ETV Bharat / state

ਕੈਨੇਡਾ 'ਚ ਫੋਟੋਆਂ ਖਿੱਚਦੀ ਲਾਪਤਾ ਹੋਈ ਬਠਿੰਡਾ ਦੀ ਸੰਦੀਪ ਕੌਰ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ - SANDEEP KAUR

ਸੰਦੀਪ ਕੈਨੇਡਾ 'ਚ ਰਹਿ ਰਹੀ ਸੀ ਪਰ 15 ਜਨਵਰੀ ਤੋਂ ਉਸ ਦਾ ਪਤਾ ਨਹੀਂ ਲੱਗ ਰਿਹਾ।

SANDEEP KAUR MISSING
ਫੋਟੋਆਂ ਖਿੱਚਦੀ ਸੰਦੀਪ ਨਾਲ ਅਜਿਹਾ ਕੀ ਹੋਇਆ! (ETV Bharat)
author img

By ETV Bharat Punjabi Team

Published : Jan 22, 2025, 7:22 PM IST

Updated : Jan 22, 2025, 7:53 PM IST

ਬਠਿੰਡਾ: ਪਿੰਡ ਸੰਦੋਹਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਜਿਸ ਤੋਂ ਬਾਅਦ ਪਰਿਵਾਰ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ। ਹਰ ਕੋਈ ਇਹੀ ਸਵਾਲ ਕਰ ਰਿਹਾ ਕਿ ਆਖ਼ਰ ਸੰਦੀਪ ਕਿੱਥੇ ਗਈ? ਦਰਅਸਲ ਸੰਦੀਪ ਕੈਨੇਡਾ 'ਚ ਰਹਿ ਰਹੀ ਸੀ ਪਰ 15 ਜਨਵਰੀ ਤੋਂ ਉਸ ਦਾ ਪਤਾ ਨਹੀਂ ਲੱਗ ਰਿਹਾ। ਪੀੜਤ ਪਰਿਵਾਰ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।

ਫੋਟੋਆਂ ਖਿੱਚਦੀ ਸੰਦੀਪ ਨਾਲ ਅਜਿਹਾ ਕੀ ਹੋਇਆ! (ETV Bharat)

ਅਧੂਰੇ ਸੁਪਨੇ ਪੂਰੇ ਕਰਨ ਗਈ ਸੀ ਸੰਦੀਪ

ਪਰਿਵਾਰ ਮੁਤਾਬਿਕ ਸੰਦੀਪ ਕੈਨੇਡਾ 'ਚ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਗਈ ਸੀ। ਪਰਿਵਾਰ ਨੇ ਕਰਜ਼ਾ ਚੁੱਕ ਅਤੇ ਆਪਣੀ ਜ਼ਮੀਨ ਵੇਚ ਕੇ ਲਾਡਲੀ ਧੀ ਨੂੰ ਵਿਦੇਸ਼ ਭੇਜਿਆ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਸੰਦੀਪ ਨੂੰ ਹਮੇਸ਼ਾ ਲਈ ਆਪਣੇ ਤੋਂ ਦੂਰ ਕਰ ਰਹੇ ਹਨ। ਸੰਦੀਪ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਸੰਦੀਪ ਹੁਣ ਰੁਜ਼ਗਾਰ ਦੀ ਭਾਲ ਵਿੱਚ ਸੀ ਅਤੇ ਉਸ ਨੇ ਵਾਅਦਾ ਕੀਤਾ ਸੀ ਕਿ ਉਹ ਪਰਿਵਾਰ ਵੱਲੋਂ ਚੁੱਕਿਆ ਕਰਜ਼ਾ ਜ਼ਰੂਰ ਉਤਾਰ ਦੇਵੇਗੀ ਅਤੇ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰ ਦੇਵਗੀ ਪਰ ਹੁਣ ਉਨ੍ਹਾਂ ਦੀ ਧੀ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ।

ਕੰਮ ਨੂੰ ਲੈ ਕੇ ਚਿੰਤਾ

ਲੜਕੀ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ "ਕਰੀਬ ਤਿੰਨ ਮਹੀਨੇ ਪਹਿਲਾਂ ਸੰਦੀਪ ਨੇ ਆਪਣੇ ਸਾਰੇ ਸੋਸ਼ਲ ਅਕਾਊਂਟ ਵੀ ਬੰਦ ਕਰ ਦਿੱਤੇ ਸਨ। ਪਰਿਵਾਰ ਨਾਲ ਵੀ ਬਹੁਤ ਘੱਟ ਗੱਲ ਕਰਦੀ ਸੀ ਅਤੇ ਉਸ ਦੀ ਮਾਮੇ ਨਾਲ ਇੱਕ ਜਨਵਰੀ ਨੂੰ ਗੱਲ ਹੋਈ ਸੀ। ਉਸ ਸਮੇਂ ਵੀ ਉਹ ਕੰਮ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਲੱਗ ਰਹੀ ਸੀ। ਉਨ੍ਹਾਂ ਨੂੰ ਫੋਨ 'ਤੇ ਜਾਣਕਾਰੀ ਮਿਲੀ ਕਿ ਸੰਦੀਪ ਕੰਮ ਦੀ ਭਾਲ 'ਚ ਬਾਹਰ ਗਈ ਸੀ। ਰਸਤੇ 'ਚ ਆਪਣੇ ਕਿਸੇ ਦੋਸਤ ਨਾਲ ਬੀਚ 'ਤੇ ਫੋਟੋਆਂ ਖਿੱਚਣ ਲੱਗ ਗਈ ਅਤੇ ਪਾਣੀਆਂ ਦੀਆਂ ਲਹਿਰਾਂ ਨਾਲ ਉਹ ਪਾਣੀ 'ਚ ਵਹਿ ਗਈ"। ਇਸ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਹੁਣ ਪਰਿਵਾਰ ਵੱਲੋਂ ਜਿੱਥੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਸਰਕਾਰ ਤੋਂ ਮਾਲੀ ਮਦਦ ਦੀ ਵੀ ਅਪੀਲ ਕੀਤੀ ਜਾ ਰਹੀ ਹੈ।

Last Updated : Jan 22, 2025, 7:53 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.