ETV Bharat / state

ਭਾਰਤ ਸਰਕਾਰ ਨੇ ਪੰਜ ਪਾਕਿਸਤਾਨੀ ਕੈਦੀਆਂ ਨੂੰ ਕੀਤਾ ਰਿਹਾਅ, ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਵੱਲ ਹੋਏ ਰਵਾਨਾ - BHARAT RELEASES PAKISTANI PRISONERS

ਅੱਜ ਭਾਰਤ ਸਰਕਾਰ ਵੱਲੋਂ ਪੰਜ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਪੜ੍ਹੋ ਪੂਰੀ ਖਬਰ...

BHARAT RELEASES PAKISTANI PRISONERS
BHARAT RELEASES PAKISTANI PRISONERS (Etv Bharat)
author img

By ETV Bharat Punjabi Team

Published : Feb 7, 2025, 7:11 PM IST

Updated : Feb 7, 2025, 7:23 PM IST

ਅੰਮ੍ਰਿਤਸਰ : ਅੱਜ ਭਾਰਤ ਸਰਕਾਰ ਨੇ ਦਰਿਆਦਿਲੀ ਦਿਖਾਉਂਦੇ ਹੋਏ ਪੰਜ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਜਾਣਕਾਰੀ ਮੁਤਾਬਿਕ ਦੋਵਾਂ ਦੇਸ਼ਾਂ ਦੀ ਸੰਧੀ ਤੋਂ ਬਾਅਦ ਕੈਦੀਆਂ ਨੂੰ ਰਿਹਾ ਕਰਕੇ ਵਤਨ ਵਾਪਸੀ ਕਰਵਾਈ ਜਾ ਰਹੀ ਹੈ। ਅਸਲ ਵਿੱਚ ਜੋ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਉਹ ਰਿਹਾਅ ਕੀਤੇ ਜਾ ਰਹੇ ਹਨ। ਜਿਸ ਦੇ ਚਲਦੇ ਅੱਜ ਭਾਰਤ ਸਰਕਾਰ ਵੱਲੋਂ ਵੀ ਪੰਜ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਇਹ ਕੈਦੀ ਅਟਾਰੀ ਵਾਹਘਾ ਬਾਰਡਰ ਦੇ ਰਾਹੀਂ ਪਾਕਿਸਤਾਨ ਦੇ ਲਈ ਰਵਾਨਾ ਹੋਏ।

ਭਾਰਤ ਸਰਕਾਰ ਨੇ ਪੰਜ ਪਾਕਿਸਤਾਨੀ ਕੈਦੀਆਂ ਨੂੰ ਕੀਤਾ ਰਿਹਾਅ (Etv Bharat)

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਸਰੂਰ ਨਾਮ ਦੇ ਕੈਦੀ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਕਰਾਚੀ ਦਾ ਰਹਿਣ ਵਾਲਾ ਹੈ। ਉਹ 2008 ਦੇ ਵਿੱਚ ਭਾਰਤ ਆਇਆ ਸੀ ਉਸ ਕੋਲ ਛੇ ਮਹੀਨੇ ਦਾ ਵੀਜ਼ਾ ਸੀ, ਜਦੋਂ ਵੀਜ਼ਾ ਉਸ ਦਾ ਖਤਮ ਹੋ ਗਿਆ ਤਾਂ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਹ ਲਖਨਊ ਦਾ ਵੀਜ਼ਾ ਲੈ ਕੇ ਆਇਆ ਸੀ। ਉਸ ਦੇ ਹੀ ਸਾਥੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਪਾਕਿਸਤਾਨੀ ਹੈ ਅਤੇ ਉਹ ਬਿਨ੍ਹਾਂ ਵੀਜ਼ੇ ਤੋਂ ਭਾਰਤ ਵਿੱਚ ਰਹਿ ਰਿਹਾ ਹੈ। ਜਿਸ ਦੇ ਚੱਲਦੇ ਉਸ ਨੂੰ ਸਥਾਨਕ ਪੁਲਿਸ ਨੇ ਫੜ੍ਹ ਲਿਆ ਅਤੇ ਜੇਲ੍ਹ ਵਿੱਚ ਭੇਜ ਦਿੱਤਾ।

ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਲਖਨਊ ਜੇਲ੍ਹ ਵਿੱਚ ਬੰਦ ਰਿਹਾ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਹਾਈਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ ਉਸ ਨੇ ਸਾਢੇ 16 ਸਾਲ ਭਾਰਤ ਦੀ ਜੇਲ੍ਹ ਵਿੱਚ ਗੁਜ਼ਾਰ ਦਿੱਤੇ ਅਤੇ ਅੱਜ ਉਹ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ। ਇਸ ਦੌਰਾਨ ਖੁਸ਼ੀ ਜਾਹਿਰ ਕਰਦਿਆਂ ਉਸ ਦਾ ਕਹਿਣਾ ਸੀ ਕਿ ਜਿੰਨਾ ਪਿਆਰ ਮੈਨੂੰ ਭਾਰਤ ਵਿੱਚੋਂ ਮਿਲਿਆ ਹੈ ਮੈਂ ਉਸ ਲਈ ਸਭ ਦਾ ਸ਼ੁਕਰੀਆ ਅਦਾ ਕਰਦਾ ਹਾਂ। ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਕਦੇ ਪਾਕਿਸਤਾਨੀ ਹਾਂ, ਮੈਂ ਦੋਵਾਂ ਸਰਕਾਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਵਤਨ ਵਾਪਸ ਜਾਣ ਦਾ ਮੌਕਾ ਦਿੱਤਾ ਹੈ।

ਮੈਂ 2008 ਦੇ ਵਿੱਚ ਭਾਰਤ ਆਇਆ ਸੀ। ਮੈਂ ਲਖਨਊ ਦਾ ਵੀਜ਼ਾ ਲੈ ਕੇ ਆਇਆ ਸੀ ਅਤੇ ਲਖਨਊ ਦੇ ਵਿੱਚ ਇੱਕ ਦੁਕਾਨ ਉੱਤੇ ਸ਼ੀਸ਼ਾ ਕਟਿੰਗ ਅਤੇ ਲਗਾਉਣ ਦਾ ਕੰਮ ਕਰਦਾ ਸੀ। ਮੇਰੇ ਕੋਲ 6 ਮਹੀਨੇ ਦਾ ਵੀਜ਼ਾ ਸੀ, ਜਦੋਂ ਮੇਰਾ ਵੀਜ਼ਾ ਖਤਮ ਹੋ ਗਿਆ ਤਾਂ ਮੇਰੇ ਸਾਥੀਆਂ ਨੇ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ, ਜਿਸ ਦੇ ਚੱਲਦੇ ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰ ਲਿਆ।- ਮਸਰੂਰ, ਪਾਕਿਸਤਾਨੀ ਕੈਦੀ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਿਹਾਅ ਕੀਤੇ ਕੈਦੀ (Etv Bharat)

ਉੱਥੇ ਹੀ ਇੱਕ ਪਾਕਿਸਤਾਨੀ ਕੈਦੀ ਜਾਫਰ ਹੁਸੈਨ ਹੈ ਜੋ ਜਸੂਸੀ ਦੇ ਕੇਸ ਵਿੱਚ ਫੜ੍ਹਿਆ ਗਿਆ ਸੀ। ਜਿਸ ਨੂੰ 17 ਸਾਲ ਦੀ ਸਜ਼ਾ ਹੋਈ ਅੱਜ ਉਹ ਆਪਣੀ ਸਜ਼ਾ ਪੂਰੀ ਕਰ ਆਪਣੇ ਵਤਨ ਪਾਕਿਸਤਾਨ ਗਿਆ। ਜਾਫਰ ਹੁਸੈਨ ਨੇ ਦੱਸਿਆ ਕਿ ਉਹ ਰਾਜਸਥਾਨ ਦੀ ਅਲਵਰ ਜੇਲ੍ਹ ਵਿੱਚ ਬੰਦ ਸੀ ਅਤੇ ਜਸੂਸੀ ਦੇ ਕੇਸ ਵਿੱਚ ਫੜਿਆ ਗਿਆ ਸੀ। ਉਹ ਵਿਆਹਿਆ ਹੈ ਅਤੇ ਉਸ ਦੀ ਪਤਨੀ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਰਹਿੰਦੀ ਹੈ।

ਮੇਰੀ ਉਮਰ 37 ਸਾਲ ਦੇ ਕਰੀਬ ਹੈ ਅਤੇ ਮੇਰੇ ਪੰਜ ਬੱਚੇ ਹਨ ਜੋ ਕਿ ਪਾਕਿਸਤਾਨ ਵਿੱਚ ਰਹਿੰਦੇ ਹਨ। ਮੈਂ ਭਾਰਤ ਦੀ ਨਾਗਰਿਕਤਾ ਚਾਹੁੰਦਾ ਸੀ ਪਰ ਫਿਲਹਾਲ ਮੈਨੂੰ ਭਾਰਤ ਦੀ ਨਾਗਰਿਕਤਾ ਨਹੀਂ ਮਿਲੀ। ਮੇਰੀ ਜ਼ਮੀਨ ਭਾਰਤ ਵਿੱਚ ਹੈ ਜਿਸ ਦੇ ਚਲਦੇ ਮੈਂ ਭਾਰਤ ਸਰਕਾਰ ਕੋਲੋਂ ਅਪੀਲ ਕਰਦਾ ਹਾਂ ਮੈਨੂੰ ਨਾਗਰਿਕਤਾ ਦਿੱਤੀ ਜਾਵੇ।- ਜਾਫਰ ਹੁਸੈਨ, ਪਾਕਿਸਤਾਨੀ ਕੈਦੀ

ਉੱਥੇ ਹੀ ਇੱਕ ਪਾਕਿਸਤਾਨੀ ਕੈਦੀ ਦਾ ਨਾਮ ਆਦਿਮ ਹੁਸੈਨ ਹੈ, ਜੋ ਪਾਕਿਸਤਾਨ ਵਿੱਚੋਂ ਗਲਤੀ ਨਾਲ ਦਰਿਆ ਵਿੱਚ ਮੱਛੀਆਂ ਫੜਦੇ ਹੋਏ ਭਾਰਤ ਦੀ ਸਰਹੱਦ ਵਿੱਚ ਦਾਖਿਲ ਹੋ ਗਿਆ ਅਤੇ ਗੁਜਰਾਤ ਦੀ ਪੁਲਿਸ ਨੇ ਉਸ ਨੂੰ ਫੜ ਲਿਆ, ਜਿਸ ਨੂੰ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਅੱਜ ਉਹ ਪੰਜ ਸਾਲ ਦੀ ਸਜ਼ਾ ਪੂਰੀ ਕਰਕੇ ਆਪਣੇ ਵਤਨ ਪਾਕਿਸਤਾਨ ਵਾਪਿਸ ਜਾ ਰਿਹਾ ਹੈ।

ਮੈਂ ਮੱਛੀਆਂ ਫੜ੍ਹਦਾ ਹੋਇਆ ਭਾਰਤ ਦੀ ਸਰਹੱਦ ਵਿੱਚ ਆ ਗਿਆ ਸੀ। ਜਿਸ ਕਾਰਨ ਮੈਨੂੰ ਗੁਜਰਾਤ ਦੀ ਪੁਲਿਸ ਨੇ ਫੜ੍ਹ ਲਿਆ ਸੀ ਅਤੇ ਬਾਅਦ ਵਿੱਚ ਮੈਨੂੰ ਗੁਰਜਰਾਤ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। - ਆਦਿਮ ਹੁਸੈਨ, ਪਾਕਿਸਤਾਨੀ ਕੈਦੀ

