ਪੰਜਾਬ

punjab

ETV Bharat / state

ਨਕਲੀ ਬੀਜਾਂ ਅਤੇ ਖਾਦਾਂ ਖ਼ਿਲਾਫ਼ ਖੇਤੀਬਾੜੀ ਵਿਭਾਗ ਸਖਤ, ਕਿਸਾਨਾਂ ਨੂੰ ਜਾਰੀ ਕੀਤੀਆਂ ਹਿਦਾਇਤਾਂ, ਨਕਲੀ ਬੀਜਾਂ ਅਤੇ ਖਾਦਾਂ ਦੇ ਵੀ ਭਰੇ ਸੈਂਪਲ - Agriculture department strict

ਲੁਧਿਆਣਾ ਵਿੱਚ ਖੇਤੀਬਾੜੀ ਵਿਭਾਗ ਨੇ ਨਕਲੀ ਬੀਜ ਅਤੇ ਖਾਦ ਵੇਚਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਵਿੱਢ ਲਈ ਹੈ। ਉਨ੍ਹਾਂ ਇਸ ਸਬੰਧੀ ਕਿਸਾਨਾਂ ਨੂੰ ਵੀ ਖ਼ਾਸ ਅਪੀਲ ਕੀਤੀ ਹੈ।

ARTIFICIAL SEEDS AND FERTILIZERS
ਨਕਲੀ ਬੀਜਾਂ ਅਤੇ ਖਾਦਾਂ ਖ਼ਿਲਾਫ਼ ਖੇਤੀਬਾੜੀ ਵਿਭਾਗ ਸਖਤ (etv bharat punjab (ਰਿਪੋਟਰ ਲੁਧਿਆਣਾ))

By ETV Bharat Punjabi Team

Published : Jul 10, 2024, 3:21 PM IST

ਅਧਿਕਾਰੀ ਖੇਤੀਬਾੜੀ ਵਿਭਾਗ (etv bharat punjab (ਰਿਪੋਟਰ ਲੁਧਿਆਣਾ))

ਲੁਧਿਆਣਾ:ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਹਨ ਕਿ ਜੇਕਰ ਉਹ ਕੋਈ ਵੀ ਬੀਜ ਜਾਂ ਫਿਰ ਖਾਦਾ ਆਦਿ ਲੈਂਦੇ ਹਨ ਤਾਂ ਉਸ ਦਾ ਪੱਕਾਂਬਿੱਅਲ ਦੁਕਾਨਦਾਰ ਤੋਂ ਜਰੂਰ ਲਿਆ ਜਾਵੇ ਕਿਉਂਕਿ ਲਗਾਤਾਰ ਕਈ ਥਾਵਾਂ ਉੱਤੇ ਕਿਸਾਨਾਂ ਨਾਲ ਬੀਜਾ ਅਤੇ ਖਾਦਾਂ ਦੇ ਵਿੱਚ ਠੱਗੀ ਵੱਜਣ ਦੀ ਮਾਮਲੇ ਸਾਹਮਣੇ ਆ ਰਹੇ ਹਨ। ਇੱਕ ਪਾਸੇ ਜਿੱਥੇ ਪੀਏਯੂ ਵਿਭਾਗ ਵੱਲੋਂ ਸਿਫਾਰਿਸ਼ੀ ਬੀਜਾਂ ਨੂੰ ਹੀ ਵਰਤਣ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਉੱਥੇ ਹੀ ਇਹਨਾਂ ਕੁੱਝ ਵਰਾਇਟੀਆਂ ਦੇ ਨਾਂ ਉੱਤੇ ਅਤੇ ਕਿਸਾਨਾਂ ਦੇ ਨਾਲ ਠੱਗੀ ਮਾਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।


ਕਾਰਵਾਈ ਲਈ ਸਿਫਾਰਿਸ਼: ਜਿਸ ਨੂੰ ਲੈ ਕੇ ਹੁਣ ਖੇਤੀਬਾੜੀ ਵਿਭਾਗ ਸਖਤ ਹੁੰਦਾ ਵਿਖਾਈ ਦੇ ਰਿਹਾ ਹੈ। ਉੱਥੇ ਹੀ ਲਗਾਤਾਰ ਛਾਪੇਮਾਰੀ ਕਰਕੇ ਸੈਂਪਲ ਵੀ ਭਰੇ ਜਾ ਰਹੇ ਹਨ, ਜਿਸ ਦੀ ਪੁਸ਼ਟੀ ਲੁਧਿਆਣਾ ਦੇ ਖੇਤੀਬਾੜੀ ਅਫਸਰ ਪ੍ਰਕਾਸ਼ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਈ ਦੁਕਾਨਾਂ ਅਤੇ ਗੁਦਾਮਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ। 70 ਤੋਂ ਵੱਧ ਖਾਦ ਦੇ ਨਮੂਨੇ ਲਏ ਗਏ, ਜਿਨਾਂ ਵਿੱਚੋਂ 10 ਦੇ ਨਮੂਨੇ ਫੇਲ ਪਾਏ ਗਏ। ਉੱਥੇ ਹੀ ਫਿਰ 210 ਦੇ ਕਰੀਬ ਬੀਜਾਂ ਦੇ ਵੀ ਸੈਂਪਲ ਭਰੇ ਨੇ, ਜਿਨਾਂ ਵਿੱਚੋਂ ਅੱਠ-ਦਸ ਸੈਂਪਲ ਫੇਲ ਪਾਏ ਗਏ ਹਨ। ਉਹਨਾਂ ਕਿਹਾ ਕਿ ਵਿਭਾਗ ਦੇ ਨਿਯਮਾਂ ਮੁਤਾਬਿਕ ਅਸੀਂ ਕਾਰਵਾਈ ਲਈ ਸਿਫਾਰਿਸ਼ ਕਰ ਦਿੱਤੀ ਹੈ।



ਪੱਕਾ ਬਿੱਲ ਲੈਣ ਕਿਸਾਨ:ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਬੀਜ ਦੀ ਦੁਕਾਨ ਤੋਂ ਕੋਈ ਖਾਦ ਜਾਂ ਫਿਰ ਬੀਜ ਆਦਿ ਦੀ ਖਰੀਦਦਾਰੀ ਕਰਦੇ ਹਨ ਤਾਂ ਉਸ ਤੋਂ ਪੱਕਾ ਬਿੱਲ ਜਰੂਰ ਲਿਆ ਜਾਵੇ ਤਾਂ ਜੋ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਉਸ ਬੀਜ ਦੇ ਵਿੱਚ ਜਾਂ ਫਿਰ ਖਾਦ ਦੇ ਵਿੱਚ ਆਉਂਦੀ ਹੈ ਤਾਂ ਫਿਰ ਬਿੱਲ ਦੇ ਆਧਾਰ ਉੱਤੇ ਉਹਨਾਂ ਦੁਕਾਨਦਾਰਾਂ ਕਾਰਵਾਈ ਕੀਤੀ ਜਾ ਸਕੇ।



ABOUT THE AUTHOR

...view details