ETV Bharat / lifestyle

ਤੁਹਾਡੇ ਪਿਸ਼ਾਬ ਦਾ ਰੰਗ ਦੱਸੇਗਾ ਕਿ ਸਰੀਰ ਨੂੰ ਹੋਰ ਪਾਣੀ ਦੀ ਲੋੜ ਹੈ ਜਾਂ ਨਹੀਂ, ਜ਼ਿਆਦਾ ਪਾਣੀ ਪੀਣਾ ਕਿਸੇ ਖਤਰੇ ਤੋਂ ਘੱਟ ਨਹੀਂ! - URINE COLOUR AND DISEASE

ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ। ਪਰ ਸਰੀਰ ਨੂੰ ਕਿੰਨੇ ਪਾਣੀ ਦੀ ਲੋੜ ਹੈ? ਇਸ ਬਾਰੇ ਪਤਾ ਹੋਣਾ ਵੀ ਜ਼ਰੂਰੀ ਹੈ।

URINE COLOUR AND DISEASE
URINE COLOUR AND DISEASE (Getty Image)
author img

By ETV Bharat Lifestyle Team

Published : Feb 7, 2025, 1:05 PM IST

ਸਿਹਤਮੰਦ ਰਹਿਣ ਲਈ ਸਰੀਰ ਨੂੰ ਲੋੜੀਦੀ ਮਾਤਰਾ 'ਚ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਪੀਣ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਪਰ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰੀਰ ਨੂੰ ਕਿੰਨੇ ਪਾਣੀ ਦੀ ਲੋੜ ਹੈ ਅਤੇ ਕੀ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਪਾਣੀ ਤਾਂ ਨਹੀਂ ਪੀ ਰਹੇ? ਹਰ ਇੱਕ ਦੇ ਮਨ 'ਚ ਸਵਾਲ ਆਉਦਾ ਹੈ ਕਿ ਇਹ ਕਿਵੇਂ ਪਤਾ ਕੀਤਾ ਜਾ ਸਕਦਾ ਹੈ? ਦੱਸ ਦੇਈਏ ਕਿ ਪਿਸ਼ਾਬ ਦਾ ਰੰਗ ਤੁਹਾਨੂੰ ਦੱਸ ਸਕਦਾ ਹੈ ਕਿ ਸਰੀਰ ਨੂੰ ਹੋਰ ਕਿੰਨੇ ਪਾਣੀ ਦੀ ਲੋੜ ਹੈ? ਡਾ. ਚੈਤਾਲੀ ਰਾਠੌੜ ਨੇ ਆਪਣੇ ਇੰਸਟਾਗ੍ਰਾਮ ਅਕਟਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ।

ਨਾ ਕਰੋ ਇਹ ਗਲਤੀਆਂ

ਕੁਝ ਲੋਕ ਖੁਦ ਨੂੰ ਹਾਈਡ੍ਰੇਟ ਰੱਖਣ ਲਈ ਬਿਨ੍ਹਾਂ ਕਿਸੇ ਦੀ ਸਲਾਹ 'ਤੇ ਕੁਝ ਤਰੀਕੇ ਅਪਣਾਉਣ ਲੱਗਦੇ ਹਨ, ਜੋ ਨੁਕਸਾਨਦੇਹ ਹੋ ਸਕਦੇ ਹਨ। ਇਸ ਲਈ ਹੇਠਾਂ ਦਿੱਤੀਆਂ ਗਲਤੀਆਂ ਨਾ ਕਰੋ:-

  1. ਸਵੇਰੇ ਉੱਠਣ ਤੋਂ ਪਹਿਲਾਂ ਲੀਟਰ ਪਾਣੀ ਪੀਣਾ
  2. ਰੋਜ਼ਾਨਾ ਇੱਕ ਖਾਸ ਮਾਤਰਾ ਵਿੱਚ ਪਾਣੀ ਪੀਣ ਦਾ ਟੀਚਾ ਰੱਖਣਾ।
  3. ਇੱਕੋ ਸਮੇਂ ਬਹੁਤ ਸਾਰਾ ਪਾਣੀ ਪੀਣਾ
  4. ਪਿਆਸ ਦੀ ਇੱਛਾ ਨੂੰ ਪੂਰਾ ਨਾ ਕਰਨਾ

