'ਆਪ' ਆਗੂ ਆਪਸ ’ਚ ਖਹਿਬੜੇ, ਵੀਡੀਓ ਵਾਇਰਲ - Video of Hoshiarpur
🎬 Watch Now: Feature Video
ਹੁਸ਼ਿਆਰਪੁਰ: ਬੀਤੇ ਦਿਨ ਜਦੋਂ ਹੁਸਿ਼ਆਰਪੁਰ ’ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Delhi Deputy Chief Minister Manish Sisodia) ਆਏ ਸਨ ਤਾਂ ਇਸ ਦੌਰਾਨ ਹੁਸਿ਼ਆਰਪੁਰ ਦੇ ਆਪ ਆਗੂਆਂ ਦੀ ਗੁੱਟਬੰਦੀ ਖੁੱਲ੍ਹ ਕੇ ਵੇਖਣ ਨੂੰ ਸਾਹਮਣੇ ਆਈ ਸੀ ਜਿਸਦਾ ਕਿ ਆਮ ਵਿਅਕਤੀ ਵੱਲੋਂ ਖੂਬ ਮਖੌਲ ਉਡਾਇਆ ਜਾ ਰਿਹਾ ਸੀ। ਹੁਣ ਇੱਕ ਵਾਰ ਫਿਰ ਹੁਸ਼ਿਆਰਪੁਰ ਦੀ ਆਮ ਆਦਮੀ ਪਾਰਟੀ (Aam Aadmi Party) ਉਸ ਵਕਤ ਚਰਚਾ ’ਚ ਆ ਗਈ ਜਦੋਂ ਆਪ ਆਗੂਆਂ ਅਤੇ ਵਰਕਰਾਂ ਦੀ ਇੱਕ ਵੀਡੀਓ ਵਾਇਰਲ (video viral ) ਹੋ ਗਈ ਜਿਸ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਹੁਸਿ਼ਆਰਪੁਰ ’ਚ ਕੁਝ ਵੀ ਠੀਕ ਨਹੀਂ ਹੈ। ਇਸ ਵੀਡੀਓ ’ਚ ਆਪ ਆਗੂ ਅਤੇ ਵਰਕਰ ਆਪਸ ’ਚ ਲੜਦੇ ਵਿਖਾਈ ਦੇ ਰਹੇ ਹਨ। ਵੀਡੀਓ ’ਚ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜਿੰਪਾ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮੋਹਣ ਲਾਲ ਚਿੱਤੋ, ਆਪ ਆਗੂ ਜਸਪਾਲ ਚੇਚੀ, ਆਪ ਦੇ ਜ਼ਿਲ੍ਹਾ ਪ੍ਰਧਾਨ ਦਲੀਪ ਓਹਰੀ ਸਮੇਤ ਹੋਰ ਵੀ ਕਈ ਆਗੂ ਮੌਜੂਦ ਹਨ। ਵੀਡੀਓ ਤੋਂ ਅੰਦਾਜ਼ਾ ਲਗਾਇਆ ਸਕਦਾ ਹੈ ਕਿ ਪਾਰਟੀ ਚ ਕੁਝ ਵੀ ਠੀਕ ਨਹੀਂ ਹੈ।