ਹੈਦਰਾਬਾਦ: 10ਵੀਂ ਪਾਸ ਵਿਦਿਆਰਥੀਆਂ ਨੂੰ ਨੌਕਰੀ ਪਾਉਣ ਲਈ ਇੱਕ ਸ਼ਾਨਦਾਰ ਮੌਕਾ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤੀ ਡਾਕ ਵਿਭਾਗ ਨੇ ਗ੍ਰਾਮੀਣ ਡਾਕ ਸੇਵਕ ਭਰਤੀ 2025 (GDS) ਦੇ ਤਹਿਤ 23 ਸਰਕਲਾਂ 'ਚ ਕੁੱਲ 21,413 ਅਹੁਦਿਆਂ 'ਤੇ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਪ੍ਰਕਿਰੀਆ ਲਈ ਆਨਲਾਈਨ ਅਪਲਾਈ 10 ਫਰਵਰੀ 2025 ਤੋਂ ਸ਼ੁਰੂ ਹੋ ਚੁੱਕੇ ਹਨ। ਅਪਲਾਈ ਕਰਨ ਦੀ ਆਖਰੀ ਤਰੀਕ 3 ਮਾਰਚ 2025 ਤੱਕ ਹੈ। ਇਸ ਤਰੀਕ ਤੱਕ ਤੁਸੀਂ ਇਸ ਅਹੁਦੇ ਲਈ ਅਪਲਾਈ ਕਰ ਸਕਦੇ ਹੋ। ਤਿਆਰ ਉਮੀਦਵਾਰ ਅਧਿਕਾਰਿਤ ਵੈੱਬਸਾਈਟ indiapostgdsonline.gov.in. 'ਤੇ ਜਾ ਕੇ ਆਖਰੀ ਤਰੀਕ ਤੋਂ ਪਹਿਲਾ ਅਪਲਾਈ ਕਰ ਸਕਦੇ ਹਨ।
ਕੀ ਇਸ ਨੌਕਰੀ ਲਈ ਦੇਣੀ ਪਵੇਗੀ ਪ੍ਰੀਖਿਆ?
ਇਸ ਭਰਤੀ 'ਚ ਉੱਤਰ ਪ੍ਰਦੇਸ਼ ਸਰਕਲ ਲਈ 3,004 ਅਹੁਦੇ, ਬਿਹਾਰ 'ਚ 783, ਛੱਤੀਸਗੜ੍ਹ 'ਚ 638 ਅਤੇ ਮੱਧ ਪ੍ਰਦੇਸ਼ 'ਚ 1,314 ਅਹੁਦਿਆਂ 'ਤੇ ਨਿਯੁਕਤੀ ਕੀਤੀ ਜਾਵੇਗੀ। 10ਵੀਂ ਪਾਸ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਪ੍ਰਕਿਰੀਆਂ 'ਚ ਕੋਈ ਪ੍ਰੀਖਿਆ ਨਹੀਂ ਹੋਵੇਗੀ ਸਗੋਂ ਉਮੀਦਵਾਰ ਦੀ ਮੈਰਿਟ 10ਵੀਂ ਜਮਾਤ ਦੇ ਨੰਬਰਾਂ ਦੇ ਆਧਾਰ 'ਤੇ ਤਿਆਰ ਕੀਤੀ ਜਾਵੇਗੀ।
ਕਿਹੜੇ ਅਹੁਦਿਆਂ 'ਤੇ ਹੋਵੇਗੀ ਭਰਤੀ?
ਇਸ ਭਰਤੀ ਤਹਿਤ ਬ੍ਰਾਂਚ ਪੋਸਟਮਾਸਟਰ (ਬੀਪੀਐਮ), ਅਸਿਸਟੈਂਟ ਬ੍ਰਾਂਚ ਪੋਸਟਮਾਸਟਰ (ਏਬੀਪੀਐਮ) ਅਤੇ ਡਾਕ ਸੇਵਕ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਉਮੀਦਵਾਰਾਂ ਨੂੰ ਆਪਣੀ ਅਰਜ਼ੀ ਵਿੱਚ ਸੁਧਾਰ ਕਰਨ ਦਾ ਮੌਕਾ ਵੀ ਮਿਲੇਗਾ, ਜਿਸ ਲਈ ਸੁਧਾਰ ਵਿੰਡੋ 6 ਮਾਰਚ ਤੋਂ 8 ਮਾਰਚ 2025 ਤੱਕ ਖੁੱਲ੍ਹੀ ਰਹੇਗੀ।
ਕਿੰਨੀ ਹੋਵੇਗੀ ਤਨਖਾਹ?
ਬ੍ਰਾਂਚ ਪੋਸਟਮਾਸਟਰ ਦੀ ਤਨਖਾਹ 12,000 ਤੋਂ 39,380 ਰੁਪਏ ਤੱਕ ਅਤੇ ਅਸਿਸਟੈਂਟ ਬ੍ਰਾਂਚ ਪੋਸਟਮਾਸਟਰ (ਏਬੀਪੀਐਮ) ਦੀ ਤਨਖਾਹ 10,000 ਤੋਂ 24,470 ਤੱਕ ਹੋ ਸਕਦੀ ਹੈ।
ਕਿੰਨੀ ਹੋਣੀ ਚਾਹੀਦੀ ਹੈ ਉਮਰ?
