MC ਨੇ ਸਿਲਾਈ ਮਸ਼ੀਨਾਂ ਲੈ ਜਾ ਰਹੇ ਚੋਰਾਂ ਨੂੰ ਫੜ੍ਹਿਆ - Sangrur Dirba MC catches thieves
🎬 Watch Now: Feature Video
ਸੰਗਰੂਰ: ਮਾਮਲਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਦਾ ਹੈ, ਜਿੱਥੇ ਪਾਤੜਾਂ ਰੋਡ 'ਤੇ ਦੋ ਨੌਜਵਾਨ ਮੋਟਰਸਾਈਕਲ ਉੱਤੇ ਦੋ ਸਿਲਾਈ ਮਸ਼ੀਨਾਂ ਲੈ ਕੇ ਜਾ ਰਹੇ ਸੀ। ਉਧਰੋਂ ਹੀ ਲੰਘ ਰਹੇ ਮੌਜੂਦਾ ਐਮਸੀ ਪ੍ਰਗਟ ਸਿੰਘ ਘੁਮਾਣ ਸ਼ੱਕ ਦੀ ਨਿਗ੍ਹਾ ਨਾਲ ਦੇਖਦੇ ਹੋਏ ਉਕਤ ਵਿਅਕਤੀਆਂ ਨੂੰ ਰੋਕ ਕੇ ਪੁੱਛ ਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਐਮਸੀ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰ, ਦੋਵੇਂ ਵਿਅਕਤੀ ਸਿਲਾਈ ਮਸ਼ੀਨਾਂ ਅਤੇ ਮੋਟਰਸਾਈਕਲ ਛੱਡ ਕੇ ਮੋਕੇ ਤੋਂ ਫ਼ਰਾਰ ਹੋ ਗਏ। ਉਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਰਵੇਲ ਸਿੰਘ ਨੇ ਕਿਹਾ ਕਿ ਜਾਂਚ ਕਰਕੇ ਮੁਲਜ਼ਮਾਂ ਨੂੰ ਜਲਦ ਫੜ ਲਿਆ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।