ਅਸਤੀਫ਼ਾ ਦੇ ਕੇ ਸਿੱਧੂ ਨੇ ਕੀਤੀ ਗ਼ਲਤੀ: ਵੇਰਕਾ - #Captain Amrinder singh
🎬 Watch Now: Feature Video
ਅੰਮ੍ਰਿਤਸਰ: ਕਾਂਗਰਸ ਦੇ ਵਿਧਾਇਕ ਤੇ ਬੁਲਾਰੇ ਡਾ. ਰਾਜ ਕੁਮਾਰ ਵੇਰਕਾ ਨੇ ਸਿੱਧੂ ਦਾ ਅਸਤੀਫ਼ਾ ਮੁੱਖ ਮੰਤਰੀ ਵਲੋਂ ਪ੍ਰਵਾਨ ਕਰਨ 'ਤੇ ਬੋਲਦੇ ਹੋਏ ਕਿਹਾ ਕਿ ਇਹ ਸਿੱਧੂ ਦੀ ਆਪਣੀ ਮਰਜ਼ੀ ਸੀ ਨਾ ਕਿ ਉਨ੍ਹਾਂ ਨੂੰ ਕਾਂਗਰਸ ਨੇ ਕੱਢਿਆ ਹੈ। ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਸਨ ਕਿ ਸਿੱਧੂ ਆਪਣਾ ਮੰਤਰਾਲਾ ਸੰਭਾਲਦੇ ਪਰ ਉਹ ਬਿਜਲੀ ਵਿਭਾਗ ਨਹੀਂ ਸੰਭਾਲਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ। ਪਾਰਟੀ ਨਾਲ ਜੁੜੇ ਰਹਿਣ ਦੀ ਗੱਲ 'ਤੇ ਵੇਰਕਾ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਕੈਬਿਨਟ ਤੋਂ ਅਸਤੀਫਾ ਦਿੱਤਾ ਹੈ, ਪਾਰਟੀ ਨਹੀਂ ਛੱਡਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਨੇ ਅਸਤੀਫ਼ਾ ਦੇ ਕੇ ਗਲਤੀ ਕੀਤੀ ਹੈ, ਉਨ੍ਹਾਂ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ।