ETV Bharat / state

ਬਰਨਾਲਾ ’ਚ ਇੱਕ ਦਿਨ ਵਿੱਚ ਮਿਲੀ ਦੂਜੀ ਲਾਸ਼, 2 ਦਿਨਾਂ ਤੋਂ ਲਾਪਤਾ ਸੀ ਮ੍ਰਿਤਕ - SECOND BODY FOUND IN BARNALA

ਬਰਨਾਲਾ ਦੇ ਵਿੱਚ ਇੱਕ ਦਿਨ ਵਿੱਚ 2 ਲਾਸ਼ਾਂ ਮਿਲੀਆ ਹਨ। ਇੱਕ ਲਾਸ਼ ਦੀ ਪਛਾਣ ਹੋ ਗਈ ਹੈ ਦੂਜੀ ਦੀ ਅਜੇ ਪਛਾਣ ਨਹੀਂ ਹੋਈ।

Second body found in Barnala in a day, deceased was missing for 2 days
ਬਰਨਾਲਾ ’ਚ ਇੱਕ ਦਿਨ ਵਿੱਚ ਮਿਲੀ ਦੂਜੀ ਲਾਸ਼ (Etv bharat)
author img

By ETV Bharat Punjabi Team

Published : Jan 21, 2025, 12:54 PM IST

ਬਰਨਾਲਾ: ਜ਼ਿਲ੍ਹੇ ਵਿੱਚੋਂ ਇੱਕ ਦਿਨ ਵਿੱਚ ਇੱਕ ਹੋਰ ਲਾਸ਼ ਬਰਾਮਦ ਹੋਈ ਹੈ। ਦੂਸਰੀ ਲਾਸ਼ ਰੇਲਵੇ ਸਟੇਸ਼ਨ ਬਰਨਾਲਾ ਨੇੜੇ ਮਿਲੀ ਹੈ, ਜਿਸਦੀ ਪਛਾਣ ਕਰਮਜੀਤ ਸਿੰਘ ਵਾਸੀ ਬਰਨਾਲਾ ਵਜੋਂ ਹੋਈ ਹੈ। ਮ੍ਰਿਤਕ 2 ਦਿਨਾਂ ਤੋਂ ਲਾਪਤਾ ਸੀ, ਪਰਿਵਾਰ ਵਾਲੇ 2 ਦਿਨਾਂ ਤੋਂ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਰਖਵਾਏ ਗਏ ਹਨ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰ ਸਮੇਂ ਇੱਕ ਲਾਸ਼ ਬਰਨਾਲਾ ਦੇ ਇੱਕ ਖੇਤ ਦੇ ਕਮਰੇ ਵਿੱਚੋਂ ਮਿਲੀ ਸੀ, ਜਿਸਦੀ ਪਛਾਣ ਨਹੀਂ ਹੋ ਸਕੀ ਸੀ ਅਤੇ ਮੌਤ ਦੇ ਕਾਰਨ ਵੀ ਸ਼ੱਕੀ ਲੱਗਦੇ ਸਨ।

ਬਰਨਾਲਾ ’ਚ ਇੱਕ ਦਿਨ ਵਿੱਚ ਮਿਲੀ ਦੂਜੀ ਲਾਸ਼ (Etv bharat)

2 ਦਿਨਾਂ ਤੋਂ ਲਾਪਤਾ ਸੀ ਮ੍ਰਿਤਕ

ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਹਰਪਾਲ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਫੌਜੀ ਕਰਮਜੀਤ ਸਿੰਘ ਵਾਸੀ ਜ਼ੀਰੋ ਪੁਆਇੰਟ ਬਰਨਾਲਾ ਤੋਂ 2 ਦਿਨ ਪਹਿਲਾਂ ਘਰੋਂ ਦਵਾਈ ਲੈਣ ਲਈ ਬਰਨਾਲਾ ਆਇਆ ਸੀ। ਪਰ ਜਦੋਂ ਉਹ ਸ਼ਾਮ ਤੱਕ ਘਰ ਨਹੀਂ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜੀਆਰਪੀ ਪੁਲਿਸ ਨੂੰ ਬਰਨਾਲਾ ਰੇਲਵੇ ਸਟੇਸ਼ਨ ਨੇੜੇ ਇੱਕ ਵਿਹੜੇ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲੀ। ਜਦੋਂ ਇਸ ਲਾਸ਼ ਦੀ ਫੋਟੋ ਅਤੇ ਜਾਣਕਾਰੀ ਵਟਸਐਪ ਗਰੁੱਪਾਂ ਵਿੱਚ ਸਾਂਝੀ ਕੀਤੀ ਗਈ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਇਹ ਲਾਸ਼ ਸੇਵਾਮੁਕਤ ਅਧਿਕਾਰੀ ਕਰਮਜੀਤ ਸਿੰਘ ਦੀ ਹੈ। ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਬਰਨਾਲਾ ਪੁੱਜੇ।

ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਇਸ ਮੌਕੇ ਤਫਤੀਸ਼ੀ ਪੁਲਿਸ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਬਰਨਾਲਾ ਤੋਂ ਸੂਚਨਾ ਮਿਲੀ ਸੀ ਕਿ ਹਸਪਤਾਲ 'ਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਵਿਅਕਤੀ ਕਰਮਜੀਤ ਸਿੰਘ ਵਾਸੀ ਜ਼ੀਰੋ ਪੁਆਇੰਟ ਬਰਨਾਲਾ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਤੋਂ ਬਾਅਦ ਹੀ ਲੱਗੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.