ਇਸ ਦੇ ਨਾਲ ਹੀ ਪੰਜਵੇਂ ਕੈਦੀ ਦਾ ਨਾਂ ਮੁਹੰਮਦ ਹੈ ਅਤੇ ਉਹ ਪਾਕਿਸਤਾਨ ਦੇ ਕਸੂਰ ਪਿੰਡ ਦਾ ਰਹਿਣ ਵਾਲਾ ਹੈ। ਉਹ ਪਿਆਰ ਦੇ ਚੱਕਰ ਵਿੱਚ ਭਾਰਤ ਆ ਗਿਆ ਸੀ। ਉਸ ਨੂੰ ਆਪਣੇ ਪਿਤਾ ਦੇ ਮਾਮੇ ਦੀ ਲੜਕੀ ਦੇ ਨਾਲ ਪਿਆਰ ਹੋ ਗਿਆ ਜੋ ਕਿ ਭਾਰਤ ਦੇ ਹਰਿਆਣਾ ਵਿੱਚ ਰਹਿੰਦੀ ਹੈ ਅਤੇ ਉਸ ਦੀ ਵਟਸਐਪ ਉੱਤੇ ਗੱਲਬਾਤ ਹੁੰਦੀ ਸੀ। ਉਹ ਲੜਕੀ ਉਸ ਨੂੰ ਵਿਆਹ ਕਰਵਾਉਣ ਲਈ ਕਹਿੰਦੀ ਸੀ। ਜਿਸ ਦੇ ਚਲਦੇ ਉਹ ਨਸ਼ੇ ਦੀ ਹਾਲਤ ਵਿੱਚ ਗਲਤੀ ਨਾਲ ਭਾਰਤ ਦੀ ਸਰਹੱਦ ਵਿੱਚ ਦਾਖਿਲ ਹੋ ਗਿਆ। ਉਸ ਨੇ ਦੱਸਿਆ ਕਿ 2022 ਦੇ ਵਿੱਚ ਉਹ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਦੋ ਸਾਲ ਦੀ ਸਜ਼ਾ ਹੋਈ ਜੋ ਉਸ ਨੇ ਤਰਨ ਤਾਰਨ ਦੀ ਜੇਲ੍ਹ ਵਿੱਚ ਕੱਟੀ। ਅੱਜ ਉਹ ਆਪਣੇ ਵਤਨ ਵਾਪਸ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਕੋਲੋਂ ਪਿਆਰ ਦੇ ਵਿੱਚ ਬਹੁਤ ਵੱਡੀ ਗਲਤੀ ਹੋ ਗਈ ਸੀ।

ਮੈਨੂੰ ਲੜਕੀ ਨਾਲ ਪਿਆਰ ਹੋ ਗਿਆ ਸੀ, ਜੋ ਭਾਰਤ ਦੇ ਹਰਿਆਣਾ ਵਿੱਚ ਰਹਿੰਦੀ ਸੀ। ਸਾਡੇ ਦੋਵਾਂ ਦੀ ਵਟਸਐਪ ਉੱਤੇ ਗੱਲਬਾਤ ਹੁੰਦੀ ਸੀ। ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਜਿਸ ਦੇ ਚੱਲਦੇ ਮੈਂ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਿਆ। 2022 ਵਿੱਚ ਮੈਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ। -ਮੁਹੰਮਦ, ਪਾਕਿਸਤਾਨੀ ਕੈਦੀ

ਉੱਥੇ ਹੀ ਇੱਕ ਕੈਦੀ ਨੰਦਲਾਲ ਹੁਸੈਨ ਹੈ ਜੋ ਕਿ ਸਿੰਧ ਪ੍ਰਾਂਤ ਦਾ ਰਹਿਣ ਵਾਲਾ ਹੈ ਉਸ ਦੀ ਰਾਜਸਥਾਨ ਦੇ ਵਿੱਚ ਜ਼ਮੀਨ ਸੀ। ਜਿਸ 'ਤੇ ਉਸਦੇ ਰਿਸ਼ਤੇਦਾਰਾਂ ਨੇ ਕਬਜ਼ਾ ਕੀਤਾ ਹੋਇਆ ਸੀ। ਉਹ ਆਪਣੀ ਜ਼ਮੀਨ ਛੁਡਵਾਉਣ ਦੇ ਲਈ ਭਾਰਤ ਵੀਜ਼ੇ ਉੱਤੇ ਆਇਆ ਸੀ। ਉਸ ਦਾ ਵੀਜ਼ਾ ਖਤਮ ਹੋ ਗਿਆ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੂਚਿਤ ਕਰਕੇ ਉਸ ਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ। ਅੱਜ ਉਹ ਸੱਤ ਸਾਲ ਦੀ ਜੇਲ੍ਹ ਕੱਟ ਕੇ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ।

