ਮਜ਼ਦੂਰ ਦਿਵਸ ਤੇ ਵਿਸ਼ੇਸ਼: ਮਜ਼ਦੂਰ ਅੱਜ ਵੀ 10 ਤੋਂ 15 ਘੰਟੇ ਕਰ ਰਹੇ ਨੇ ਕੰਮ - 10 ਤੋਂ 15 ਘੰਟੇ
🎬 Watch Now: Feature Video
ਮਾਨਸਾ: 1 ਮਈ ਦਾ ਦਿਨ ਪੂਰੇ ਵਿਸ਼ਵ ਭਰ ਦੇ ਵਿੱਚ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਬੇਸ਼ੱਕ ਸਰਕਾਰਾਂ ਵੱਲੋਂ ਅੱਠ ਘੰਟੇ ਕੰਮ ਕਰਨ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਪਰ ਅੱਜ ਮਜ਼ਦੂਰ 10 ਤੋਂ 15 ਘੰਟੇ ਕੰਮ ਕਰਦੇ ਹਨ। ਮਜ਼ਦੂਰ ਦਿਵਸ ਸੰਬੰਧੀ ਈਟੀਵੀ ਭਾਰਤ ਵੱਲੋਂ ਮਾਨਸਾ ਦੇ ਵੱਖ-ਵੱਖ ਗੋਦਾਮਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ 1 ਮਈ ਦਾ ਦਿਨ ਉਹ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਮਨਾਉਂਦੇ ਹਨ, ਪਰ ਇਸ ਦਿਨ ਉਹ ਛੁੱਟੀ ਤੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਆਮ ਦਿਨਾਂ ਦੇ ਵਿੱਚ ਮਜ਼ਦੂਰਾਂ ਤੋਂ 10 ਤੋਂ 15 ਘੰਟੇ ਕੰਮ ਲਿਆ ਜਾਂਦਾ ਹੈ ਕਿਉਂਕਿ ਸਰਕਾਰਾਂ ਨੇ ਬੇਸ਼ੱਕ ਅੱਠ ਘੰਟੇ ਕੰਮ ਕਰਨ ਦਾ ਐਲਾਨ ਕੀਤਾ ਹੈ, ਪਰ ਠੇਕੇਦਾਰੀ ਸਿਸਟਮ ਦੇ ਕਾਰਨ ਮਜ਼ਦੂਰਾਂ ਨੂੰ ਅੱਜ ਵੀ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਕੰਮ ਲਿਆ ਜਾ ਰਿਹਾ ਹੈ।