ETV Bharat / business

EPFO ਮੈਂਬਰਾਂ ਲਈ ਖੁਸ਼ਖਬਰੀ! ਹੁਣ ਨਾਮ 'ਚ ਸੁਧਾਰ ਅਤੇ ਅਕਾਊਂਟ ਟ੍ਰਾਂਸਫਰ ਕਰਨਾ ਹੋਇਆ ਆਸਾਨ - EPFO INTEREST RATE

EPFO ਦੇ ਮੈਂਬਰ ਹੁਣ ਆਪਣੀ ਨਿੱਜੀ ਜਾਣਕਾਰੀ ਵਿੱਚ ਖੁਦ ਆਨਲਾਈਨ ਸੁਧਾਰ ਕਰ ਸਕਣਗੇ। EPFO ਖਾਤਾ ਟ੍ਰਾਂਸਫਰ ਹੁਣ OTP ਰਾਹੀਂ ਆਸਾਨੀ ਨਾਲ ਹੋਵੇਗਾ।

EPFO INTEREST RATE
EPFO INTEREST RATE (IANS)
author img

By ETV Bharat Business Team

Published : Jan 19, 2025, 1:55 PM IST

ਹੈਦਰਾਬਾਦ: EPFO ਦੇ ਮੈਂਬਰਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਹੁਣ EPFO ​​ਮੈਂਬਰ ਆਪਣੀ ਨਿੱਜੀ ਜਾਣਕਾਰੀ ਜਿਵੇਂ ਨਾਮ ਅਤੇ ਹੋਰ ਵੇਰਵਿਆਂ ਵਿੱਚ ਆਸਾਨੀ ਨਾਲ ਸੁਧਾਰ ਕਰ ਸਕਣਗੇ। ਇਹ ਐਲਾਨ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਨੇ ਕੀਤਾ ਹੈ।

ਸਰਕਾਰ ਨੇ EPFO ​​'ਚ ਕਈ ਸੁਧਾਰ ਲਾਗੂ ਕੀਤੇ ਹਨ, ਜਿਸ ਦੇ ਜ਼ਰੀਏ ਮੈਂਬਰ ਹੁਣ EPFO ​​ਦੇ ਡਿਜੀਟਲ ਪਲੇਟਫਾਰਮ 'ਤੇ ਜਾ ਕੇ ਆਪਣੀ ਨਿੱਜੀ ਜਾਣਕਾਰੀ 'ਚ ਖੁਦ ਬਦਲਾਅ ਕਰ ਸਕਣਗੇ। ਇਸ ਤੋਂ ਪਹਿਲਾਂ ਜਦੋਂ ਵੀ ਕਿਸੇ ਮੈਂਬਰ ਨੂੰ ਆਪਣੀ ਜਾਣਕਾਰੀ ਵਿੱਚ ਬਦਲਾਅ ਕਰਨਾ ਪੈਂਦਾ ਸੀ, ਤਾਂ ਉਸਨੂੰ ਇੱਕ ਲੰਬੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਸੀ।

ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ EPFO ਦੇ 10 ਕਰੋੜ ਤੋਂ ਵੱਧ ਲਾਭਪਾਤਰੀ ਹਨ। ਪਹਿਲਾਂ ਜਦੋਂ ਵੀ ਕਿਸੇ ਮੈਂਬਰ ਨੂੰ ਕੋਈ ਬਦਲਾਅ ਕਰਨਾ ਪੈਂਦਾ ਸੀ, ਤਾਂ ਉਨ੍ਹਾਂ ਨੂੰ ਲੰਬੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਸੀ। ਪਰ ਹੁਣ EPFO ਵਿੱਚ ਸੁਧਾਰ ਲਾਗੂ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਮੈਂਬਰ ਬਿਨ੍ਹਾਂ ਕਿਸੇ ਬਾਹਰੀ ਸਹਾਇਤਾ ਦੇ ਆਸਾਨੀ ਨਾਲ ਆਪਣੀ ਜਾਣਕਾਰੀ ਵਿੱਚ ਬਦਲਾਅ ਕਰ ਸਕਣਗੇ।-ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮੰਡਾਵੀਆ

ਮਾਂਡਵੀਆ ਨੇ ਅੱਗੇ ਕਿਹਾ ਕਿ ਨਾਮ ਵਿੱਚ ਤਬਦੀਲੀ ਅਤੇ ਹੋਰ ਜਾਣਕਾਰੀ ਨਾਲ ਸਬੰਧਤ ਲਗਭਗ 8 ਲੱਖ ਸ਼ਿਕਾਇਤਾਂ EPFO ​​ਕੋਲ ਪ੍ਰਾਪਤ ਹੋਈਆਂ ਹਨ। ਇਸ ਬਦਲਾਅ ਨਾਲ ਇਹ ਸਾਰੀਆਂ ਸ਼ਿਕਾਇਤਾਂ ਜਲਦੀ ਹੱਲ ਹੋ ਜਾਣਗੀਆਂ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਖਾਤਾ ਟ੍ਰਾਂਸਫਰ ਨੂੰ ਆਸਾਨ ਬਣਾਉਣ ਲਈ ਸੁਧਾਰ ਵੀ ਲਾਗੂ ਕੀਤੇ ਹਨ।

ਦੱਸ ਦੇਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ EPFO ​​ਨੇ ਐਲਾਨ ਕੀਤਾ ਸੀ ਕਿ ਉਸਨੇ ਦੇਸ਼ ਭਰ ਵਿੱਚ ਆਪਣੇ ਸਾਰੇ ਖੇਤਰੀ ਦਫਤਰਾਂ ਵਿੱਚ ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ (CPPS) ਦੇ ਰੋਲਆਊਟ ਨੂੰ ਪੂਰਾ ਕਰ ਲਿਆ ਹੈ। 68 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਇਸ ਦਾ ਲਾਭ ਹੋਵੇਗਾ। ਇਸ ਨਵੀਂ ਪ੍ਰਣਾਲੀ ਨਾਲ ਲਾਭਪਾਤਰੀਆਂ ਨੂੰ ਕਿਸੇ ਵੀ ਬੈਂਕ ਤੋਂ ਪੈਨਸ਼ਨ ਕਢਵਾਉਣ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ, ਲਾਭਪਾਤਰੀ ਨੂੰ ਪੈਨਸ਼ਨ ਸ਼ੁਰੂ ਹੋਣ ਦੇ ਸਮੇਂ ਤਸਦੀਕ ਲਈ ਬੈਂਕ ਜਾਣ ਦੀ ਲੋੜ ਨਹੀਂ ਹੋਵੇਗੀ। ਇਹ ਕਦਮ ਉਨ੍ਹਾਂ ਪੈਨਸ਼ਨਰਾਂ ਲਈ ਰਾਹਤ ਭਰਿਆ ਹੋਵੇਗਾ ਜੋ ਸੇਵਾਮੁਕਤੀ ਤੋਂ ਬਾਅਦ ਆਪਣੇ ਵਤਨ ਚਲੇ ਜਾਂਦੇ ਹਨ ਅਤੇ ਉੱਥੇ ਆਪਣਾ ਜੀਵਨ ਬਤੀਤ ਕਰਦੇ ਹਨ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.