ETV Bharat / bharat

'ਆਪ' ਸੁਪਰੀਮੋ ਨੂੰ ਵਿਧਾਇਕਾਂ ਦੇ ਵਿਕਣ ਦਾ ਡਰ! ਕੇਜਰੀਵਾਲ ਨੇ ਸਾਰੇ 70 ਉਮੀਦਵਾਰਾਂ ਦੀ ਬੁਲਾਈ ਮੀਟਿੰਗ - DELHI ELECTIONS 2025

ਅਰਵਿੰਦ ਕੇਜਰੀਵਾਲ ਨੇ 'ਆਪ' ਦੇ ਸਾਰੇ ਵਿਧਾਇਕ ਉਮੀਦਵਾਰਾਂ ਦੀ ਮੀਟਿੰਗ ਬੁਲਾਈ। ਪਾਰਟੀ ਨੇਤਾਵਾਂ ਨੇ ਭਾਜਪਾ 'ਤੇ ਖਰੀਦੋ-ਫਰੋਖ਼ਤ ਦਾ ਇਲਜ਼ਾਮ ਲਗਾਇਆ ਸੀ।

Delhi Elections 2025
'ਆਪ' ਸੁਪਰੀਮੋ ਨੂੰ ਵਿਧਾਇਕਾਂ ਦੇ ਵਿਕਣ ਦਾ ਡਰ! (ETV Bharat)
author img

By ETV Bharat Punjabi Team

Published : Feb 7, 2025, 1:15 PM IST

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਉਮੀਦਵਾਰਾਂ ਦੀ ਮੀਟਿੰਗ ਬੁਲਾਈ ਹੈ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੇਰਨ ਦੀ ਖਰੀਦੋ-ਫਰੋਖ਼ਤ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਇਹ ਮੀਟਿੰਗ ਬੁਲਾਈ ਗਈ ਹੈ। ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਖਰੀਦੋ-ਫਰੋਖ਼ਤ ਦਾ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਲਈ 15-15 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਜਾ ਰਹੀ ਹੈ।

ਦੂਜੇ ਪਾਸੇ, ਸੁਲਤਾਨਪੁਰ ਮਾਜਰਾ ਵਿਧਾਨ ਸਭਾ ਤੋਂ ‘ਆਪ’ ਉਮੀਦਵਾਰ ਮੁਕੇਸ਼ ਅਹਲਾਵਤ ਨੇ ਵੀ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਐਕਸ 'ਤੇ ਪੋਸਟ ਕੀਤਾ ਕਿ 'ਮੈਂ ਮਰ ਜਾਵਾਂਗਾਂ, ਕੱਟ ਜਾਵਾਂਗਾ, ਪਰ ਕਦੇ ਅਰਵਿੰਦ ਕੇਜਰੀਵਾਲ ਦਾ ਸਾਥ ਨਹੀਂ ਛਡਾਂਗਾ। ਮੈਨੂੰ ਇਸ ਨੰਬਰ ਉੱਤੇ ਕਾਲ ਆਈ ਹੈ ਤੇ ਉਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣ ਰਹੀ ਹੈ, ਮੰਤਰੀ ਬਣਾ ਦਿਆਂਗੇ ਅਤੇ 15 ਕਰੋੜ ਰੁਪਏ ਵੀ ਦੇਵਾਂਗੇ। 'ਆਪ' ਛੱਡ ਆ ਜਾਓ।'

ਮੀਟਿੰਗ ਵਿੱਚ ਹਿੱਸਾ ਲੈਣ ਪਹੁੰਚੇ ਮੁਕੇਸ਼ ਅਹਲਾਵਤ ਨੇ ਮੀਡੀਆ ਨੂੰ ਦੱਸਿਆ ਕਿ 'ਇੱਕ ਵਟਸਐਪ ਕਾਲ ਕੀਤੀ ਗਈ ਸੀ। ਕਿਹਾ ਗਿਆ ਕਿ ‘ਆਪ’ ਦੀ ਸਰਕਾਰ ਜਾਣ ਵਾਲੀ ਹੈ। ਸਾਡੇ ਵੱਲ ਆ ਜਾਓ, ਫਾਇਦਾ ਹੋਵੇਗਾ। ਫੋਨ ਕਰਨ ਵਾਲੇ ਨੇ ਦੱਸਿਆ ਕਿ ਮੈਂ ਪ੍ਰਵੇਸ਼ ਵਰਮਾ ਦੇ ਘਰ ਤੋਂ ਫੋਨ ਕਰ ਰਿਹਾ ਹਾਂ।'

