ਪੰਜਾਬ

punjab

ਸੋਨੂੰ ਸੂਦ ਦੇ ਕਾਂਵੜ ਯਾਤਰਾ ਨੂੰ ਲੈ ਕੇ ਦਿੱਤੇ ਬਿਆਨ 'ਤੇ ਅਦਾਕਾਰਾ ਕੰਗਨਾ ਰਣੌਤ ਦੀ ਪ੍ਰਤੀਕਿਰੀਆਂ, ਕਿਹਾ,"ਸਹਿਮਤ, ਹਲਾਲ ਨੂੰ ਮਾਨਵਤਾ ਨਾਲ ਬਦਲਿਆ ਜਾਣਾ ਚਾਹੀਦਾ ਹੈ" - Sonu Sood on Kanwar Yatra

By ETV Bharat Entertainment Team

Published : Jul 20, 2024, 2:49 PM IST

Kangana Ranaut News: ਉੱਤਰ ਪ੍ਰਦੇਸ਼ ਵਿੱਚ ਕਾਂਵੜ ਯਾਤਰਾ ਦੌਰਾਨ ਦੁਕਾਨਾਂ ’ਤੇ ਲੱਗੇ ਨੇਮ ਪਲੇਟ ਲਗਾਉਣ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਇਸ ਮੁੱਦੇ 'ਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਟਿਪਣੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਸਾਂਸਦ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਵੀ ਆਪਣੀ ਪ੍ਰਤੀਕਿਰੀਆਂ ਦਿੱਤੀ ਹੈ।

Kangana Ranaut News
Kangana Ranaut News (Getty and Instagram images)

ਹੈਦਰਾਬਾਦ: ਯੂਪੀ 'ਚ ਕਾਂਵੜ ਯਾਤਰਾ ਦੌਰਾਨ ਦੁਕਾਨਾਂ 'ਚ ਨਾਮਪਲੇਟ ਲਗਾਉਣ ਦਾ ਮਾਮਲਾ ਵਧਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅਦਾਕਾਰ ਸੋਨੂੰ ਸੂਦ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਹਰ ਦੁਕਾਨ 'ਤੇ ਸਿਰਫ਼ ਮਾਨਵਤਾ ਦਾ ਨੇਮ ਪਲੇਟ ਹੋਣਾ ਚਾਹੀਦਾ ਹੈ। ਇਸ 'ਤੇ ਹੁਣ ਬੀਜੇਪੀ ਸਾਂਸਦ ਕੰਗਨਾ ਰਣੌਤ ਨੇ ਪ੍ਰਤੀਕਿਰੀਆਂ ਦਿੱਤੀ ਹੈ। ਅਦਾਕਾਰਾ ਨੇ ਕਿਹਾ," ਕੰਗਨਾ ਰਣੌਤ ਦੀ ਟੀਮ ਸਹਿਮਤ ਹੈ। ਹਲਾਲ ਨੂੰ ਮਾਨਵਤਾ ਨਾਲ ਬਦਲਣਾ ਚਾਹੀਦਾ ਹੈ। ਹਰ ਦੁਕਾਨ 'ਤੇ ਸਿਰਫ਼ ਇੱਕ ਨੇਮ ਪਲੇਟ ਮਾਨਵਤਾ ਹੋਣੀ ਚਾਹੀਦੀ ਹੈ।"

ਸੋਨੂੰ ਸੂਦ ਨੇ ਕੀਤਾ ਸੀ ਟਵੀਟ: ਅਦਾਕਾਰ ਸੋਨੂੰ ਸੂਦ ਨੇ ਯੂਪੀ 'ਚ ਕਾਂਵੜ ਯਾਤਰਾ ਦੇ ਰਾਸਤੇ 'ਚ ਆਉਣ ਵਾਲੀਆਂ ਖਾਣ-ਪੀਣ ਦੀਆਂ ਦੁਕਾਨਾਂ ਅਤੇ ਠੇਲੇ 'ਤੇ ਯੋਗੀ ਸਰਕਾਰ ਦੇ ਵੱਲੋਂ ਦੁਕਾਨ ਮਾਲਿਕਾਂ ਦੇ ਨੇਮ ਪਲੇਟ ਲਗਾਉਣ ਵਾਲੇ ਆਦੇਸ਼ 'ਤੇ ਪ੍ਰਤੀਕਿਰੀਆਂ ਦਿੱਤੀ ਸੀ। ਸੋਨੂੰ ਸੂਦ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ," ਹਰ ਦੁਕਾਨ 'ਤੇ ਸਿਰਫ਼ ਮਾਨਵਤਾ ਦੀ ਨੇਮ ਪਲੇਟ ਹੋਣੀ ਚਾਹੀਦੀ ਹੈ।"

ਸੋਨੂੰ ਸੂਦ ਦੀ ਇਸ ਪੋਸਟ ਨੂੰ ਯੂਜ਼ਰਸ ਯੂਪੀ 'ਚ ਕਾਂਵੜ ਯਾਤਰਾ ਦੇ ਰਾਸਤੇ 'ਚ ਆਉਣ ਵਾਲੀਆਂ ਦੁਕਾਨਾਂ ਦੇ ਨੇਮ ਪਲੇਟ ਲਗਾਉਣ ਨੂੰ ਲੈ ਕੇ ਦਿੱਤੇ ਗਏ ਆਦੇਸ਼ ਨਾਲ ਜੋੜ ਰਹੇ ਹਨ। ਦੱਸ ਦਈਏ ਕਿ ਕਾਂਵੜ ਯਾਤਰਾ ਦੇ ਰਾਸਤੇ 'ਚ ਖਾਣ-ਪੀਣ ਦੀਆਂ ਦੁਕਾਨਾਂ 'ਤੇ ਨੇਮ ਪਲੇਟ ਲਗਾਉਣਾ ਜ਼ਰੂਰੀ ਹੈ।

ABOUT THE AUTHOR

...view details