ਮੁੰਬਈ (ਬਿਊਰੋ):ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਉਨ੍ਹਾਂ ਨੇ ਹਾਲ ਹੀ 'ਚ ਫਿਲਮ ਦੇ ਸੈੱਟ ਤੋਂ ਪਰਦੇ ਦੇ ਪਿੱਛੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦਾ ਚਿਹਰਾ ਖੂਨ ਨਾਲ ਲਿਬੜਿਆ ਨਜ਼ਰ ਆ ਰਿਹਾ ਹੈ, ਕੈਮਰੇ 'ਤੇ ਦਿਖਾਉਂਦੇ ਹੋਏ ਪ੍ਰਿਅੰਕਾ ਨੇ ਦੱਸਿਆ ਕਿ ਦੇਖੋ ਐਕਸ਼ਨ ਫਿਲਮ 'ਚ ਕੰਮ ਕਰਨਾ ਕਿੰਨਾ ਗਲੈਮਰਸ ਹੈ।
ਪ੍ਰਿਅੰਕਾ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ 'ਚ ਉਸ ਦਾ ਚਿਹਰਾ ਅਤੇ ਗਰਦਨ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਹਨ। ਅਜਿਹਾ ਲੱਗ ਰਿਹਾ ਹੈ ਜਿਵੇਂ ਅਦਾਕਾਰਾ ਨੇ ਇਹ ਫੋਟੋ ਐਕਸ਼ਨ ਸੀਨ ਦੀ ਸ਼ੂਟਿੰਗ ਤੋਂ ਬਾਅਦ ਲਈ ਹੈ।
ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਜਦੋਂ ਤੁਸੀਂ ਇੱਕ ਐਕਸ਼ਨ ਫਿਲਮ ਕਰਦੇ ਹੋ ਤਾਂ ਇਹ ਅਸਲ ਵਿੱਚ ਕਿੰਨਾ ਗਲੈਮਰਸ ਹੁੰਦਾ ਹੈ। ਸ਼ੇਅਰ ਕੀਤੀ ਪੋਸਟ 'ਚ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਸ 'ਚ ਉਨ੍ਹਾਂ ਨੇ ਮਾਲਤੀ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਤਸਵੀਰਾਂ 'ਚ ਪ੍ਰਿਅੰਕਾ ਨੂੰ ਫਿਲਮ ਦੀ ਗਰਲ ਗੈਂਗ ਨਾਲ ਦੇਖਿਆ ਜਾ ਸਕਦਾ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਉਲੇਖਯੋਗ ਹੈ ਕਿ ਪਿਛਲੇ ਹਫਤੇ ਪ੍ਰਿਅੰਕਾ ਨੇ ਇੱਕ ਅਜਿਹੀ ਹੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੇ ਨਾਲ ਉਸ ਨੇ ਕੈਪਸ਼ਨ ਲਿਖਿਆ ਸੀ, 'ਮੇਰੇ ਪੇਸ਼ੇ 'ਚ ਖ਼ਤਰੇ'।
ਪ੍ਰਿਅੰਕਾ ਦੀ ਨਵੀਂ ਸੀਰੀਜ਼ ਦਾ ਨਿਰਮਾਣ ਪ੍ਰਿਅੰਕਾ ਚੋਪੜਾ ਦੇ ਸੀਟਾਡੇਲ ਪਾਰਟਨਰ ਰੂਸੋ ਬ੍ਰਦਰਜ਼ ਦੁਆਰਾ ਕੀਤਾ ਗਿਆ ਹੈ। ਪ੍ਰਿਅੰਕਾ ਇਸ ਫਿਲਮ 'ਚ ਸਮੁੰਦਰੀ ਡਾਕੂ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਉਹ ਸੀਟਾਡੇਲ ਦੇ ਦੂਜੇ ਸੀਜ਼ਨ ਦਾ ਵੀ ਇੰਤਜ਼ਾਰ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਫਰਹਾਨ ਅਖਤਰ ਦੀ ਫਿਲਮ 'ਜੀ ਲੇ ਜ਼ਰਾ' 'ਚ ਆਲੀਆ ਭੱਟ ਅਤੇ ਕੈਟਰੀਨਾ ਕੈਫ ਨਾਲ ਵੀ ਨਜ਼ਰ ਆ ਸਕਦੀ ਹੈ।