ਗਲਤ ਜੀਵਨਸ਼ੈਲੀ, ਖੁਰਾਕ ਅਤੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਝੜਦੇ ਵਾਲਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦੇ ਸਮੇਂ 'ਚ ਇਹ ਸਮੱਸਿਆ ਆਮ ਹੋ ਗਈ ਹੈ। ਝੜਦੇ ਵਾਲਾਂ ਕਾਰਨ ਕਈ ਲੋਕਾਂ ਨੂੰ ਗੰਜੇਪਨ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਲਈ ਲੋਕ ਝੜਦੇ ਵਾਲਾਂ ਨੂੰ ਕੰਟਰੋਲ ਕਰਨ ਲਈ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ, ਜੋ ਵਾਲਾਂ ਨੂੰ ਹੋਰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਤੁਹਾਨੂੰ ਆਪਣੀ ਖੁਰਾਕ 'ਚ ਬਦਲਾਅ ਕਰਨ ਦੀ ਲੋੜ ਹੈ। ਜੇਕਰ ਤੁਸੀਂ ਝੜਦੇ ਵਾਲਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਝੜਦੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਕਿਹੜੀਆਂ ਚੀਜ਼ਾਂ ਨੂੰ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ?
ਝੜਦੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਖੁਰਾਕ
- ਆਂਵਲਾ: ਆਂਵਲਾ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਦਾ ਇੱਕ ਪਾਵਰਹਾਊਸ ਹੈ। ਆਂਵਲਾ ਕੋਲੇਜਨ ਉਤਪਾਦਨ ਨੂੰ ਵਧਾਉਂਦਾ ਹੈ ਅਤੇ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ। ਇਸਨੂੰ ਕੱਚਾ, ਜੂਸ ਦੇ ਰੂਪ ਵਿੱਚ ਜਾਂ ਚਟਨੀ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ।
- ਪਾਲਕ: ਪਾਲਕ ਆਇਰਨ, ਫੋਲੇਟ ਅਤੇ ਵਿਟਾਮਿਨ ਏ ਨਾਲ ਭਰਪੂਰ ਹੁੰਦੀ ਹੈ। ਇਹ ਪੱਤੇਦਾਰ ਹਰੀ ਸਬਜ਼ੀ ਵਾਲਾਂ ਨੂੰ ਪਤਲਾ ਹੋਣ ਅਤੇ ਸੁੱਕਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ। ਪਾਲਕ ਨੂੰ ਤੁਸੀਂ ਦਾਲਾਂ, ਸਮੂਦੀ ਜਾਂ ਪਰਾਠੇ ਵਿੱਚ ਸ਼ਾਮਲ ਕਰ ਸਕਦੇ ਹੋ।
- ਗਿਰੀਦਾਰ ਅਤੇ ਬੀਜ (ਬਦਾਮ, ਅਲਸੀ ਦੇ ਬੀਜ, ਸੂਰਜਮੁਖੀ ਦੇ ਬੀਜ): ਗਿਰੀਦਾਰ ਅਤੇ ਬੀਜ ਓਮੇਗਾ-3, ਵਿਟਾਮਿਨ ਈ ਅਤੇ ਬਾਇਓਟਿਨ ਨਾਲ ਭਰਪੂਰ ਹੁੰਦੇ ਹਨ। ਇਹ ਖੋਪੜੀ ਨੂੰ ਪੋਸ਼ਣ ਦਿੰਦੇ ਹਨ, ਟੁੱਟਣ ਨੂੰ ਘਟਾਉਂਦੇ ਹਨ ਅਤੇ ਵਾਲਾਂ ਨੂੰ ਚਮਕਦਾਰ ਰੱਖਦੇ ਹਨ।
- ਦਾਲ ਅਤੇ ਛੋਲੇ: ਦਾਲ ਅਤੇ ਛੋਲੇ ਪੌਦੇ-ਅਧਾਰਤ ਪ੍ਰੋਟੀਨ ਅਤੇ ਜ਼ਿੰਕ ਨਾਲ ਭਰਪੂਰ ਹੁੰਦੇ ਹਨ। ਇਹ ਵਾਲਾਂ ਦੀ ਮੁਰੰਮਤ ਅਤੇ ਨਵੇਂ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ।
- ਕਰੀ ਪੱਤੇ: ਕਰੀ ਪੱਤੇ ਬੀਟਾ-ਕੈਰੋਟੀਨ ਅਤੇ ਅਮੀਨੋ ਐਸਿਡ ਨਾਲ ਭਰੇ ਹੋਏ ਹੁੰਦੇ ਹਨ। ਇਹ ਵਾਲਾਂ ਦੇ ਰੋਮਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਸਮੇਂ ਤੋਂ ਪਹਿਲਾਂ ਸਫੈਦ ਹੋਣ ਤੋਂ ਰੋਕਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਨੂੰ ਆਪਣੇ ਤੜਕੇ ਵਿੱਚ ਸ਼ਾਮਲ ਕਰੋ ਜਾਂ ਹੇਅਰ ਮਾਸਕ ਬਣਾਓ।
ਇਹ ਵੀ ਪੜ੍ਹੋ:-
- ਸਿਰਫ਼ 21 ਦਿਨਾਂ ਵਿੱਚ ਢਿੱਡ ਦੀ ਚਰਬੀ ਨੂੰ ਘੱਟ ਕਰ ਦੇਣਗੀਆਂ ਇਹ 10 ਆਦਤਾਂ, ਇੱਕ ਵਾਰ ਜ਼ਰੂਰ ਕਰੋ ਟਰਾਈ ਅਤੇ ਫਿਰ ਦੇਖੋ ਚਮਤਕਾਰੀ ਲਾਭ!
- ਭੋਜਨ ਖਾਣ ਤੋਂ ਤਰੁੰਤ ਬਾਅਦ ਪਾਣੀ ਕਿਉਂ ਨਹੀਂ ਪਾਣੀ ਚਾਹੀਦਾ? ਭੁੱਲ ਕੇ ਵੀ ਨਾ ਕਰੋ ਇਹ 3 ਗਲਤੀਆਂ ਨਹੀਂ ਤਾਂ...
- ਵੈਲੇਨਟਾਈਨ ਡੇ ਮੌਕੇ ਆਪਣੇ ਪਾਰਟਨਰ ਨੂੰ ਦੇਣਾ ਹੈ ਕੋਈ ਗਿਫ਼ਟ? ਇੱਥੇ ਦੇਖੋ ਸ਼ਾਨਦਾਰ ਆਪਸ਼ਨ, ਰਿਸ਼ਤੇ 'ਚ ਵਧੇਗਾ ਹੋਰ ਵੀ ਪਿਆਰ