ਕੋਰੋਨਾ ਟੀਕਾਕਰਣ ਅਭਿਆਸ ਲਈ ਐਸ.ਐਮ.ਓ, ਡਾਕਟਰਾਂ ਅਤੇ ਏ.ਐਨ.ਐਮਜ਼ ਦੀ ਸਿਖਲਾਈ - Training of SMO
🎬 Watch Now: Feature Video
ਪਟਿਆਲਾ: ਸਿਹਤ ਵਿਭਾਗ ਵੱਲੋਂ ਕੋਰੋਨਾ ਟੀਕਾਕਰਣ ਅਭਿਆਸ ਲਈ ਇੱਥੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਸੁਪਰਵਾਈਜ਼ਰਾਂ, ਐਸ.ਐਮ.ਓਜ, ਡਾਕਟਰਾਂ ਤੇ ਏ.ਐਨ.ਐਮਜ਼ 'ਤੇ ਅਧਾਰਿਤ ਜ਼ਿਲ੍ਹੇ ਦੀਆਂ 15 ਟੀਕਾਕਰਣ ਟੀਮਾਂ ਦੀ ਮੁੱਢਲੀ ਸਿਖਲਾਈ ਕਰਵਾਈ ਗਈ। ਡੀਸੀ ਕੁਮਾਰ ਅਮਿਤ ਨੇ ਦੱਸਿਆ ਕਿ 3 ਜਨਵਰੀ ਨੂੰ ਟੀਕਾਕਰਣ ਅਭਿਆਸ ਰਾਜਿੰਦਰਾ ਹਸਪਤਾਲ (ਸਰਕਾਰੀ ਮੈਡੀਕਲ ਕਾਲਜ), ਨਿੱਜੀ ਖੇਤਰ ਦੇ ਸਦਭਾਵਨਾ ਹਸਪਤਾਲ ਤੇ ਸੀ.ਐਚ.ਸੀ. ਸ਼ੁਤਰਾਣਾ ਨੂੰ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਸ ਅਭਿਆਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਮੰਤਵ ਕੋਰੋਨਾ ਟੀਕਾਕਰਣ ਲਈ ਤਿਆਰੀਆਂ ਦੀ ਪਰਖ ਕਰਨਾ ਹੈ ਤਾਂ ਕਿ ਪਹਿਲਾਂ ਰਜਿਸਟਰਡ ਲਾਭਪਾਤਰੀਆਂ ਦਾ ਟੀਕਾਕਰਣ ਸ਼ੁਰੂ ਹੋਣ ਉਪਰੰਤ, ਸਫ਼ਲਤਾ ਪੂਰਵਕ ਕੋਰੋਨਾ ਟੀਕਾਕਰਣ ਕੀਤਾ ਜਾ ਸਕੇ।