ਸੁਖਜੀਤ ਸਿੰਘ ਨੂੰ ਅਰਜੁਨ ਐਵਾਰਡ ਮਿਲਣ ਤੋਂ ਬਾਅਦ ਪਿੰਡ 'ਚ ਵਿਆਹ ਵਰਗਾ ਮਹੌਲ, ਢੋਲ ਵਜਾਕੇ ਵੰਡੇ ਲੱਡੂ - SUKHJIT SINGH VICTORY
🎬 Watch Now: Feature Video
Published : Jan 19, 2025, 3:04 PM IST
ਤਰਨ ਤਾਰਨ : ਪਿਛਲੇ ਦਿਨੀਂ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਤਿੰਨ ਹਾਕੀ ਖਿਡਾਰੀਆਂ ਨੂੰ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਤੋਂ ਬਾਅਦ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜਵੰਦਪੁਰਾ ਦੇ ਲੋਕਾਂ ਵਿੱਚ ਕਾਫੀ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਭਾਰਤੀ ਹਾਕੀ ਟੀਮ ਦੇ ਖਿਡਾਰੀ ਨੌਜਵਾਨ ਸੁਖਜੀਤ ਸਿੰਘ ਤਰਨ ਤਾਰਨ ਦੇ ਪਿੰਡ ਜਵੰਦਪੁਰ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦੇ ਪਿੰਡ ਵਾਸੀਆਂ ਨੇ ਅੱਜ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ। ਉਹਨਾਂ ਕਿਹਾ ਕਿ ਸੁਖਜੀਤ ਸਿੰਘ ਨੇ ਉਹਨਾਂ ਦੇ ਪਿੰਡ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਹੈ ਇਸ ਦੀ ਸਭ ਨੂੰ ਬਹੁਤ ਖੁਸ਼ੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸੁਖਜੀਤ ਸਿੰਘ ਦੀ ਰਾਤ ਦਿਨ ਕੀਤੀ ਗਈ ਮਿਹਨਤਾਂ ਦਾ ਫਲ ਹੈ ਕਿ ਅੱਜ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਅਰਜੁਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੇ ਹੋਰ ਵੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਧਿਆਨ ਕਰਨ ਅਤੇ ਸੁਖਜੀਤ ਸਿੰਘ ਵਾਂਗ ਪੂਰੇ ਭਾਰਤ ਵਿੱਚ ਆਪਣਾ ਨਾਮ ਚਮਕਾਉਣ।