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਤੁਹਾਡੀ ਉਮਰ 18 ਤੋਂ 45 ਸਾਲ ਤੱਕ ਹੋਣੀ ਚਾਹੀਦੀ ਹੈ।
ਯੋਗਤਾ
- ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ।
- 10ਵੀਂ 'ਚ ਗਣਿਤ ਅਤੇ ਅੰਗ੍ਰੇਜ਼ੀ ਦਾ ਵਿਸ਼ਾ ਪੜ੍ਹਿਆ ਹੋਣਾ ਜ਼ਰੂਰੀ ਹੈ।
- ਜਿਹੜੀ ਜਗ੍ਹਾਂ ਲਈ ਤੁਸੀਂ ਅਪਲਾਈ ਕਰ ਰਹੇ ਹੋ, ਉੱਥੇ ਦੀ ਭਾਸ਼ਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
- ਕੰਪਿਊਟਰ ਦੀ ਬੇਸਿਕ ਜਾਣਕਾਰੀ ਹੋਣੀ ਚਾਹੀਦੀ ਹੈ।
- ਸਾਈਕਲ ਚਲਾਉਣਾ ਆਉਣਾ ਚਾਹੀਦਾ ਹੈ।
ਕਿਵੇਂ ਹੋਵੇਗੀ ਚੋਣ?
- ਚੋਣ ਆਨਲਾਈਨ ਅਪਲਾਈ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਕੀਤੀ ਜਾਵੇਗੀ।
- ਮੈਰਿਟ ਸੂਚੀ ਸਿਰਫ਼ 10ਵੀਂ ਦੇ ਨੰਬਰਾਂ 'ਤੇ ਬਣੇਗੀ ਅਤੇ ਕੋਈ ਪ੍ਰੀਖਿਆ ਨਹੀਂ ਹੋਵੇਗੀ।
- ਉੱਚ ਸਿੱਖਿਆ ਹਾਸਿਲ ਕਰਨ ਵਾਲੇ ਉਮੀਦਵਾਰਾਂ ਨੂੰ ਕੋਈ ਵਾਧੂ ਤਰਜੀਹ ਨਹੀਂ ਦਿੱਤੀ ਜਾਵੇਗੀ।
ਅਪਲਾਈ ਕਰਨ ਦੀ ਫੀਸ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਜਨਰਲ ਅਤੇ ਓਬੀਸੀ ਵਰਗ ਦੇ ਉਮੀਦਵਾਰਾਂ ਨੂੰ 100 ਰੁਪਏ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ ਜਦਕਿ ਐਸਸੀ/ਐਸਟੀ ਅਤੇ ਸਾਰੇ ਵਰਗਾਂ ਦੀਆਂ ਔਰਤਾਂ ਲਈ ਕੋਈ ਫੀਸ ਨਹੀਂ ਹੈ।
ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ?
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਤੁਹਾਨੂੰ 10ਵੀਂ ਦਾ ਸਰਟੀਫਿਕੇਟ/ਮਾਰਕਸ਼ੀਟ, ਆਧਾਰ ਕਾਰਡ, ਜੀਮੇਲ ਆਈਡੀ, ਮੋਬਾਈਲ ਨੰਬਰ, ਫੋਟੋ ਅਤੇ ਦਸਤਾਖਤ ਦੀ ਲੋੜ ਹੋਵੇਗੀ।
ਅਪਲਾਈ ਕਿਵੇਂ ਕਰੀਏ?
- ਅਪਲਾਈ ਕਰਨ ਲਈ ਸਭ ਤੋਂ ਪਹਿਲਾ ਅਧਿਕਾਰਤ ਵੈੱਬਸਾਈਟ indiapostgdsonline.gov.in 'ਤੇ ਜਾਓ।
- ਫਿਰ ਨਵੇਂ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਕਰਨਾ ਹੋਵੇਗਾ ਅਤੇ ਜ਼ਰੂਰੀ ਜਾਣਕਾਰੀ ਭਰਨੀ ਹੋਵੇਗੀ।
- ਅਪਲਾਈ ਪੱਤਰ ਭਰੋ ਅਤੇ ਮੰਗੇ ਗਏ ਦਸਤਾਵੇਜ਼ ਅਪਲੋਡ ਕਰੋ।
- ਇਸ ਤੋਂ ਬਾਅਦ ਫੀਸ ਦਾ ਭੁਗਤਾਨ ਕਰੋ। ਦੱਸ ਦੇਈਏ ਕਿ ਜੇਕਰ ਤੁਹਾਨੂੰ ਫੀਸ ਭਰਨ ਦਾ ਆਪਸ਼ਨ ਨਜ਼ਰ ਆ ਰਿਹਾ ਹੈ ਤਾਂ ਹੀ ਭਰੋ, ਕਿਉਕਿ ਫੀਸ ਹਰ ਕਿਸੇ ਲਈ ਨਹੀਂ ਹੈ।
- ਫਿਰ ਸਬਮਿਟ ਕਰ ਦਿਓ। ਇਸ ਤਰ੍ਹਾਂ ਅਪਲਾਈ ਪ੍ਰਕਿਰੀਆ ਪੂਰੀ ਹੋ ਜਾਵੇਗੀ।
ਇਹ ਵੀ ਪੜ੍ਹੋ:-