ਤਰਨ ਤਾਰਨ: ਕਣਕ ਨੂੰ ਮੰਡੀ 'ਚ ਲਿਜਾਣ ਲਈ ਕਿਸਾਨ ਤੇ ਪ੍ਰਸ਼ਾਸਨ ਵਿਚਕਾਰ 'ਚ ਹੋਇਆ ਹੰਗਾਮਾ - ਮੰਡੀਆਂ ਦਾ ਹਾਲ
🎬 Watch Now: Feature Video
ਤਰਨ ਤਾਰਨ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਰਫ਼ਿਊ ਲੱਗਿਆ ਹੋਇਆ ਹੈ ਜਿਸ ਦੇ ਚੱਲਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਫ਼ਸਲ ਲਿਆਉਣ ਲਈ ਪਾਸ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਉਧਰ ਤਰਨ ਤਾਰਨ ਮੰਡੀ ਵਿੱਚ ਇੱਕ ਕਿਸਾਨ ਬਿਨਾਂ ਪਾਸ ਤੋਂ ਮੰਡੀ ਵਿੱਚ ਆਪਣੀ 20 ਕਿੱਲਿਆਂ ਦੀ ਕਣਕ ਦੀ ਫ਼ਸਲ ਲੈ ਕੇ ਆ ਗਿਆ, ਜਿਸ ਨੂੰ ਪ੍ਰਸ਼ਾਸਨ ਨੇ ਵਾਪਿਸ ਲਿਜਾਣ ਲਈ ਕਿਹਾ। ਕਿਸਾਨ ਨੇ ਫਸਲ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਭਾਵੇਂ ਉਸ ਦੀ ਕਣਕ ਸੜਕ 'ਤੇ ਖਿਲਾਰ ਦਿਓ ਪਰ ਉਹ ਵਾਪਿਸ ਚੁੱਕ ਕੇ ਨਹੀਂ ਲੈ ਕੇ ਜਾਵੇਗਾ। ਦੂਜੇ ਪਾਸੇ ਡੀਸੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਿਨਾਂ ਪਾਸ ਤੋਂ ਮੰਡੀਆਂ ਵਿੱਚ ਨਾ ਜਾਣ ਤੇ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਕੀਤੇ ਗਏ ਪ੍ਰਬੰਧ ਸਹੀ ਤਰੀਕੇ ਨਾਲ ਅਮਲ ਵਿੱਚ ਲਿਆਂਦੇ ਜਾ ਸਕਣ।