ਮੈਂ 2018 ਵਿੱਚ ਭਾਰਤ ਆਇਆ ਸੀ, ਮੇਰੀ ਉਮਰ 36 ਸਾਲ ਹੈ ਅਤੇ ਮੈਂ ਅੱਠਵੀਂ ਪਾਸ ਹਾਂ। ਮੇਰਾ ਜੋਧਪੁਰ ਦਾ ਵੀਜ਼ਾ ਸੀ ਜਿਸ ਤੋਂ ਬਾਅਦ ਮੈਂ ਜੈਸਲਮੇਰ ਚਲਿਆ ਗਿਆ। ਉੱਥੇ ਸਾਡੇ ਜੱਦੀ ਪਿੰਡ ਸਨ। ਇਸੇ ਚੱਕਰ ਵਿੱਚ ਮੈਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿ ਵੀਜ਼ਾ ਜੋਧਪੁਰ ਦਾ ਹੈ ਤਾਂ ਜੈਸਲਮੇਰ ਕਿਵੇਂ ਆ ਗਿਆ। ਜਿਸ ਕਰਕੇ ਮੈਂ 7 ਸਾਲ ਦੀ ਜੇਲ੍ਹ ਕੱਟੀ ਹੈ। ਇਸ ਤੋਂ ਪਹਿਲਾਂ ਵੀ ਮੈਂ 3 ਵਾਰ ਭਾਰਤ ਆ ਚੁੱਕਿਆ ਸੀ। ਇਸ ਵਕਤ ਇਹ ਸੋਚ ਕੇ ਬਹੁਤ ਬੁਰਾ ਲੱਗ ਰਿਹਾ ਹੈ ਕਿ ਜਿਸ ਵਕਤ ਬੱਚਿਆਂ ਦੇ ਸਿਰ ਉੱਤੇ ਪਿਓ ਦਾ ਹੱਥ ਹੋਣਾ ਚਾਹੀਦਾ ਹੈ, ਉਹ ਵਕਤ ਮੈਂ ਜੇਲ੍ਹ ਵਿੱਚ ਬਿਤਾਇਆ। ਮੇਰੇ ਬੱਚਿਆਂ ਦੀ ਪੜ੍ਹਾਈ ਵੀ ਖ਼ਰਾਬ ਹੋ ਗਈ। -ਨੰਦਲਾਲ ਹੁਸੈਨ , ਪਾਕਿਸਤਾਨੀ ਕੈਦੀ

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੋਟੋਕੋਲ ਅਧਿਕਾਰੀ (Etv Bharat)

ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦਿੱਤੀ ਜਾਣਕਾਰੀ

ਅੱਜ ਭਾਰਤ ਸਰਕਾਰ ਵੱਲੋਂ ਪੰਜ ਦੇ ਕਰੀਬ ਪਾਕਿਸਤਾਨੀ ਕੈਦੀ ਰਿਹਾਅ ਕੀਤੇ ਗਏ ਹਨ ਜੋ ਆਪਣੀ ਸਜ਼ਾ ਪੂਰੀ ਕਰ ਆਪਣੇ ਵਤਨ ਵਾਪਸ ਜਾ ਰਹੇ ਹਨ। ਇਹਨਾਂ ਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸਜ਼ਾ ਦੌਰਾਨ ਰੱਖਿਆ ਗਿਆ ਅਤੇ ਹੁਣ ਇਹ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਨ। - ਅਰੁਣ ਮਾਹਲ, ਪ੍ਰੋਟੋਕੋਲ ਅਧਿਕਾਰੀ

Last Updated : Feb 7, 2025, 7:23 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.