ਲੌਕਡਾਊਨ ਨੇ ਪਠਾਨਕੋਟ ਬੱਸ ਅੱਡੇ 'ਚੋਂ ਸਵਾਰੀਆਂ ਕੀਤੀਆਂ ਗਾਇਬ - covid-19 effect
🎬 Watch Now: Feature Video
ਪਠਾਨਕੋਟ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਲਾਏ ਗਏ ਹਫ਼ਤਾਵਾਰੀ ਲੌਕਡਾਊਨ ਦਾ ਅਸਰ ਬੱਸ ਅੱਡਿਆਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਕਦੇ ਸਵਾਰੀਆਂ ਨਾਲ ਭਰਿਆ ਇਥੋਂ ਦਾ ਅੰਤਰਰਾਜੀ ਬੱਸ ਅੱਡਾ ਖਾਲੀ ਨਜ਼ਰ ਆਇਆ, ਸਾਰੇ ਪਾਸੇ ਸੁੰਨ ਪਸਰੀ ਹੋਈ ਸੀ। ਇਸ ਸਬੰਧੀ ਬੱਸ ਅੱਡੇ 'ਤੇ ਰੋਡਵੇਜ਼ ਦੇ ਸੁਪਰਡੈਂਟ ਹਰਭਜਨ ਸਿੰਘ ਨੇ ਦੱਸਿਆ ਕਿ ਕੋਰੋਨਾ ਕਾਰਨ ਬੱਸਾਂ ਭਾਵੇਂ ਆਪਣੀਆਂ ਥਾਂਵਾਂ 'ਤੇ ਖੜੀਆਂ ਸਵਾਰੀਆਂ ਨੂੰ ਉਡੀਕ ਰਹੀਆਂ ਹਨ, ਪਰ ਇੱਕਾ-ਦੁੱਕਾ ਨੂੰ ਛੱਡ ਕੇ ਸਵਾਰੀਆਂ ਕਿਤੇ ਨਜ਼ਰ ਨਹੀਂ ਆ ਰਹੀਆਂ। ਕੋਰੋਨਾ ਕਾਰਨ ਇਸ ਸਮੇਂ ਜ਼ਿਆਦਾਤਰ ਬੱਸਾਂ ਖ਼ਾਲੀ ਹਾਲਤ ਵਿੱਚ ਹੀ ਆਪਣੇ ਰੂਟ 'ਤੇ ਚੱਲ ਰਹੀਆਂ ਹਨ।