ਹੈਦਰਾਬਾਦ: Zomato ਦਾ ਇਸਤੇਮਾਲ ਦੇਸ਼ ਭਰ 'ਚ ਕਈ ਯੂਜ਼ਰਸ ਕਰਦੇ ਹਨ। ਇਸ ਐਪ ਰਾਹੀਂ ਲੋਕ ਫੂਡ ਆਰਡਰ ਕਰਦੇ ਹਨ ਅਤੇ Zomato ਕੁਝ ਮਿੰਟਾਂ 'ਚ ਆਰਡਰ ਕੀਤੀ ਚੀਜ਼ ਤੁਹਾਡੇ ਘਰ ਪਹੁੰਚਾ ਦਿੰਦਾ ਹੈ। ਇਸ ਲਈ ਲੋਕ Zomato ਨੂੰ ਵਧੇਰੇ ਪਸੰਦ ਕਰਦੇ ਹਨ। ਹੁਣ Zomato ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕੰਪਨੀ ਨੇ Zomato ਦਾ ਨਾਮ ਬਦਲ ਦਿੱਤਾ ਹੈ। ਹੁਣ Zomato ਕੰਪਨੀ Eternal ਦੇ ਨਾਮ ਤੋਂ ਜਾਣੀ ਜਾਵੇਗੀ। ਜੀ ਹਾਂ... ਕੰਪਨੀ ਦੇ ਇਸ ਫੈਸਲੇ ਨੂੰ ਬੋਰਡ ਨੇ ਵੀ ਮੰਨਜ਼ੂਰੀ ਦੇ ਦਿੱਤੀ ਹੈ। ਇੱਕ ਰੈਗੂਲੇਟਰੀ ਫਾਇਲਿੰਗ ਅਨੁਸਾਰ, ਇਸ ਫੈਸਲੇ 'ਤੇ ਹੁਣ ਕੰਪਨੀ ਦੇ ਸ਼ੇਅਰਧਾਰਕਾਂ, ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਅਤੇ ਹੋਰ ਲਾਗੂ ਕਾਨੂੰਨੀ ਅਧਿਕਾਰੀਆਂ ਦੀ ਪ੍ਰਵਾਨਗੀ ਵੀ ਲੈਣੀ ਜ਼ਰੂਰੀ ਹੈ। ਹਾਲਾਂਕਿ, ਕੰਪਨੀ ਦੇ ਫੂਡ ਡਿਲੀਵਰੀ ਕਾਰੋਬਾਰ ਜ਼ੋਮੈਟੋ ਦਾ ਬ੍ਰਾਂਡ ਨਾਮ ਅਤੇ ਐਪ ਉਹੀ ਰਹੇਗਾ।
Announcement - https://t.co/UN3aL8XuR7
— Deepinder Goyal (@deepigoyal) February 6, 2025
Zomato ਦੀ ਵੈੱਬਸਾਈਟ ਨੂੰ ਹੁਣ ਇਸ ਤਰ੍ਹਾਂ ਕਰ ਸਕੋਗੇ ਸਰਚ
Zomato ਦੇ ਸੀਈਓ ਦੀਪੇਂਦਰ ਗੋਇਲ ਨੇ ਸ਼ੇਅਰਧਾਰਕਾਂ ਨੂੰ ਲਿਖੇ ਇੱਕ ਪੱਤਰ 'ਚ ਕਿਹਾ ਕਿ," ਸਾਡੇ ਬੋਰਡ ਨੇ ਅੱਜ ਇਸ ਬਦਲਾਅ ਨੂੰ ਮੰਨਜ਼ੂਰੀ ਦੇ ਦਿੱਤੀ ਹੈ ਅਤੇ ਮੈ ਸਾਡੇ ਸ਼ੇਅਰਧਾਰਕਾਂ ਨੂੰ ਵੀ ਇਸ ਬਦਲਾਅ ਦਾ ਸਮੱਰਥਨ ਕਰਨ ਦੀ ਬੇਨਤੀ ਕਰਦਾ ਹਾਂ। ਜੇਕਰ ਇਸਨੂੰ ਤੁਹਾਡੇ ਵੱਲੋਂ ਵੀ ਪੂਰੀ ਤਰ੍ਹਾਂ ਨਾਲ ਮੰਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਸਾਡੀ ਕਾਰਪੋਰੇਟ ਵੈੱਬਸਾਈਟ zomato.com ਤੋਂ eternal.com 'ਚ ਬਦਲ ਜਾਵੇਗੀ। ਇਸਦੇ ਨਾਲ ਹੀ, ਅਸੀਂ ਆਪਣਾ ਸਟਾਕ ਟਿੱਕਰ ਵੀ ਬਦਲ ਦੇਵਾਗੇ।"
Zomato ਦਾ ਬਦਲਿਆ ਨਾਮ
Zomato ਦੇ ਸੀਈਓ ਨੇ ਕਿਹਾ ਕਿ ਇੰਟਰਨਲ 'ਚ ਅਜੇ ਚਾਰ ਵਪਾਰ ਸ਼ਾਮਲ ਹੋਣਗੇ, ਜਿਨ੍ਹਾਂ 'ਚ Zomato, Blinkit, District and Hyperpure ਹਨ। ਜਦੋਂ ਅਸੀਂ ਬਲਿੰਕਿਟ ਨੂੰ ਹਾਸਿਲ ਕੀਤਾ ਸੀ, ਤਾਂ ਅਸੀਂ ਕੰਪਨੀ ਅਤੇ ਬ੍ਰਾਂਡ/ਐਪ ਵਿੱਚ ਫਰਕ ਕਰਨ ਲਈ ਅੰਦਰੂਨੀ ਤੌਰ 'ਤੇ Eternal ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਅਸੀਂ ਇਹ ਵੀ ਸੋਚਿਆ ਸੀ ਕਿ ਜਿਸ ਦਿਨ ਜ਼ੋਮੈਟੋ ਤੋਂ ਇਲਾਵਾ ਕੋਈ ਹੋਰ ਸਾਡੇ ਭਵਿੱਖ ਦਾ ਮਹੱਤਵਪੂਰਨ ਚਾਲਕ ਬਣ ਜਾਵੇਗਾ, ਅਸੀਂ ਕੰਪਨੀ ਦਾ ਨਾਮ ਬਦਲ ਕੇ ਈਟਰਨਲ ਰੱਖ ਦੇਵਾਂਗੇ। ਅੱਜ ਬਲਿੰਕਿਟ ਦੇ ਨਾਲ ਮੈਨੂੰ ਲੱਗਦਾ ਹੈ ਕਿ ਅਸੀਂ ਉੱਥੇ ਹਾਂ। ਅਸੀਂ ਜ਼ੋਮੈਟੋ ਲਿਮਟਿਡ ਕੰਪਨੀ ਦਾ ਨਾਮ ਬਦਲ ਕੇ ਈਟਰਨਲ ਲਿਮਟਿਡ ਰੱਖਣਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ:-