ਪੰਜਾਬ

punjab

ETV Bharat / entertainment

ਕਮਲ ਹੀਰ ਦੇ ਨਵੇਂ ਗਾਣੇ ਦਾ ਐਲਾਨ, ਸ਼੍ਰੀ ਗੁਰੂ ਰਵਿਦਾਸ ਨੂੰ ਹੋਏਗਾ ਸਮਰਪਿਤ - KAMAL HEER

ਹਾਲ ਹੀ ਵਿੱਚ ਕਮਲ ਹੀਰ ਨੇ ਆਪਣੇ ਧਾਰਮਿਕ ਗਾਣੇ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰਿਲੀਜ਼ ਹੋ ਜਾਵੇਗਾ।

ਕਮਲ ਹੀਰ
ਕਮਲ ਹੀਰ (ਈਟੀਵੀ ਭਾਰਤ ਪੱਤਰਕਾਰ)

By ETV Bharat Entertainment Team

Published : Jan 30, 2025, 4:39 PM IST

ਚੰਡੀਗੜ੍ਹ:ਪੰਜਾਬੀ ਗਾਇਕੀ ਦੇ ਖੇਤਰ ਵਿੱਚ ਧਰੂ ਤਾਰੇ ਵਾਂਗ ਅਪਣੀ ਵਿਲੱਖਣ ਹੋਂਦ ਅਤੇ ਸ਼ਾਨਦਾਰ ਵਜ਼ੂਦ ਦਾ ਪ੍ਰਗਟਾਵਾ ਬਰਾਬਰਤਾ ਨਾਲ ਕਰਵਾ ਰਹੇ ਹਨ ਕਮਲ ਹੀਰ, ਜੋ ਅਪਣਾ ਨਵਾਂ ਧਾਰਮਿਕ ਗਾਣਾ 'ਕਾਸ਼ ਮੇਰਾ ਤਨ ਮਿੱਟੀ ਹੋਵੇ' ਲੈ ਕੇ ਰੂਹਾਨੀਅਤ ਸੰਗੀਤ ਸਫਾਂ ਵਿੱਚ ਅਪਣੀ ਉਪ-ਸਥਿਤੀ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ, ਜੋ ਜਲਦ ਵੱਖ-ਵੱਖ ਸੰਗੀਤਕ ਚੈੱਨਲਸ ਅਤੇ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

'ਪਲਾਜ਼ਮਾ ਰਿਕਾਰਡਸ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਧਾਰਮਿਕ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਮਨ ਨੂੰ ਮੋਹ ਲੈਣ ਵਾਲੇ ਸੰਗੀਤ ਦਾ ਸੰਯੋਜਨ ਵੀ ਕਮਲ ਹੀਰ ਦੁਆਰਾ ਖੁਦ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਮੰਗਲ ਹਠੂਰ ਨੇ ਰਚੇ ਹਨ, ਜਿੰਨ੍ਹਾਂ ਦੇ ਬਤੌਰ ਗੀਤਕਾਰ ਸਿਰਜੇ ਬੇਸ਼ੁਮਾਰ ਗੀਤ ਅਪਾਰ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ।

ਸ਼੍ਰੀ ਗੁਰੂ ਰਵਿਦਾਸ ਪੁਰਬ ਨੂੰ ਸਮਰਪਿਤ ਕੀਤੇ ਜਾ ਰਹੇ ਇਸ ਗਾਣੇ ਨੂੰ 02 ਫ਼ਰਵਰੀ ਨੂੰ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਪ੍ਰਭਾਵਪੂਰਨ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਬੰਟੀ ਦੁਆਰਾ ਕੀਤੀ ਗਈ ਹੈ।

ਹਾਲ ਹੀ ਵਿੱਚ ਫਤਹਿਗੜ੍ਹ ਸਾਹਿਬ ਸੰਪੰਨ ਹੋਏ ਸ਼ਹੀਦੀ ਜੋੜ ਮੇਲੇ ਦੌਰਾਨ ਰਿਲੀਜ਼ ਕੀਤੇ ਅਪਣੇ ਇੱਕ ਹੋਰ ਧਾਰਮਿਕ ਗਾਣੇ ਲਾਲ ਗੁਰਾਂ ਦੇ ਨੂੰ ਲੈ ਕੇ ਕਾਫ਼ੀ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਗਾਇਕ ਕਮਲ ਹੀਰ, ਜੋ ਮਿਆਰੀ ਗਾਇਕੀ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਅਤੇ ਪੰਜਾਬ ਦੇ ਸ਼ਾਨਮੱਤੇ ਇਤਿਹਾਸ ਅਤੇ ਗੁਰੂਆਂ ਪੀਰਾਂ ਦੀਆਂ ਕੁਰਬਾਨੀਆਂ ਨੂੰ ਪ੍ਰਤੀਬਿੰਬ ਕਰਦੇ ਗੀਤ ਵੀ ਸਮੇਂ ਦਰ ਸਮੇਂ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਪੰਜਾਬ ਤੋਂ ਲੈ ਦੁਨੀਆਂ ਭਰ ਦੇ ਸੰਗੀਤ ਗਲਿਆਰਿਆਂ ਵਿੱਚ ਵਾਰਿਸ ਭਰਾਵਾਂ ਦੀ ਧਾਂਕ ਅੱਜ ਲਗਭਗ ਤਿੰਨ ਦਹਾਕਿਆਂ ਬਾਅਦ ਵੀ ਜਿਓ ਦੀ ਤਿਓ ਕਾਇਮ ਹੈ, ਜਿੰਨ੍ਹਾਂ ਦੇ ਚਾਹੁੰਣ ਵਾਲਿਆਂ ਵਿੱਚ ਸ਼ਹਿਰੀ ਅਤੇ ਪੇਂਡੂ ਵਰਗ ਤੋਂ ਲੈ ਕੇ ਨੌਜਵਾਨ ਅਤੇ ਬਜ਼ੁਰਗ ਵਰਗ ਵੀ ਸ਼ੁਮਾਰ ਹੈ।

ਦੁਆਬਾ ਦੇ ਜ਼ਿਲ੍ਹਾਂ ਹੁਸ਼ਿਆਰਪੁਰ ਅਧੀਨ ਪੈਂਦੇ ਮਾਹਿਲਪੁਰ ਨਾਲ ਸੰਬੰਧਤ ਕਮਲ ਹੀਰ ਕਮਰਸ਼ਿਅਲ ਦੇ ਨਾਲ-ਨਾਲ ਧਾਰਮਿਕ ਗੀਤ ਗਾਇਨ ਪ੍ਰਤੀ ਵੀ ਪੂਰੀ ਰੁਚੀ ਨਾਲ ਅਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਜੀਵਨ ਸਿੱਖਿਆਵਾਂ ਦਾ ਉਲੇਖ ਕਰਦੇ ਅਤੇ ਉਨ੍ਹਾਂ ਵੱਲੋਂ ਅੰਜ਼ਾਮ ਦਿੱਤੇ ਰੂਹਾਨੀਅਤ ਭਰਪੂਰ ਕਾਰਜਾਂ ਨੂੰ ਦਰਸਾਉਂਦੇ ਉਕਤ ਗਾਣੇ ਨੂੰ ਕਮਲ ਹੀਰ ਵੱਲੋਂ ਬੇਹੱਦ ਭਾਵਪੂਰਨਤਾ ਭਰੇ ਅੰਦਾਜ਼ 'ਚ ਗਾਇਆ ਗਿਆ ਹੈ।

ਇਹ ਵੀ ਪੜ੍ਹੋ:

ABOUT THE AUTHOR

...view details