ਅੰਮ੍ਰਿਤਸਰ: ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਆਪਣੀ ਹੀ ਪਾਰਟੀ ਨੂੰ ਘੇਰਿਆ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਬ੍ਰਾਂਡ ਹਾਂ, ਕੇਜਰੀਵਾਲ ਸਾਬ੍ਹ ਮੈਨੂੰ ਪਾਰਟੀ ਜੁਆਇਨ ਕਰਵਾਉਣ ਲਈ ਖੁਦ ਅੰਮ੍ਰਿਤਸਰ ਆਏ ਹਨ ਅਤੇ ਮੈਂ ਉਸ ਬ੍ਰਾਂਡ ਨੂੰ ਖਤਮ ਨਹੀਂ ਹੋਣ ਦੇਵਾਂਗਾ।
‘ਕੌਂਸਲਰਾਂ ਨੂੰ ਚੁੱਕਵਾ ਦੇਣੀ ਚਾਹੀਦੀ ਸੀ ਸਹੁੰ’
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਲੋਕਾਂ ਨੇ ਮੇਰੇ ਉੱਤੇ ਵਿਸ਼ਵਾਸ਼ ਜਤਾਇਆ ਹੈ ਅਤੇ ਮੈਂ ਲੋਕਾਂ ਦਾ ਵਿਸ਼ਵਾਸ਼ ਟੁੱਟਣ ਨਹੀਂ ਦੇਵਾਂਗਾ। ਉਹਨਾਂ ਨੇ ਕਿਹਾ ਕਿ ਹੁਣ ਤਕ ਨਗਰ ਕੌਂਸਲਰਾਂ ਨੂੰ ਸਹੁੰ ਚੁਕਵਾ ਦੇਣੀ ਚਾਹੀਦੀ ਸੀ, ਕਿਉਂਕਿ ਉਹਨਾਂ ਨੂੰ ਨਗਰ ਕੌਂਸਲਰ ਵਾਲੇ ਹੀ ਕੰਮ ਕਰਨੇ ਪੈ ਰਹੇ ਹਨ, ਉਹ ਵਿਧਾਇਕ ਵਾਲੇ ਕੰਮ ਨਹੀਂ ਕਰ ਪਾ ਰਹੇ ਹਨ। ਲੋਕਾਂ ਨੇ ਕਿਸੇ ਪਾਰਟੀ ਵਿੱਚ ਵਿਸ਼ਵਾਸ਼ ਨਹੀਂ ਜਤਾਇਆ ਅਤੇ ਅੱਜ ਅੰਮ੍ਰਿਤਸਰ ਵਿੱਚ ਨਗਰ ਕੌਂਸਲਰ ਦਾ ਮੇਅਰ ਬਣਾਉਣ ਲਈ ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਚੋਣਾਂ ਜਦੋਂ ਮਰਜੀ ਹੋਣ ਪਰ ਕੌਂਸਲਰ ਨੂੰ ਸਹੁੰ ਚੁੱਕਵਾ ਦੇਣੀ ਚਾਹੀਦੀ ਸੀ ਤਾਂ ਜੋ ਲੋਕਾਂ ਨੇ ਰੁਕੇ ਕੰਮ ਹੋ ਸਕਣ।
‘ਫਸਲੀ ਬਟੇਰੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਗਲਤ’
ਆਮ ਆਦਮੀ ਪਾਰਟੀ ਵਿੱਚ ਹੋਰ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਲ ਕਰਨ ਸਬੰਧੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜਦੋਂ ਮੈਂ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਤਾਂ ਉਸ ਸਮੇਂ ਕੇਜਰੀਵਾਲ ਜੀ ਨੇ ਕਿਹਾ ਕਿ ਪਾਰਟੀ ਵਿੱਚ ਗੈਂਗਸਟਰਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਅੱਜ ਫਸਲੀ ਬਟੇਰੇ ਜੋ ਹੋਰ ਪਾਰਟੀਆਂ ਛੱਡ ਆਪ ਵਿੱਚ ਆ ਰਹੇ ਹਨ ਉਹ ਗਲਤ ਹੈ। ਉਹਨਾਂ ਨੇ ਕਿਹਾ ਕਿ ਅਸੀਂ ਵਿਧਾਇਕ ਬਣ ਸੰਵਿਧਾਨ ਦੀ ਸਹੁੰ ਚੁੱਕੀ ਸੀ ਕਿ ਗਲਤ ਕੰਮ ਨਹੀਂ ਕਰਾਂਗੇ, ਜੇਕਰ ਮੈਂ ਕੋਈ ਗਲਤ ਕੰਮ ਕਰਦਾ ਤਾਂ ਲੋਕ ਮੇਰੇ ਤੋਂ ਸਵਾਲ ਪੁੱਛ ਸਕਦੇ ਹਨ।
- ਕੈਨੇਡਾ 'ਚ ਫੋਟੋਆਂ ਖਿੱਚਦੀ ਲਾਪਤਾ ਹੋਈ ਬਠਿੰਡਾ ਦੀ ਸੰਦੀਪ ਕੌਰ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ
- 64 ਸਾਲ ਪੁਰਾਣੇ ਟੈਕਸ ਕਾਨੂੰਨ ਦੇ ਵਿੱਚ ਕੇਂਦਰ ਸਰਕਾਰ ਕਰ ਸਕਦੀ ਹੈ ਵੱਡਾ ਬਦਲਾ, ਵੇਖੋ ਨਵੀਆਂ ਸੋਧਾਂ 'ਚ ਕੀ ਕੁਝ ਹੋ ਸਕਦਾ ਹੈ ਖਾਸ, ਪੜ੍ਹੋ ਖਾਸ ਰਿਪੋਰਟ
- ਚੋਰੀ ਦੇ ਮਾਮਲੇ ’ਚ ਮਾਂ ਅਤੇ ਧੀਆਂ ਦਾ ਮੂੰਹ ਕਾਲਾ ਕਰ ਸੜਕਾਂ ’ਤੇ ਘੁੰਮਾਇਆ, ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