ਚੰਡੀਗੜ੍ਹ: ਪੰਜਾਬ ਵਿੱਚ ਲਗਾਤਾਰ ਮੌਸਮ ਦਾ ਮਿਜਾਜ਼ ਬਦਲਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਵੱਲੋਂ ਵੈਸਟਰਨ ਡੈਸਟਰਬੈਂਸ ਐਕਟਿਵ ਹੋਣ ਦੇ ਚੱਲਦੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ, ਹਾਲਾਂਕਿ ਇੱਕ ਦਿਨ ਤੋਂ ਵੱਧ ਬਰਸਾਤ ਤਾਂ ਨਹੀਂ ਹੋਈ ਪਰ ਲਗਾਤਾਰ ਵੱਗ ਰਹੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਭੰਬਲਭੂਸੇ ਵਿੱਚ ਜ਼ਰੂਰ ਪਾ ਦਿੱਤਾ ਹੈ ਕਿ ਉਹ ਠੰਢ ਵਾਲੇ ਕੱਪੜੇ ਸਾਂਭ ਕੇ ਰੱਖਣ ਜਾਂ ਨਹੀਂ। ਜੇਕਰ ਮੌਸਮ ਬਾਰੇ ਤਾਜ਼ਾ ਜਾਣਕਾਰੀ ਦੀ ਗੱਲ ਕਰੀਏ ਤਾਂ ਫਿਲਹਾਲ ਮੌਸਮ ਵਿਭਾਗ ਵੱਲੋਂ ਮੀਂਹ ਅਤੇ ਕੋਹਰੇ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ। ਅਨੁਮਾਨ ਹੈ ਕਿ ਮੌਸਮ ਖੁਸ਼ਕ ਰਹਿਣ ਕਰਕੇ, ਤਾਪਮਾਨ ਵਿੱਚ ਗਿਰਾਵਟ ਦਰਜ ਹੋ ਸਕਦੀ ਹੈ।
ਕਿਥੇ ਹੈ ਕਿੰਨਾ ਤਾਪਮਾਨ?
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਵੀਰਵਾਰ ਨੂੰ ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਬੁੱਧਵਾਰ ਦੇ ਮੁਕਾਬਲੇ 0.2 ਡਿਗਰੀ ਸੈਲਸੀਅਸ ਵਧਿਆ। ਹਾਲਾਂਕਿ, ਇਹ ਰਾਜ ਵਿੱਚ ਆਮ ਪੱਧਰ ਦੇ ਨੇੜੇ ਹੈ। ਕੱਲ੍ਹ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਵਿੱਚ 22.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਫਾਜ਼ਿਲਕਾ ਵਿੱਚ ਘੱਟੋ-ਘੱਟ ਤਾਪਮਾਨ 4.7 ਡਿਗਰੀ ਰਿਹਾ।
ਪੰਜਾਬ 'ਚ ਮੌਸਮ ਦੀ ਹਾਲ ਬਿਆਨੀ
ਮੌਸਮ ਵਿਭਾਗ ਮੁਤਬਕ ਅਗਲੇ ਹਫ਼ਤੇ ਤੱਕ ਪੰਜਾਬ ਵਿੱਚ ਕਿਤੇ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਵਿੱਚ ਭਲਕੇ 8 ਫਰਵਰੀ ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ। ਪਰ ਇਸ ਦਾ ਅਸਰ ਪੰਜਾਬ ਵਿੱਚ ਦੇਖਣ ਨੂੰ ਨਹੀਂ ਮਿਲੇਗਾ। ਇਸ ਦਾ ਪ੍ਰਭਾਵ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਖੇਤਰਾਂ ਤੱਕ ਸੀਮਤ ਰਹੇਗਾ ਅਤੇ ਮੀਂਹ ਅਤੇ ਮੌਸਮ ਵਿੱਚ ਬਦਲਾਅ ਦੀਆਂ ਸੰਭਾਵਨਾਵਾਂ ਹਨ।
ਨਹੀਂ ਹੋਣਗੇ ਮੌਸਮ 'ਚ ਖ਼ਾਸ ਬਦਲਾਅ
ਇਸ ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਵਿੱਚ ਹਲਕੇ ਬੱਦਲ ਛਾਏ ਹੋ ਸਕਦੇ ਹਨ। ਜਿਸ ਕਾਰਨ ਅਗਲੇ ਦੋ ਦਿਨਾਂ 'ਚ ਮੌਸਮ ਵਿਭਾਗ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਪਰ ਇਸ ਤੋਂ ਬਾਅਦ ਇਕ ਹਫਤੇ 'ਚ ਪੰਜਾਬ ਦੇ ਤਾਪਮਾਨ 'ਚ 3 ਡਿਗਰੀ ਦਾ ਵਾਧਾ ਹੋ ਜਾਵੇਗਾ।
- ਸੋਨੂੰ ਸੂਦ ਦੀਆਂ ਵਧੀਆਂ ਮੁਸ਼ਕਿਲਾਂ, ਲੁਧਿਆਣਾ ਕੋਰਟ ਵਲੋਂ ਸੰਮਨ ਜਾਰੀ, ਜਾਣੋ ਪੂਰਾ ਮਾਮਲਾ
- ਪੰਜਾਬ ਵਿੱਚ ਅਗਲੇ ਇੱਕ ਹਫ਼ਤੇ ਤੱਕ ਕਿਵੇਂ ਰਹੇਗਾ ਮੌਸਮ, ਜਾਣੋ ਤਾਜ਼ਾ ਅੱਪਡੇਟ
- 'ਭਾਜਪਾ ਨੇ 7 ਵਿਧਾਇਕਾਂ ਨੂੰ 15-15 ਕਰੋੜ ਰੁਪਏ ਦੀ ਕੀਤੀ ਪੇਸ਼ਕਸ਼', AAP ਸਾਂਸਦ ਸੰਜੇ ਸਿੰਘ ਦਾ ਵੱਡਾ ਇਲਜ਼ਾਮ
ਪੰਜਾਬ 'ਚ ਹਲਕੀ ਧੁੰਦ ਦੀ ਸੰਭਾਵਨਾ
ਜ਼ਿਆਦਾਤਰ ਇਲਾਕਿਆਂ ਵਿੱਚ ਅੱਜ ਸਵੇਰ ਸਮੇਂ ਹਲਕੀ ਧੁੰਦ ਦਿਖਾਈ ਦੇ ਸਕਦੀ ਹੈ। ਜੇਕਰ ਗੱਲ ਗੁਰੂ ਨਗਰੀ ਅੰਮ੍ਰਿਤਸਰ ਦੀ ਕਰੀਏ ਤਾਂ ਇੱਥੇ ਤਾਪਮਾਨ 6 ਡਿਗਰੀ ਤੋਂ ਲੈਕੇ 20 ਡਿਗਰੀ ਸੈਲਸੀਅਸ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ। ਜਦੋਂਕਿ ਜਲੰਧਰ ਵਿੱਚ ਵੀ ਹਲਕੀ ਧੁੰਦ ਪੈਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ। ਇੱਥੇ ਵੀ ਤਾਪਮਾਨ 9 ਡਿਗਰੀ ਤੋਂ ਲੈਕੇ 21 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਲੁਧਿਆਣਾ ਵਿੱਚ ਤਾਪਮਾਨ 7 ਡਿਗਰੀ ਤੋਂ ਲੈਕੇ 21 ਡਿਗਰੀ ਸੈਲਸੀਅਸ ਵਿਚਾਲੇ ਰਹਿ ਸਕਦਾ ਹੈ। ਪਟਿਆਲਾ ਵਿੱਚ ਹਲਕੀ ਧੁੰਦ ਦੇ ਨਾਲ ਤਾਪਮਾਨ 9 ਤੋਂ 22 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਮੋਹਾਲੀ ਵਿੱਚ ਤਾਪਮਾਨ ਵਧਿਆ ਹੋਇਆ ਦਿਖਾਈ ਦੇਵੇਗਾ। ਹਲਕੀ ਧੁੰਦ ਦੇ ਬਾਵਜੂਦ ਤਾਪਮਾਨ 12 ਡਿਗਰੀ ਤੋਂ 21 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ।