ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸਨਸਨੀ ਗਾਇਕ ਦੇ ਤੌਰ ਉਤੇ ਵਿਲੱਖਣ ਭੱਲ ਸਥਾਪਿਤ ਕਰ ਚੁੱਕੇ ਹਨ ਨੌਜਵਾਨ ਫ਼ਨਕਾਰ ਕੋਰਾਲਾ ਮਾਨ, ਜਿੰਨ੍ਹਾਂ ਵੱਲੋਂ ਅਪਣੇ ਨਵੇਂ ਦੋਗਾਣੇ 'ਕਾਕਾ ਜੀ' ਦੀ ਝਲਕ ਜਾਰੀ ਕਰ ਦਿੱਤੀ ਗਈ ਹੈ, ਜੋ ਉਨ੍ਹਾਂ ਦੁਆਰਾ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ।
'ਕੋਰਾਲਾ ਮਾਨ' ਵੱਲੋਂ ਆਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਦੋਗਾਣਾ ਗੀਤ ਨੂੰ ਬੋਲ ਦੇਣ ਦੇ ਨਾਲ-ਨਾਲ ਇਸਦੀ ਕੰਪੋਜੀਸ਼ਨ ਦੀ ਸਿਰਜਣਾ ਵੀ ਉਨ੍ਹਾਂ ਵੱਲੋਂ ਖੁਦ ਕੀਤੀ ਗਈ ਹੈ, ਜਿਸ ਨੂੰ ਸਹਿ-ਗਾਇਕਾ ਦੇ ਤੌਰ ਉਤੇ ਅਵਾਜ਼ ਗੁਰਲੇਜ਼ ਅਖ਼ਤਰ ਦੁਆਰਾ ਦਿੱਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਹਿੱਟ ਰਹੇ ਗਾਣਿਆਂ ਲਈ ਕਲੋਬ੍ਰੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਗੱਲ ਮੁੱਕਦੀ', 'ਰਾਈਟ ਹੈਂਡ', 'ਰੋਂਗ ਰਿਪੋਰਟ', 'ਫਿਲਮ ਸੀਨ', 'ਚਰਚਾ' ਆਦਿ ਸ਼ਾਮਿਲ ਰਹੇ ਹਨ।
ਆਗਾਮੀ 18 ਫਰਵਰੀ ਨੂੰ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਦੋਗਾਣਾ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਆਲੀਸ਼ਾਨਤਾ ਭਰੇ ਵਜ਼ੂਦ ਅਧੀਨ ਫਿਲਮਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਬੁਰਜ ਸ਼ਾਹ ਗਰੁੱਪ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਦੀ ਕ੍ਰਿਏਟਿਵ ਟੀਮ ਅਨੁਸਾਰ ਵਿਸ਼ਾਲ ਸੈੱਟਸ ਉਪਰ ਫਿਲਮਾਏ ਗਏ ਇਸ ਮਿਊਜ਼ਿਕ ਵੀਡੀਓ ਨੂੰ ਆਧੁਨਿਕ ਅਤੇ ਦੇਸੀ ਸੁਮੇਲਤਾ ਅਧੀਨ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ, ਜੋ ਨਿਵੇਕਲਾਪਣ ਭਰੀ ਫਿਲਮਾਂਕਣ ਸ਼ੈਲੀ ਦਾ ਵੀ ਇਜ਼ਹਾਰ ਅਤੇ ਅਹਿਸਾਸ ਵੇਖਣ ਵਾਲਿਆ ਨੂੰ ਕਰਵਾਏਗਾ।
ਪੰਜਾਬ ਤੋਂ ਲੈ ਕੇ ਵਿਸ਼ਵ ਪੱਧਰ ਉੱਪਰ ਛਾਅ ਰਹੇ ਅਤੇ ਆਪਣੀ ਨਯਾਬ ਗਾਇਕੀ ਦਾ ਲੋਹਾ ਮੰਨਵਾ ਰਹੇ ਗਾਇਕ ਕੋਰਾਲਾ ਮਾਨ ਦੇ ਉਕਤ ਮਿਊਜ਼ਿਕ ਵੀਡੀਓ ਨੂੰ ਬਿਹਤਰੀਨ ਰੂਪ ਦੇਣ ਵਿੱਚ ਚਰਚਿਤ ਮਾਡਲ ਸ੍ਰਿਸ਼ਟੀ ਮਾਨ ਅਤੇ ਸ਼ਾਨਦਾਰ ਨਿਰਦੇਸ਼ਕ ਭਿੰਡਰ ਬੁਰਜ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਹਾਲ ਹੀ ਦੇ ਸਮੇਂ ਵਿੱਚ ਜਾਰੀ ਕੀਤੇ ਆਪਣੇ ਕਈ ਗਾਣਿਆਂ ਨੂੰ ਲੈ ਕੇ ਵੀ ਖਾਸੇ ਆਕਰਸ਼ਣ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਗਾਇਕ ਕੋਰਾਲਾ ਮਾਨ, ਜੋ ਜਲਦ ਹੀ ਪੰਜਾਬੀ ਸਿਨੇਮਾ ਦ੍ਰਿਸ਼ਾਂਵਲੀ 'ਚ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣਗੇ, ਜਿਸ ਤੋਂ ਇਲਾਵਾ ਅਪਣੇ ਕੁਝ ਹੋਰ ਗਾਣਿਆਂ ਨਾਲ ਵੀ ਸੰਗੀਤਕ ਧਮਾਲਾਂ ਪਾਉਣ ਲਈ ਉਨ੍ਹਾਂ ਦੀ ਅਗਲੇਰੀ ਕਵਾਇਦ ਜਾਰੀ ਹੈ।
ਇਹ ਵੀ ਪੜ੍ਹੋ: