ਪੰਜਾਬ

punjab

ਡਾਕਟਰ ਵਿਕਾਸ ਦਿਵਿਆਕੀਰਤੀ ਨੇ ਦੇਖੀ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਯਰ', ਕੀਤੀ ਰੱਜ ਕੇ ਤਾਰੀਫ਼ - Vikas Divyakirti Watched Shayar

By ETV Bharat Entertainment Team

Published : May 15, 2024, 12:39 PM IST

Vikas Divyakirti Watched Movie Shayar: ਹਾਲ ਹੀ ਵਿੱਚ ਡਾਕਟਰ ਵਿਕਾਸ ਦਿਵਿਆਕੀਰਤੀ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸਤਿੰਦਰ ਸਰਤਾਜ ਦੀ ਨਵੀਂ ਰਿਲੀਜ਼ ਹੋਈ ਫਿਲਮ ਸ਼ਾਯਰ ਦੀ ਕਾਫੀ ਤਾਰੀਫ਼ ਕੀਤੀ।

Vikas Divyakirti Watched Movie Shayar
Vikas Divyakirti Watched Movie Shayar (instagram)

ਚੰਡੀਗੜ੍ਹ: ਪਿਛਲੇ ਕੁਝ ਸਾਲਾਂ 'ਚ ਇੱਕ ਸ਼ਖਸ ਸੋਸ਼ਲ ਮੀਡੀਆ 'ਤੇ ਨੌਜਵਾਨਾਂ 'ਚ ਕਾਫੀ ਮਸ਼ਹੂਰ ਹੋ ਗਿਆ ਹੈ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਸ਼ਖਸ ਦੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਬਣ ਚੁੱਕੇ ਹਨ। ਇਸ ਵਿਅਕਤੀ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲਿਆਂ ਵਿੱਚ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਨੌਜਵਾਨ ਇਸ ਵਿਅਕਤੀ ਦੀ ਹਰ ਗੱਲ ਨੂੰ ਬੜੇ ਧਿਆਨ ਨਾਲ ਸੁਣਦੇ ਹਨ। ਬਹੁਤ ਸਾਰੇ ਨੌਜਵਾਨ ਉਸ ਨੂੰ ਸੁਣਦੇ ਹੀ ਨਹੀਂ ਸਗੋਂ ਉਸ ਦੀਆਂ ਗੱਲਾਂ 'ਤੇ ਚੱਲ ਕੇ ਜ਼ਿੰਦਗੀ 'ਚ ਕਾਮਯਾਬ ਵੀ ਹੋਏ ਹਨ।

ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ, ਜੀ ਹਾਂ...ਅਸੀਂ ਡਾਕਟਰ ਵਿਕਾਸ ਦਿਵਿਆਕੀਰਤੀ ਦੀ ਗੱਲ ਕਰ ਰਹੇ ਹਾਂ। ਹਾਲ ਹੀ ਵਿੱਚ ਡਾਕਟਰ ਵਿਕਾਸ ਦਿਵਿਆਕੀਰਤੀ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਦੀ ਨਵੀਂ ਰਿਲੀਜ਼ ਹੋਈ ਫਿਲਮ 'ਸ਼ਾਯਰ' ਦੀ ਤਾਰੀਫ਼ ਕੀਤੀ।

ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਪਰਸੋਂ ਰਾਤ ਮੇਰੇ ਪਿਆਰੇ ਦੋਸਤ ਅਤੇ ਛੋਟੇ ਵੀਰ ਡਾ. ਸਤਿੰਦਰ ਸਰਤਾਜ ਨੇ ਮੈਨੂੰ ਆਪਣੀ ਹਾਲੀਆ ਫਿਲਮ 'ਸ਼ਾਯਰ' ਦੇਖਣ ਲਈ ਸੱਦਾ ਦਿੱਤਾ। ਉਹ ਕਵੀ, ਸੰਗੀਤਕਾਰ ਅਤੇ ਗਾਇਕ ਵਜੋਂ ਜਿੰਨਾ ਮਕਬੂਲ ਹੈ, ਅਦਾਕਾਰੀ ਵੀ ਉਸ ਤੋਂ ਘੱਟ ਨਹੀਂ ਹੈ। ਉਹਨਾਂ ਦੇ ਬਹਾਨੇ ਕਾਫੀ ਸਮੇਂ ਬਾਅਦ ਪੰਜਾਬੀ ਫਿਲਮ ਦੇਖੀ। ਬਹੁਤ ਮਜ਼ਾ ਆਇਆ।'

ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, ' ਇੱਕ ਅੱਲੜ ਮੁੰਡੇ ਦਾ ਪਿਆਰ ਵਿੱਚ ਪੈ ਜਾਣਾ, ਸਮਾਜ ਦੀਆਂ ਪਰੰਪਰਾਵਾਂ ਕਾਰਨ ਪਿਆਰ ਵਿੱਚ ਹਾਰ ਜਾਣਾ, ਫਿਰ ਉਸੇ ਦਰਦ ਦੀ ਪੂੰਜੀ ਨਾਲ ਸੰਪੂਰਨ ਕਵੀ ਬਣ ਜਾਣਾ। ਇਹ ਇਸ ਫਿਲਮ ਦਾ ਵਿਸ਼ਾ ਹੈ। ਜਿਸ ਤਰ੍ਹਾਂ ਇੱਕ ਪੰਛੀ ਦੇ ਵਿਛੋੜੇ ਨੂੰ ਦੇਖ ਕੇ ਵਾਲਮੀਕਿ ਉਸ ਦੁਖਦਾਈ ਪਲ ਵਿੱਚ ਦੁਨੀਆ ਦੇ ਪਹਿਲੇ ਕਵੀ ਬਣੇ ਸਨ, ਉਸੇ ਤਰ੍ਹਾਂ ਇਸ ਫਿਲਮ ਦਾ ਨਾਇਕ ਵੀ ਆਪਣੇ ਪਿਆਰੇ ਤੋਂ ਵਿਛੋੜੇ ਤੋਂ ਬਾਅਦ ਕਵੀ ਬਣ ਗਿਆ ਹੈ।'

ਉਨ੍ਹਾਂ ਨੇ ਅੱਗੇ ਲਿਖਿਆ, 'ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਸਾਢੇ ਤਿੰਨ ਘੰਟੇ ਦੀ ਫਿਲਮ ਬਣਾਉਣਾ, ਉਹ ਵੀ 'ਸ਼ਾਯਰ' ਵਰਗੇ ਗ਼ੈਰ-ਬਾਜ਼ਾਰੀ ਵਿਸ਼ੇ 'ਤੇ...ਹਿੰਮਤ ਦੀ ਗੱਲ ਹੈ ਅਤੇ ਫਿਰ ਵੀ ਫਿਲਮ ਨੇ ਅੰਤ ਵਿੱਚ ਇੱਕ ਦੁਖਦਾਈ ਬਿੰਦੂ ਨੂੰ ਛੂਹਿਆ। ਭਾਰਤੀ ਸੁਭਾਅ ਦੇ ਅਨੁਸਾਰ ਇਹ ਤਲਵਾਰ ਦੀ ਧਾਰ 'ਤੇ ਚੱਲਣ ਵਰਗਾ ਸੀ। ਹੈਰਾਨੀ ਅਤੇ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਸਾਰੇ ਖ਼ਤਰਿਆਂ ਦੇ ਬਾਵਜੂਦ ਇਹ ਫਿਲਮ ਚਾਰ ਹਫ਼ਤੇ ਤੱਕ ਟਿਕੀ ਹੋਈ ਹੈ। ਮੁਬਾਰਕਾਂ ਸਰਤਾਜ ਭਾਈ...ਇਸੇ ਤਰ੍ਹਾਂ ਝੰਡੇ ਗੱਡਦੇ ਜਾਓ।' ਇਸ ਦੇ ਨਾਲ ਹੀ ਉਨ੍ਹਾਂ ਦੇ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਨਾਲ ਸ਼ਾਨਦਾਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ABOUT THE AUTHOR

...view details