ਕਾਮਰੇਡ ਬਲਵਿੰਦਰ ਸਿੰਘ ਕਤਲ ਕਾਂਡ ਨਾਲ ਸਬੰਧਿਤ ਅੱਤਵਾਦੀਆਂ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼ - ਸ਼ੋਰੀਆਂ ਚੱਕਰ ਵਿਜੇਤਾ
🎬 Watch Now: Feature Video
ਤਰਨਤਾਰਨ: ਪਿਛਲੇ ਦਿਨੀ ਭਿੱਖੀਵਿੰਡ ਵਿਖੇ ਕਤਲ ਕੀਤੇ ਗਏ ਸ਼ੋਰੀਆਂ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਸੰਧੂ ਕਤਲ ਕੇਸ ਵਿੱਚ ਅੱਜ ਤਰਨਤਾਰਨ ਪੁਲਿਸ ਵੱਲੋਂ 5 ਅੱਤਵਾਦੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਅੱਤਵਾਦੀਆਂ ਦਾ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਜਿਨ੍ਹਾਂ ਨੂੰ ਮੁੜ 22 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਕਤਲ ਮਾਮਲੇ ਵਿੱਚ ਸੁਖਦੀਪ ਸਿੰਘ ਭੂਰਾ ਵਾਸੀ ਖਰਲ ਥਾਣਾ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ, ਗੁਰਜੀਤ ਸਿੰਘ ਭਾਅ ਵਾਸੀ ਲਖਨਪਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਸਬੀਰ ਅਹਿਮਦ ਗੋਜਰੀ ਵਾਸੀ ਡਾਉਫ਼ਪੁਰਾ ਜੰਮੂ ਕਸ਼ਮੀਰ, ਮੁਹੰਮਦ ਅਯੂਬ ਪਠਾਣ ਵਾਸੀ ਅਸਥਾਨ ਜੰਮੂ ਕਸ਼ਮੀਰ, ਰਿਆਜ ਅਹਿਮਦ ਵਾਸੀ ਨਸਲਪੁਰਾ ਸ਼ਾਮਲ ਸਨ।
Last Updated : Jan 18, 2021, 11:50 AM IST