Uber ਦਾ ਦੇਸ਼ ਭਰ 'ਚ ਕਈ ਲੋਕ ਇਸਤੇਮਾਲ ਕਰਦੇ ਹਨ। ਇਸ ਐਪ ਰਾਹੀਂ ਲੋਕਾਂ ਨੂੰ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਪਹੁੰਚਣ 'ਚ ਆਸਾਨੀ ਹੁੰਦੀ ਹੈ। ਹੁਣ ਇਸ ਐਪ ਨੂੰ ਲੈ ਕੇ X ਯੂਜ਼ਰਸ ਨੇ ਵੱਡਾ ਦਾਅਵਾ ਕਰ ਦਿੱਤਾ ਹੈ। ਯੂਜ਼ਰਸ ਅਨੁਸਾਰ, Uber ਕੈਬ ਬੁੱਕਿੰਗ ਦੀ ਕੀਮਤ ਸਾਮਰਟਫੋਨ ਅਤੇ ਬੈਟਰੀ ਦੇ ਹਿਸਾਬ ਨਾਲ ਤੈਅ ਹੁੰਦੀ ਹੈ। ਇਸਦਾ ਪਤਾ ਲਗਾਉਣ ਲਈ ਯੂਜ਼ਰਸ ਨੇ iOS ਅਤੇ ਐਂਡਰਾਈਡ ਡਿਵਾਈਸ 'ਤੇ ਇੱਕ ਐਕਸਪੈਰੀਮੈਂਟ ਕੀਤਾ ਹੈ, ਜਿਸ 'ਚ ਪਾਇਆ ਗਿਆ ਕਿ ਇੱਕ ਹੀ ਰੂਟ ਅਤੇ ਟਾਈਮ 'ਤੇ ਇਹ ਐਪ ਆਈਫੋਨ ਯੂਜ਼ਰਸ ਨੂੰ ਐਂਡਰਾਈਡ ਦੇ ਮੁਕਾਬਲੇ ਜ਼ਿਆਦਾ ਕੀਮਤ ਦਿਖਾ ਰਹੀਂ ਹੈ। ਇਸਦੇ ਨਾਲ ਹੀ, ਫੋਨ ਦੀ ਬੈਟਰੀ ਘੱਟ ਹੋਣ 'ਤੇ ਵੀ ਕੈਬ ਬੁੱਕਿੰਗ ਦੀ ਕੀਮਤ ਵੱਧ ਹੋ ਰਹੀ ਹੈ।
X ਯੂਜ਼ਰਸ ਨੇ Uber ਕੈਬ ਬੁੱਕਿੰਗ 'ਤੇ ਕੀਤਾ ਐਕਸਪੈਰੀਮੈਂਟ
The Curious Case of Uber Fare Discrepancies:
— Rishabh Singh (@merishabh_singh) January 18, 2025
Platform and Battery Impact
Ride-hailing platforms like Uber have revolutionized transportation, but recent observations raise questions about the transparency of their pricing algorithms.
In this post, I’ll dive into two surprising… pic.twitter.com/nlQCM0Z49B
ਐਕਸਪੈਰੀਮੈਂਟ ਕਰਨ ਲਈ ਯੂਜ਼ਰਸ ਨੇ ਐਂਡਰਾਈਡ ਅਤੇ ਆਈਫੋਨ ਤੋਂ ਇੱਕ ਹੀ ਟਾਈਮ 'ਤੇ ਇੱਕ ਹੀ ਰੂਟ ਅਤੇ ਪਿਕਅੱਪ ਲੋਕੇਸ਼ਨ ਨੂੰ ਚੁਣਿਆ। ਇਸ 'ਚ ਪਾਇਆ ਗਿਆ ਕਿ ਆਈਫੋਨ ਯੂਜ਼ਰਸ ਨੂੰ ਦਿਖਾਈ ਜਾਣ ਵਾਲੀ ਕੀਮਤ ਐਂਡਰਾਈਡ ਯੂਜ਼ਰਸ ਤੋਂ ਜ਼ਿਆਦਾ ਸੀ। ਦੂਜਾ ਐਕਸਪੈਰੀਮੈਂਟ ਬੈਟਰੀ 'ਤੇ ਕੀਤਾ ਗਿਆ, ਜਿਸ 'ਚ ਪਾਇਆ ਗਿਆ ਕਿ ਫੋਨ ਦੀ ਬੈਟਰੀ ਜ਼ਿਆਦਾ ਹੋਣ 'ਤੇ ਕੀਮਤ 'ਚ ਵਾਧਾ ਹੋ ਗਿਆ। ਇਸ ਲਈ X ਯੂਜ਼ਰਸ ਦਾ ਕਹਿਣਾ ਹੈ ਕਿ ਐਪ ਸਮਾਰਟਫੋਨ ਅਤੇ ਬੈਟਰੀ ਦੇ ਹਿਸਾਬ ਨਾਲ ਕੀਮਤਾਂ 'ਚ ਵਾਧਾ ਕਰਦੀ ਹੈ।
Same pickup point, destination & time but 2 different phones get 2 different rates. It happens with me as I always get higher rates on my Uber as compared to my daughter’s phone. So most of the time, I request her to book my Uber. Does this happen with you also? What is the hack? pic.twitter.com/bFqMT0zZpW
— SUDHIR (@seriousfunnyguy) December 23, 2024
ਯੂਜ਼ਰਸ ਨੇ ਕੀਤੀ ਅਪੀਲ
ਯੂਜ਼ਰਸ ਨੇ X 'ਤੇ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਡਿਵਾਈਸਾਂ 'ਚ 13% ਜਾਂ 50% ਆਫ ਵਰਗੇ ਡਿਸਕਾਊਂਟ ਆਫ਼ਰ ਵੀ ਕਦੇ ਹੀ ਨਜ਼ਰ ਆ ਰਹੇ ਸੀ। ਹੁਣ ਯੂਜ਼ਰਸ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਕੈਬ ਬੁਕਿੰਗ ਪਲੇਟਫਾਰਮਾਂ ਤੋਂ ਸੱਚੀ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮੰਗ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਇਸ ਮਾਮਲੇ ਸਬੰਧੀ ਕੰਪਨੀਆਂ ਤੋਂ ਸਪੱਸ਼ਟੀਕਰਨ ਦੀ ਮੰਗ ਵੀ ਕੀਤੀ ਹੈ।
ਕੰਪਨੀ ਨੇ ਨਹੀਂ ਦਿੱਤਾ ਕੋਈ ਜਵਾਬ
ਇਸ ਬਾਰੇ ਕੰਪਨੀ ਦਾ ਅਜੇ ਕੋਈ ਜਵਾਬ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, Uber ਨੇ ਪਹਿਲਾ ਕਿਹਾ ਸੀ ਕਿ ਉਨ੍ਹਾਂ ਦੀ ਕੀਮਤ ਐਲਗੋਰਿਦਮ ਮੰਗ, ਆਵਾਜਾਈ ਅਤੇ ਯਾਤਰਾ ਦੀ ਦੂਰੀ ਨੂੰ ਧਿਆਨ ਵਿੱਚ ਰੱਖਦੀ ਹੈ।
ਇਹ ਵੀ ਪੜ੍ਹੋ:-