ETV Bharat / state

ਬਠਿੰਡਾ 'ਚ ਗੁੰਡਾ-ਗਰਦੀ ਦਾ ਨੰਗਾ ਨਾਚ, 3 ਹਮਲਾਵਰਾਂ ਵਲੋਂ ਇੱਕ ਨੌਜਵਾਨ ਉੱਤੇ ਹਮਲਾ - BATHINDA CRIME

ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਉੱਤੇ ਹਮਲਾ। ਪੁਲਿਸ ਮੌਕੇ ਉੱਤੇ ਪਹੁੰਚੀ। ਜ਼ਖ਼ਮੀ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ।

Deadly Attack on Person
ਸ਼ਰੇਆਮ ਗੁੰਡਾਗਰਦੀ ਦੀ ਵੀਡੀਓ, 3 ਨੌਜਵਾਨਾਂ ਵਲੋਂ ਇੱਕ ਨੌਜਵਾਨ ਉੱਤੇ ਹਮਲਾ (ETV Bharat)
author img

By ETV Bharat Punjabi Team

Published : Feb 7, 2025, 11:12 AM IST

ਬਠਿੰਡਾ: ਕਸਬਾ ਭੁੱਚੋ ਮੰਡੀ ਵਿਖੇ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੋਟਰਸਾਈਕਲ ਸਵਾਰ 3 ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ ਹੋਰ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜ਼ਖ਼ਮੀ ਹੋਇਆ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜ਼ਖ਼ਮੀ ਨੌਜਵਾਨ ਕੋਰੀਅਰ ਦਾ ਕੰਮ ਕਰਦਾ ਹੈ। ਮਾਮਲੇ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ।

ਸ਼ਰੇਆਮ ਗੁੰਡਾਗਰਦੀ ਦੀ ਵੀਡੀਓ, 3 ਨੌਜਵਾਨਾਂ ਵਲੋਂ ਇੱਕ ਨੌਜਵਾਨ ਉੱਤੇ ਹਮਲਾ (ETV Bharat)

ਨੌਜਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ

ਨਿੱਜੀ ਹਸਪਤਾਲ ਪੀੜਤ ਦਾ ਬਿਆਨ ਲੈਣ ਪਹੁੰਚੇ ਡੀਐਸਪੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ "ਸਕਾਰਪੀਓ ਸਵਾਰ ਨੌਜਵਾਨ ਮੋਹਨ ਪ੍ਰੀਤ ਸਿੰਘ ਵਾਸੀ ਮਹਿਰਾਜ ਨੂੰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕੀਤਾ ਹੈ। ਜ਼ਖ਼ਮੀ ਮੋਹਨ ਪ੍ਰੀਤ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਸ ਦੇ ਸਿਰ ਅਤੇ ਸਰੀਰ ਦੇ ਹੋਰਨਾਂ ਅੰਗਾਂ ਉੱਤੇ ਸੱਟਾਂ ਹਨ। ਫਿਲਹਾਲ ਹਾਲਤ ਡਾਕਟਰਾਂ ਵੱਲੋਂ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਮਲਾ ਕਿਉ ਕੀਤਾ ਗਿਆ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।"

ਹਮਲੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ

ਡੀਐਸਪੀ ਮਨਜੀਤ ਸਿੰਘ ਨੇ ਕਿਹਾ ਕਿ ਮੋਹਨ ਪ੍ਰੀਤ ਸਿੰਘ ਵਾਸੀ ਮਹਿਰਾਜ ਕੋਰੀਅਰ ਦਾ ਕੰਮ ਕਰਦਾ ਅਤੇ ਉਹ ਆਪਣੇ ਦੋਸਤ ਨੂੰ ਮਿਲਣ ਲਈ ਭੁੱਚੋ ਮੰਡੀ ਸਕਾਰਪੀਓ ਗੱਡੀ ਰਾਹੀਂ ਆਇਆ ਸੀ। ਇਸ ਦੌਰਾਨ ਹੀ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਉਸ ਉੱਪਰ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇ ਹੀ ਇਸ ਘਟਨਾ ਦਾ ਪੁਲਿਸ ਨੂੰ ਪਤਾ ਚੱਲਿਆ ਤਾਂ ਪੁਲਿਸ ਮੌਕੇ ਉੱਤੇ ਪਹੁੰਚੀ ਹੈ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਲਦ ਹੀ ਬਿਆਨ ਕਲਮ ਬੰਦ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.