ਨਿਰਭਯਾ ਕੇਸ 'ਤੇ ਆਏ ਫੈਸਲੇ ਤੋਂ ਬਾਅਦ ਦੇਸ਼ ਭਰ 'ਚ ਔਰਤਾਂ ਨੇ ਜ਼ਾਹਿਰ ਕੀਤੀ ਖੁਸ਼ੀ
🎬 Watch Now: Feature Video
ਦਿੱਲੀ 'ਚ ਸਾਲ 2012 'ਚ ਹੋਏ ਨਿਰਭਯਾ ਜਬਰ ਜਨਾਹ ਮਾਮਲੇ ਨੂੰ ਲੈ ਕੇ ਅਦਾਲਤ ਨੇ ਦੋਸ਼ੀਆਂ ਖ਼ਿਲਾਫ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਮੁਤਾਬਕ 22 ਜਨਵਰੀ ਨੂੰ ਦੋਸ਼ੀਆਂ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ। ਨਿਰਭਯਾ ਦੀ ਮਾਂ ਪਿਛਲੇ 7 ਸਾਲਾਂ ਤੋਂ ਇਸ ਇਨਸਾਫ਼ ਦੀ ਲੜਾਈ ਲਈ ਬਿਨ੍ਹਾਂ ਰੁਕੇ, ਅਣਥੱਕ ਲੜ ਰਹੀ ਸੀ। ਅੱਜ ਆਖ਼ਰਕਾਰ ਉਹ ਸਮਾਂ ਆਇਆ ਜਦੋਂ ਨਿਰਭਯਾ ਦੇ ਦੋਸ਼ੀਆਂ ਵਿਰੁੱਧ ਪਟਿਆਲਾ ਹਾਉਸ ਕੋਰਟ ਵਿੱਚ ਮੌਤ ਦਾ ਵਾਰੰਟ ਜਾਰੀ ਕੀਤਾ ਗਿਆ। ਇਸ ਖ਼ਬਰ ਨੇ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਭਰ ਦਿੱਤਾ। ਜਦੋਂ ਈਟੀਵੀ ਭਾਰਤ ਨੇ ਔਰਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਫੈਸਲੇ ‘ਤੇ ਖੁਸ਼ੀ ਜ਼ਾਹਰ ਕੀਤੀ। ਨਾਲ ਹੀ, ਔਰਤਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨਸਾਫ਼ ਮਿਲਣ ਵਿੱਚ ਜੋ ਸਮਾਂ ਲੱਗਿਆ ਹੈ, ਉਸ ਨੂੰ ਕਾਫ਼ੀ ਘੱਟ ਕਰਨ ਦੀ ਲੋੜ ਹੈ। ਸਾਲ 2012 ਵਿੱਚ ਕੀਤੇ ਗਏ ਜ਼ੁਰਮ ਦੇ ਦੋਸ਼ੀਆਂ ਨੂੰ 2020 ਵਿੱਚ ਸਜਾ ਦਿੱਤੀ ਗਈ ਹੈ। ਈਟੀਵੀ ਭਾਰਤ ਨਾਲ ਔਰਤਾਂ ਨੇ ਕਿਹਾ ਕਿ ਫ਼ੈਸਲਾ ਦੇਰ ਨਾਲ ਆਇਆ ਪਰ ਇਹ ਚੰਗੀ ਤਰ੍ਹਾਂ ਸਾਹਮਣੇ ਆਇਆ। ਔਰਤਾਂ ਨੇ ਨਿਰਭਯਾ ਦੇ ਪਰਿਵਾਰ ਦਾ ਵੀ ਜ਼ਿਕਰ ਕੀਤਾ ਅਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਿਰਭਯਾ ਦੇ ਮਾਪਿਆਂ ਨੇ ਜਿਸ ਢੰਗ ਨਾਲ ਇਹ ਸਾਰੀ ਲੜਾਈ ਲੜੀ ਹੈ, ਉਹ ਕਾਬਿਲੇ ਤਾਰੀਫ਼ ਹੈ। ਕੁਝ ਔਰਤਾਂ ਨੇ ਇਹ ਵੀ ਦੱਸਿਆ ਕਿ ਜਦੋਂ ਤੋਂ ਇਹ ਫੈਸਲਾ ਆਇਆ ਹੈ, ਲੋਕਾਂ ਵਿੱਚ ਡਰ ਪੈਦਾ ਹੋ ਜਾਵੇਗਾ, ਹੁਣ ਮੁਲਜ਼ਮ ਵੀ ਔਰਤ ਨਾਲ ਕੁਝ ਗਲਤ ਕਰਨ ਤੋਂ ਪਹਿਲਾਂ 100 ਵਾਰ ਸੋਚਣਗੇ।