ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਮਾਝੀਮੀਆਂ ਤੋਂ ਗੰਨਿਆਂ ਨਾਲ ਭਰੀ ਟਰੈਕਟਰ ਟਰਾਲੀ ਲੈ ਕੇ ਆ ਰਹੇ ਚਾਲਕ ਨਾਲ ਹਾਦਸਾ ਵਾਪਰ ਗਿਆ। ਅਚਾਨਕ ਸੰਤੁਲਨ ਵਿਗੜਨ ਕਾਰਨ ਗੰਨਿਆਂ ਨਾਲ ਭਰੀ ਟਰਾਲੀ ਟਰੈਕਟਰ ਪੁਲ ਤੋਂ ਹੇਠਾਂ ਸੱਕੀ ਨਾਲੇ ਵਿੱਚ ਡਿੱਗ ਗਏ। ਇਸ ਦੌਰਾਨ ਟਰੈਕਟਰ ਚਾਲਕ ਹੇਠਾਂ ਦੱਬਿਆ ਗਿਆ ਅਤੇ ਜਿਸ ਨੂੰ ਪੁਲਿਸ ਤੇ ਸਥਾਨਕ ਲੋਕਾਂ ਵੱਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ। ਜਿਸ ਤੋਂ ਬਾਅਦ ਟਰੈਕਟਰ ਚਾਲਕ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਚਾਲਕ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਮਹਿਲਾ ਦਾ ਦਾਅਵਾ-ਬੱਸ ਨੇ ਮਾਰੀ ਟੱਕਰ
ਇਸ ਸਬੰਧੀ ਹਸਪਤਾਲ ਪਹੁੰਚੀ ਮਹਿਲਾ ਨੇ ਦਾਅਵਾ ਕਰਦਿਆਂ ਕਿਹਾ ਕਿ ਗੰਨੇ ਨਾਲ ਭਰੇ ਟਰੈਕਟਰ ਟਰਾਲੀ ਨੂੰ ਇੱਕ ਬੱਸ ਵੱਲੋਂ ਟੱਕਰ ਮਾਰੀ ਗਈ ਹੈ। ਇਸ ਤੋਂ ਬਾਅਦ ਹੀ ਟਰੈਕਟਰ ਟਰਾਲੀ ਪੁੱਲ ਤੋਂ ਹੇਠਾਂ ਸੱਕੀ ਨਾਲੇ ਵਿੱਚ ਡਿੱਗ ਗਏ ਸੀ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਉਥੇ ਹੀ ਇਸ ਸਬੰਧੀ ਮੌਕੇ 'ਤੇ ਪਹੁੰਚੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਚਾਨਕ ਸੰਤੁਲਨ ਵਿਗੜਨ ਕਾਰਨ ਗੰਨਿਆਂ ਨਾਲ ਭਰੀ ਟਰੈਕਟਰ ਟਰਾਲੀ ਸੱਕੀ ਨਾਲੇ 'ਚ ਡਿੱਗ ਗਏ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਟਰੈਕਟਰ ਚਾਲਕ ਬਲਜੀਤ ਸਿੰਘ ਵਾਸੀ ਪਿੰਡ ਮਾਝੀਮੀਆਂ ਗੰਨਿਆਂ ਦੀ ਭਰੀ ਟਰਾਲੀ ਹੇਠ ਆ ਗਿਆ ਸੀ, ਜਿਸ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
- ਪੰਜਾਬ 'ਚ ਆਉਂਦੇ ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ ਤੇ ਚੱਲਣਗੀਆਂ ਠੰਡੀਆਂ ਹਵਾਵਾਂ , ਕੱਲ ਤੋਂ ਬਦਲੇਗਾ ਮੌਸਮ
- ਸਵਾਲਾਂ ਦੇ ਘੇਰੇ 'ਚ 'ਫੂਡ ਸੇਫਟੀ ਵਿਭਾਗ ਪੰਜਾਬ', RTI ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ, 'ਵੀਡੀਓ ਬਣਾ ਕੇ ਛਾਪੇਮਾਰੀਆਂ ਕਰਨ ਵਾਲੇ ਦੱਸਣ ਕਿੰਨੀ ਹੋਈ ਕਾਰਵਾਈ'
- ਕਿਸਾਨਾਂ ਤੇ ਕੇਂਦਰ ਵਿਚਾਲੇ ਮੀਟਿੰਗ 'ਚ ਨਹੀਂ ਨਿਕਲਿਆ ਕੋਈ ਹੱਲ, 19 ਮਾਰਚ ਨੂੰ ਮੁੜ ਮੀਟਿੰਗ ਦਾ ਸੱਦਾ