ਕੇਜਰੀਵਾਲ ਨੇ ਕਿਹਾ - 'ਇਕ ਵੀ ਆਦਮੀ ਨਹੀਂ ਟੁੱਟੇਗਾ'

ਇਸ ਤੋਂ ਪਹਿਲਾਂ ਵੀਰਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਪੋਸਟ ਕੀਤਾ, ਕੁਝ ਏਜੰਸੀਆਂ ਇਹ ਦਿਖਾ ਰਹੀਆਂ ਹਨ ਕਿ ਗਾਲ੍ਹਾਂ ਕੱਢਣ ਵਾਲੀ ਪਾਰਟੀ ਨੂੰ 55 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ। ਪਿਛਲੇ ਦੋ ਘੰਟਿਆਂ ਵਿੱਚ ਸਾਡੇ 16 ਉਮੀਦਵਾਰਾਂ ਨੂੰ ਫੋਨ ਆਏ ਹਨ ਕਿ ਉਹ 'ਆਪ' ਛੱਡ ਕੇ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ, ਉਹ ਉਨ੍ਹਾਂ ਨੂੰ ਮੰਤਰੀ ਬਣਾ ਦੇਣਗੇ ਅਤੇ 15-15 ਕਰੋੜ ਰੁਪਏ ਦੇਣਗੇ। ਜੇਕਰ ਉਨ੍ਹਾਂ ਦੀ ਪਾਰਟੀ ਨੂੰ 55 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ, ਤਾਂ ਸਾਡੇ ਉਮੀਦਵਾਰਾਂ ਨੂੰ ਬੁਲਾਉਣ ਦੀ ਕੀ ਲੋੜ ਹੈ? ਉਨ੍ਹਾਂ ਅੱਗੇ ਲਿਖਿਆ, ਜ਼ਾਹਰ ਹੈ ਕਿ ਇਹ ਫਰਜ਼ੀ ਸਰਵੇਖਣ ਕਰਵਾਏ ਗਏ ਹਨ, ਤਾਂ ਜੋ ਇਹ ਮਾਹੌਲ ਬਣਾ ਕੇ ਕੁਝ ਉਮੀਦਵਾਰਾਂ ਨੂੰ ਤੋੜਿਆ ਜਾ ਸਕੇ। ਪਰ, ਗਾਲੀ ਗਲੋਚ ਵਾਲਿਓ, ਸਾਡਾ ਇੱਕ ਵੀ ਆਦਮੀ ਨਹੀਂ ਟੁੱਟੇਗਾ।'

ਆਤਿਸ਼ੀ ਨੇ ਦੱਸਿਆ- 'ਸਾਜ਼ਿਸ਼'

ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਐਕਸ 'ਤੇ ਲਿਖਿਆ ਹੈ ਕਿ ਜੇਕਰ ਗਾਲੀ ਗਲੋਚ ਕਰਨ ਵਾਲੀ ਪਾਰਟੀ ਨੂੰ 50 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ ਤਾਂ ਉਹ ਸੰਪਰਕ ਕਰਕੇ ਸਾਡੇ ਉਮੀਦਵਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ? ਇਹ ਦਰਸਾ ਰਿਹਾ ਹੈ ਕਿ ਐਗਜ਼ਿਟ ਪੋਲ ਇੱਕ ਸਾਜ਼ਿਸ਼ ਹੈ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਤੋੜਨ ਦੀ।'

ਐਗਜ਼ਿਟ ਪੋਲ ਦੱਸਿਆ 'ਜਾਅਲੀ'

11 ਵਿੱਚੋਂ ਅੱਠ ਐਗਜ਼ਿਟ ਪੋਲ ਕਹਿ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਵਿੱਚ ਸਰਕਾਰ ਬਣਾਏਗੀ। ਪੋਲ ਆਫ ਪੋਲ ਮੁਤਾਬਿਕ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ 30 ਅਤੇ ਭਾਰਤੀ ਜਨਤਾ ਪਾਰਟੀ ਨੂੰ 39 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਇਸ ਐਗਜ਼ਿਟ ਪੋਲ ਨੂੰ ਫਰਜ਼ੀ ਦੱਸ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.