ਪੰਜਾਬ

punjab

ETV Bharat / entertainment

ਨਵੀਂ ਈਪੀ 'ਬਦਮਾਸ਼ੀ' ਨਾਲ ਸਾਹਮਣੇ ਆਉਣਗੇ ਗਿੱਪੀ ਗਰੇਵਾਲ, ਪਹਿਲੀ ਝਲਕ ਹੋਈ ਰਿਲੀਜ਼ - Gippy Grewal New EP - GIPPY GREWAL NEW EP

Gippy Grewal New EP Badmashi: ਹਾਲ ਹੀ ਵਿੱਚ ਗਾਇਕ-ਅਦਾਕਾਰ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਈਪੀ 'ਬਦਮਾਸ਼ੀ' ਦਾ ਐਲਾਨ ਕੀਤਾ ਹੈ, ਜਿਸ ਵਿੱਚ ਕੁੱਲ 6 ਗੀਤ ਸ਼ਾਮਿਲ ਕੀਤੇ ਗਏ ਹਨ।

Gippy Grewal New EP Badmashi
Gippy Grewal New EP Badmashi (instagram)

By ETV Bharat Entertainment Team

Published : Jun 11, 2024, 4:35 PM IST

ਚੰਡੀਗੜ੍ਹ:ਪੰਜਾਬੀ ਗਾਇਕੀ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਅੱਜਕੱਲ੍ਹ ਬੁਲੰਦੀਆਂ ਛੂਹ ਰਹੇ ਹਨ ਗਾਇਕ ਗਿੱਪੀ ਗਰੇਵਾਲ, ਜਿੰਨ੍ਹਾਂ ਵੱਲੋਂ ਆਪਣੀ ਨਵੀਂ ਈਪੀ 'ਬਦਮਾਸ਼ੀ' ਦੀ ਪਹਿਲੀ ਝਲਕ ਵੀ ਰਿਲੀਜ਼ ਕਰ ਦਿੱਤੀ ਗਈ ਹੈ, ਜਿਸ ਵਿਚਲੇ ਦੂਜੇ ਗਾਣੇ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

ਸਾਹਮਣੇ ਲਿਆਂਦੇ ਜਾ ਰਹੇ ਉਕਤ ਈਪੀ ਦੇ ਪਹਿਲੇ ਗਾਣੇ 'ਗੋਲੀ' ਨੂੰ ਬੀਤੇ ਦਿਨੀਂ ਹੀ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਗਾਇਕ ਗਿੱਪੀ ਗਰੇਵਾਲ ਹੁਣ ਇਸੇ ਈਪੀ ਦਾ ਦੂਸਰਾ ਗਾਣਾ 'ਬਦਮਾਸ਼ੀ' ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦੇ ਸੰਗੀਤਕ ਵੀਡੀਓ ਦੀ ਸ਼ੂਟਿੰਗ ਵੀ ਉਨ੍ਹਾਂ ਵੱਲੋਂ ਕੈਨੇਡਾ ਦੀਆਂ ਵੱਖ-ਵੱਖ ਇਨਡੋਰ ਅਤੇ ਆਊਟਡੋਰ ਲੋਕੇਸ਼ਨਜ਼ ਉਪਰ ਮੁਕੰਮਲ ਕਰ ਲਈ ਗਈ ਹੈ।

ਗਿੱਪੀ ਗਰੇਵਾਲ ਵੱਲੋਂ ਆਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਪੇਸ਼ ਕੀਤੇ ਜਾ ਰਹੀ ਉਕਤ ਈਪੀ ਵਿੱਚ ਕੁੱਲ ਛੇ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ 'ਰਿਵਾਲਵਰ', 'ਬਦਮਾਸ਼ੀ', 'ਹਿੱਕ', 'ਜੇ ਜੱਟ ਵਿਗੜ ਗਿਆ', 'ਸੂ' ਅਤੇ 'ਗੋਲੀ' ਸ਼ਾਮਿਲ ਹਨ, ਜਿੰਨ੍ਹਾਂ ਨੂੰ ਕ੍ਰਮ ਦਰ ਕ੍ਰਮ ਉਨ੍ਹਾਂ ਵੱਲੋਂ ਆਪਣੇ ਘਰੇਲੂ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

ਹਾਲ ਹੀ ਵਿੱਚ ਰਿਲੀਜ਼ ਹੋਈ ਆਪਣੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸਫਲਤਾ ਦਾ ਭਰਪੂਰ ਆਨੰਦ ਇੰਨੀਂ ਦਿਨੀਂ ਉਠਾ ਰਹੇ ਹਨ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ, ਜੋ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਆਪਣੇ ਘਰ ਵਿੱਚ ਹੀ ਪਰਿਵਾਰ ਨਾਲ ਖਾਸ ਸਮਾਂ ਬਿਤਾ ਰਹੇ ਹਨ, ਪਰ ਇਸ ਦਰਮਿਆਨ ਵੀ ਕੰਮ ਵਾਲੇ ਪਾਸਿਓ ਟਾਲਾ ਨਾ ਵੱਟਦਿਆ ਉਹ ਲਗਾਤਾਰ ਫਿਲਮੀ ਰੁਝੇਵਿਆਂ ਦੇ ਮੱਦੇਨਜ਼ਰ ਪੈ ਜਾਣ ਵਾਲੇ ਸੰਗੀਤਕ ਗੈਪ ਨੂੰ ਨਾਲੋਂ-ਨਾਲ ਭਰਨ ਦਾ ਉਪਰਾਲਾ ਵੀ ਵੱਧ ਚੜ੍ਹ ਕੇ ਕਰ ਰਹੇ ਹਨ, ਜਿੰਨ੍ਹਾਂ ਦੁਆਰਾ ਸਿਰੜ ਨਾਲ ਇਸ ਦਿਸ਼ਾ ਵਿੱਚ ਕੀਤੀਆਂ ਜਾਣ ਵਾਲੀਆ ਕੋਸ਼ਿਸ਼ਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਉਨ੍ਹਾਂ ਦੀ ਉਕਤ ਈਪੀ, ਜਿਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।

ਓਧਰ ਜੇਕਰ ਫਿਲਮੀ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਗਿੱਪੀ ਗਰੇਵਾਲ ਜਲਦ ਹੀ ਆਪਣੀਆਂ ਅਗਲੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਵਿਅਸਤ ਹੋਣ ਜਾ ਰਹੇ ਹਨ, ਜਿਸ ਤੋਂ ਇਲਾਵਾ ਉਨ੍ਹਾਂ ਵੱਲੋਂ ਆਪਣੇ ਘਰੇਲੂ ਪ੍ਰੋਡਕਸ਼ਨ ਅਧੀਨ ਸ਼ੁਰੂ ਹੋ ਚੁੱਕੀਆਂ ਕੁਝ ਪੰਜਾਬੀ ਫਿਲਮਾਂ ਨੂੰ ਆਖਰੀ ਛੋਹਾਂ ਦਿੱਤੀਆਂ ਜਾਣਗੀਆਂ, ਜਿੰਨ੍ਹਾਂ ਵਿੱਚ 'ਕੈਰੀ ਆਨ ਜੱਟੀਏ' ਅਤੇ 'ਵਾਰਨਿੰਗ 3' ਵੀ ਸ਼ੁਮਾਰ ਹਨ।

ABOUT THE AUTHOR

...view details