ਮੋਬਾਇਲ ਕੰਪਨੀ ਦੀ ਮੁਲਾਜ਼ਮ ਕੁੜੀ ਨੇ ਕੀਤੀ ਖੁਦਕੁਸ਼ੀ, ਛੱਡਿਆ ਸੁਸਾਇਡ ਨੋਟ - KHANNA SUICIDE NEWS
🎬 Watch Now: Feature Video
Published : Jan 18, 2025, 10:43 AM IST
ਪੁਲਿਸ ਜਿਲ੍ਹਾ ਖੰਨਾ ਦੇ ਦੋਰਾਹਾ ਇਲਾਕੇ 'ਚ ਇੱਕ 25 ਸਾਲਾ ਲੜਕੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਰਿਤੂ ਕੌਰ ਵਜੋਂ ਹੋਈ ਹੈ, ਜੋ ਕਿ ਫਰੀਦਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਉਹ ਦੋਰਾਹਾ ਵਿਖੇ ਇੱਕ ਮੋਬਾਈਲ ਸ਼ੋਅਰੂਮ ਵਿੱਚ ਕੰਮ ਕਰਦੀ ਸੀ। ਅੱਜ ਸਵੇਰੇ ਰਿਤੂ ਕੌਰ ਦੀ ਲਾਸ਼ ਕਮਰੇ ਵਿੱਚ ਮਿਲੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਦੋਰਾਹਾ ਥਾਣਾ ਦੇ ਐਸਐਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਉੱਥੇ ਇੱਕ ਸੁਸਾਈਡ ਨੋਟ ਮਿਲਿਆ, ਜਿਸ ਵਿੱਚ ਰਿਤੂ ਕੌਰ ਨੇ ਆਪਣੀ ਖੁਦਕੁਸ਼ੀ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਰਿਤੂ ਕੌਰ ਦੋਰਾਹਾ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ।