ਕਿ ਮੈਂ ਸਿਵਲ ਇੰਜੀਨੀਅਰਿੰਗ ਕੀਤੀ ਹੈ, ਪਰ ਨੌਕਰੀ ਨਹੀਂ ਮਿਲੀ। ਮੇਰੇ ਸਾਰੇ ਸੁਫ਼ਨੇ ਖਤਮ ਹੋ ਗਏ, ਇਸ ਲਈ ਕੁਲੀ ਦਾ ਕੰਮ ਕਰ ਰਿਹਾ ਹਾਂ। ਇਹ ਕੋਈ ਪਹਿਲਾ ਨੌਜਵਾਨ ਨਹੀਂ ਹੈ। ਹਿੰਦੂਸਤਾਨ 'ਚ ਅਜਿਹੇ ਲੱਖਾਂ ਨੌਜਵਾਨ ਹਨ, ਜੋ ਚੰਗੀ-ਭਲੀ ਪੜ੍ਹਾਈ ਕਰਕੇ ਬੇਰੁਜ਼ਗਾਰ ਘੁੰਮ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਮੋਦੀ ਨੇ ਦੇਸ਼ ਦੇ ਕੁਝ ਅਰਬਪਤੀਆਂ ਨੂੰ ਦੇਸ਼ ਦੀ ਸਾਰੀ ਦੌਲਤ ਸੌਂਪ ਦਿੱਤੀ।" - ਰਾਹੁਲ ਗਾਂਧੀ, ਵਿਰੋਧੀ ਧਿਰ ਦੇ ਲੀਡਰ ਲੋਕ ਸਭਾ
BJP-RSS के लोग भाई को भाई से, एक धर्म को दूसरे धर्म से और एक भाषा को दूसरी भाषा से लड़ाते हैं।
— Delhi Congress (@INCDelhi) February 1, 2025
इनका लक्ष्य आपका पैसा आपसे छीनकर हिंदुस्तान के अरबपतियों को देना है।
नरेंद्र मोदी ने हिंदुस्तान के चंद अमीर लोगों का 16 लाख करोड़ रुपये का कर्ज माफ किया है।
मोदी को जब भी मौका… pic.twitter.com/mSJICkBBEM
ਸੰਵਿਧਾਨ 'ਤੇ ਹਮਲਾ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਜਟ 'ਤੇ ਰਾਹੁਲ ਗਾਂਧੀ ਨੇ ਕਿਹਾ, "ਬਜਟ ਦਾ ਪੂਰਾ ਉਦੇਸ਼ ਦੇਸ਼ ਦੇ 25 ਲੋਕਾਂ ਨੂੰ ਫਾਇਦਾ ਪਹੁੰਚਾਉਣਾ ਹੈ। ਆਮ ਜਨਤਾ ਨੂੰ ਥੋੜਾ-ਬਹੁਤ ਦੇ ਦੇਵਾਂਗੇ। ਥੋੜਾ-ਬਹੁਤ ਟੈਕਸ ਮੁਆਫ਼ ਕਰ ਦੇਣਗੇ। ਪੂਰੇ ਦੇਸ਼ ਦਾ ਪੈਸਾ ਦੇਸ਼ ਦੇ 25 ਅਰਬਪਤੀਆਂ ਨੂੰ ਦੇਣਾ ਹੈ। ਮੋਹਨ ਭਾਗਵਤ ਦਾ ਕਹਿਣਾ ਹੈ ਕਿ ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਨਹੀਂ ਮਿਲੀ ਹੈ। ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਹੈ। ਮੋਹਨ ਭਾਗਵਤ ਦਾ ਇਹ ਬਿਆਨ ਸੰਵਿਧਾਨ 'ਤੇ ਸਿੱਧਾ ਹਮਲਾ ਹੈ"।