ਡਾਕਟਰ ਚੈਤਾਲੀ ਰਾਠੌੜ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਪਾਣੀ ਜ਼ਿਆਦਾ ਨਹੀਂ ਪੀਣਾ ਚਾਹੀਦਾ। ਪਾਣੀ ਪੀਣ ਦੀ ਮਾਤਰਾ ਸਰੀਰ ਦੀ ਸਥਿਤੀ, ਬਿਮਾਰੀ, ਦਵਾਈਆਂ, ਗਤੀਵਿਧੀ ਦੇ ਪੱਧਰਾਂ ਅਤੇ ਮੌਸਮਾਂ ਦੇ ਅਨੁਸਾਰ ਹਰ ਵਿਅਕਤੀ ਵਿੱਚ ਵੱਖਰੀ ਹੋਣੀ ਚਾਹੀਦੀ ਹੈ।-ਡਾਕਟਰ ਚੈਤਾਲੀ ਰਾਠੌੜ

ਪਿਸ਼ਾਬ ਦਾ ਰੰਗ ਕੀ ਦਿਖਾਉਂਦਾ ਹੈ?

  1. ਅੰਬਰ ਪੀਲਾ: ਜੇਕਰ ਤੁਹਾਡੇ ਪਿਸ਼ਾਬ ਦਾ ਰੰਗ ਅੰਬਰ ਪੀਲਾ ਹੈ, ਤਾਂ ਇਸਦਾ ਮਤਬਲ ਹੈ ਕਿ ਤੁਹਾਡੇ ਸਰੀਰ ਨੂੰ ਕਾਫ਼ੀ ਪਾਣੀ ਨਹੀਂ ਮਿਲ ਰਿਹਾ ਹੈ।
  2. ਗੂੜ੍ਹਾ ਪੀਲਾ: ਇਸ ਰੰਗ ਦੇ ਪਿਸ਼ਾਬ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਨੂੰ ਵਧੇਰੇ ਹਾਈਡਰੇਸ਼ਨ ਦੀ ਲੋੜ ਹੈ।
  3. ਫਿੱਕਾ ਪੀਲਾ ਰੰਗ: ਪਿਸ਼ਾਬ ਦਾ ਫਿੱਕਾ ਪੀਲਾ ਰੰਗ ਆਮ ਹੈ। ਇਸਦਾ ਮਤਬਲ ਹੈ ਕਿ ਤੁਹਾਡਾ ਸਰੀਰ ਚੰਗੀ ਤਰ੍ਹਾਂ ਹਾਈਡਰੇਟਿਡ ਹੈ।
  4. ਕੋਈ ਰੰਗ ਨਹੀਂ: ਜੇਕਰ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਪਿਸ਼ਾਬ ਦਾ ਕੋਈ ਰੰਗ ਨਜ਼ਰ ਨਹੀਂ ਆਉਦਾ ਹੈ। ਅਜਿਹਾ ਹੋਣ 'ਤੇ ਤੁਹਾਨੂੰ ਪਾਣੀ ਦੀ ਮਾਤਰਾ ਨੂੰ ਘਟਾਉਣ ਦੀ ਲੋੜ ਹੈ।
  5. ਪਾਰਦਰਸ਼ੀ ਪੀਲਾ: ਪਿਸ਼ਾਬ ਦਾ ਪਾਰਦਰਸ਼ੀ ਪੀਲਾ ਰੰਗ ਵੀ ਆਮ ਹੁੰਦਾ ਹੈ।

ਪਾਣੀ ਨੂੰ ਆਪਣੇ ਸਰੀਰ ਦੀਆਂ ਜ਼ਰੂਰਤਾਂ ਅਨੁਸਾਰ ਪੀਓ

ਡਾਕਟਰ ਚੈਤਾਲੀ ਰਾਠੌੜ ਦਾ ਕਹਿਣਾ ਹੈ ਕਿ ਪਾਣੀ ਸਾਡੇ ਸਰੀਰ ਲਈ ਸਭ ਤੋਂ ਜ਼ਰੂਰੀ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਪਾਣੀ ਜ਼ਿਆਦਾ ਜਾਂ ਘੱਟ ਪੀਣਾ ਚਾਹੀਦਾ ਹੈ। ਤੁਹਾਡੇ ਪਿਸ਼ਾਬ ਦਾ ਹਰ ਅੰਗ ਡੀਹਾਈਡਰੇਸ਼ਨ ਅਤੇ ਓਵਰਹਾਈਡਰੇਸ਼ਨ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਲਈ ਪਾਣੀ ਨੂੰ ਆਪਣੇ ਸਰੀਰ ਦੀਆਂ ਜ਼ਰੂਰਤਾਂ ਅਨੁਸਾਰ ਪੀਓ।-ਡਾਕਟਰ ਚੈਤਾਲੀ ਰਾਠੌੜ

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.