ਫਿੱਟ ਰਹਿਣ ਲਈ ਜ਼ਿਆਦਾਤਰ ਲੋਕ ਰੋਜ਼ਾਨਾ ਕਸਰਤ ਕਰਨਾ ਪਸੰਦ ਕਰਦੇ ਹਨ। ਕਸਰਤ ਕਰਨਾ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਰਿਹਾ ਹੈ। ਕਸਰਤ ਕਰਨ ਤੋਂ ਬਾਅਦ ਸਾਨੂੰ ਕਾਫੀ ਪਸੀਨਾ ਆਉਂਦਾ ਹੈ। ਇਸ ਤੋਂ ਇਲਾਵਾ, ਗਲਾ ਵੀ ਖੁਸ਼ਕ ਹੋਣ ਲੱਗਦਾ ਹੈ, ਜਿਸ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਕਸਰਤ ਦੇ ਤੁਰੰਤ ਬਾਅਦ ਠੰਢਾ ਜਾਂ ਸਾਦਾ ਪਾਣੀ ਪੀਂਦੇ ਹਨ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਵਰਕਆਊਟ ਤੋਂ ਤੁਰੰਤ ਬਾਅਦ ਪਾਣੀ ਪੀਣਾ ਚੰਗਾ ਹੈ? ਕਸਰਤ ਤੋਂ ਬਾਅਦ ਠੰਢਾ ਪਾਣੀ ਪੀਣਾ ਚੰਗਾ ਜਾਂ ਮਾੜਾ?
ਕਸਰਤ ਕਰਨ ਤੋਂ ਬਾਅਦ ਪਾਣੀ ਪੀਣਾ ਚੰਗਾ ਜਾਂ ਮਾੜਾ?
ਯੋਗਾ ਇੰਸਟੀਚਿਊਟ ਦੇ ਡਾਇਰੈਕਟਰ ਡਾ: ਹੰਸਾਜੀ ਯੋਗੇਂਦਰ ਅਨੁਸਾਰ, ਕਸਰਤ ਤੋਂ ਬਾਅਦ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਸਰਤ ਕਾਰਨ ਨਿਕਲਣ ਵਾਲੇ ਪਸੀਨੇ ਨਾਲ ਸਾਡੇ ਸਰੀਰ ਵਿੱਚ ਤਰਲ ਪਦਾਰਥ ਅਤੇ ਇਲੈਕਟ੍ਰੋਲਾਈਟਸ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਪਾਣੀ ਪੀਣਾ ਜ਼ਰੂਰੀ ਹੈ। ਹਾਲਾਂਕਿ, ਕਸਰਤ ਦੇ ਤੁਰੰਤ ਬਾਅਦ ਠੰਢਾ ਪਾਣੀ ਪੀਣਾ ਨੁਕਸਾਨਦੇਹ ਹੋ ਸਕਦਾ ਹੈ, ਕਿਉਂਕਿ ਕਸਰਤ ਕਰਨ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਅਜਿਹੇ 'ਚ ਠੰਢਾ ਪਾਣੀ ਪੀਣ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।-ਯੋਗਾ ਇੰਸਟੀਚਿਊਟ ਦੇ ਡਾਇਰੈਕਟਰ ਡਾ: ਹੰਸਾਜੀ ਯੋਗੇਂਦਰ
ਕਸਰਤ ਤੋਂ ਬਾਅਦ ਠੰਢਾ ਪਾਣੀ ਪੀਣ ਦੇ ਨੁਕਸਾਨ
- ਕਸਰਤ ਦੇ ਤੁਰੰਤ ਬਾਅਦ ਠੰਢਾ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਘੱਟ ਹੋ ਸਕਦਾ ਹੈ। ਇਸ ਕਾਰਨ ਤੁਹਾਨੂੰ ਠੰਢ ਲੱਗਣ ਦੀ ਬਹੁਤ ਸੰਭਾਵਨਾ ਰਹਿੰਦੀ ਹੈ।
