ਜਗਮੇਲ ਕਤਲ ਮਾਮਲਾ: ਸਾਰਾ ਪੰਜਾਬ ਪੀੜਤ ਪਰਿਵਾਰ ਨਾਲ ਖੜਾ ਹੈ: ਲੱਖਾ ਸਿਧਾਣਾ - ਲੱਖਾ ਸਿਧਾਣਾ ਪਿੰਡ ਚੰਗਾਲੀਵਾਲਾ ਵਿਖੇ
🎬 Watch Now: Feature Video
ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ ਦੇ ਰਹਿਣ ਵਾਲੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਤੋਂ ਬਾਅਦ ਮਾਮਲਾ ਭਖਦਾ ਜਾ ਰਿਹਾ। ਜਿੱਥੇ ਪਰਿਵਾਰ ਨਾਲ ਹਮਦਰਦੀ ਜਤਾਉਣ ਲਈ ਵੱਖ-ਵੱਖ ਸਿਆਸੀ ਅਤੇ ਧਾਰਮਿਕ ਪਾਰਟੀਆਂ ਦੇ ਆਗੂ ਚੰਗਾਲੀਵਾਲਾ ਪਹੁੰਚ ਰਹੇ ਹਨ ਉਥੇ ਹੀ ਅੱਜ ਸਮਾਜ ਸੇਵੀ ਲੱਖਾ ਸਿਧਾਣਾ ਵੀ ਚੰਗਾਲੀਵਾਲਾ ਪਹੁੰਚੇ। ਲੱਖਾ ਸਿਧਾਣਾ ਨੇ ਕਿਹਾ ਕਿ ਇਹ ਦਲਿਤ ਜਾ ਗਰੀਬ ਨਾਲ ਜ਼ੁਲਮ ਨਹੀ ਸਗੋ ਇਹ ਇਕ ਇਨਸਾਨ ਨਾਲ ਜ਼ੁਲਮ ਨਾਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਸੁਣ ਰੂਹ ਕੰਬ ਜਾਂਦੀ ਹੈ। ਸਿਧਾਣਾ ਨੇ ਕਿਹਾ ਕਿ ਪੰਜਾਬ ਵਿੱਚ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਇਸ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਲੋੜ ਹੈ।