- ਠੰਢਾ ਪਾਣੀ ਪੀਣ ਨਾਲ ਭਾਰ ਵੱਧ ਸਕਦਾ ਹੈ। ਇਸ ਲਈ ਮਾਹਿਰ ਕਸਰਤ ਤੋਂ ਬਾਅਦ ਸਾਧਾਰਨ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਇਸ ਨਾਲ ਨਾ ਸਿਰਫ਼ ਭਾਰ ਘੱਟ ਹੁੰਦਾ ਹੈ ਸਗੋਂ ਹੋਰ ਸੰਭਾਵਿਤ ਖ਼ਤਰਿਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
- ਕਸਰਤ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਦਿਲ ਦੀ ਧੜਕਣ 'ਤੇ ਵੀ ਅਸਰ ਪੈਂਦਾ ਹੈ, ਕਿਉਂਕਿ ਕਸਰਤ ਕਰਨ ਨਾਲ ਬਲੱਡ ਸਰਕੁਲੇਸ਼ਨ ਵਧਦਾ ਹੈ। ਇਸੇ ਤਰ੍ਹਾਂ ਠੰਢਾ ਪਾਣੀ ਪੀਣ ਨਾਲ ਦਿਲ ਦੀ ਧੜਕਣ ਅਤੇ ਖੂਨ ਸੰਚਾਰ ਘੱਟ ਹੁੰਦਾ ਹੈ।
ਕਸਰਤ ਤੋਂ ਪਹਿਲਾਂ ਕਿੰਨਾ ਪਾਣੀ ਪੀਣਾ ਚਾਹੀਦਾ ਹੈ?
ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਅਨੁਸਾਰ, ਕਸਰਤ ਸ਼ੁਰੂ ਕਰਨ ਤੋਂ ਦੋ ਘੰਟੇ ਪਹਿਲਾਂ 2 ਤੋਂ 3 ਕੱਪ ਪਾਣੀ ਪੀਓ। ਇਸ ਤੋਂ ਇਲਾਵਾ, ਆਪਣੀ ਕਸਰਤ ਤੋਂ 20 ਮਿੰਟ ਬਾਅਦ 7 ਤੋਂ 10 ਔਂਸ ਪਾਣੀ ਪੀਓ। 30 ਮਿੰਟਾਂ ਬਾਅਦ ਆਰਾਮ ਨਾਲ ਇੱਕ ਜਗ੍ਹਾ ਬੈਠੋ ਅਤੇ ਅੱਧਾ ਲੀਟਰ ਪਾਣੀ ਪੀਓ। ਇੱਕ ਵਾਰ ਵਿੱਚ ਬਹੁਤ ਜ਼ਿਆਦਾ ਪਾਣੀ ਪੀਣ ਦੀ ਜਲਦਬਾਜ਼ੀ ਨਾ ਕਰੋ।
ਇਹ ਵੀ ਪੜ੍ਹੋ:-
- ਚਿੱਟਾ ਜਾਂ ਗੁਲਾਬੀ? ਦੋਨਾਂ ਵਿੱਚੋ ਕਿਹੜਾ ਲੂਣ ਸਿਹਤ ਲਈ ਹੈ ਫਾਇਦੇਮੰਦ, ਸਮੇਂ ਰਹਿੰਦੇ ਕਰ ਲਓ ਚੰਗੇ ਦੀ ਪਛਾਣ !
- ਢਿੱਡ ਦੀ ਚਰਬੀ ਨੂੰ ਕਰਨਾ ਚਾਹੁੰਦੇ ਹੋ ਬਾਏ-ਬਾਏ? ਤਾਂ ਹੁਣ ਤੋਂ ਹੀ ਨਾਸ਼ਤੇ 'ਚ ਸ਼ਾਮਲ ਕਰ ਲਓ ਇਹ 10 ਚੀਜ਼ਾਂ, ਸੁਧਾਰ ਦੇਖ ਕੇ ਰਹਿ ਜਾਓਗੇ ਹੈਰਾਨ!
- ਤਿਲ ਦੇ ਤੇਲ ਦਾ ਇਸ ਤਰ੍ਹਾਂ ਕਰੋਗੇ ਇਸਤੇਮਾਲ, ਤਾਂ ਮਿੰਟਾਂ 'ਚ ਗਾਇਬ ਹੋ ਜਾਵੇਗਾ ਮੋਟਾਪਾ! ਹੋਰ ਵੀ ਮਿਲਣਗੇ ਅਣਗਿਣਤ ਸਿਹਤ ਲਾਭ