ਸ਼੍ਰੋਮਣੀ ਕਮੇਟੀ ਦੋਨੇਂ ਢਾਡੀ ਸਭਾਵਾਂ ਨੂੰ ਦੇਵੇ ਬਰਾਬਰ ਦਾ ਸਮਾਂ: ਕੁਲਵਿੰਦਰ ਸਿੰਘ - ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਦੇ ਆਗੂ
🎬 Watch Now: Feature Video
ਅੰਮ੍ਰਿਤਸਰ: ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਦੇ ਆਗੂ ਕੁਲਵਿੰਦਰ ਸਿੰਘ ਐਮਏ ਨੇ ਪੱਤਰਕਾਰਾਂ ਨਾਲ ਗੱਲ਼ਬਾਤ ਕਰਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਮੁਤਾਬਕ ਦੋਨੋਂ ਸਭਾਵਾਂ ਨੂੰ ਸਟੇਜ ਲਈ ਸਮੇਂ ਦੀ ਵੰਡ ਇੱਕ ਮਹੀਨੇ ਵਿੱਚ 15-15 ਦਿਨ ਕੀਤੀ ਹੋਈ ਸੀ, ਜਿਸ ਕਰਕੇ ਦੋਨੋਂ ਹੀ ਸਭਾਵਾਂ ਲਗਾਤਾਰ ਦੀਵਾਨ ਸਜਾਉਂਦੀਆਂ ਆ ਰਹੀਆਂ ਹਨ ਪਰ ਇੱਕ ਦਿਨ ਗੁਰੂ ਹਰਗੋਬਿੰਦ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐਮਏ ਨੇ ਚਲਦੇ ਦੀਵਾਨ ਵਿੱਚ ਮਾਇਕ ਦੀਆਂ ਲੀਡਾਂ ਪੁੱਟ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਬੇਹੁਮਤੀ ਕੀਤੀ, ਜਿਸ ਕਰਕੇ ਪ੍ਰੋਗਰਾਮ ਵਿੱਚ ਖਲਲ ਪਈ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਕੀਤੀ ਗਈ, ਇਸ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਚਿੱਠੀ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਨੂੰ ਭੇਜੀ ਗਈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਲਦੇਵ ਸਿੰਘ ਐਮਏ ਦੀਵਾਨ ਲਾਉਣ ਦੀ ਤਾਕ ਵਿੱਚ ਹਨ ਕਿਉਂਕਿ ਉਸ ਵੱਲੋਂ ਪੁਰਾਣੀ ਚਿੱਠੀ ਕੱਢ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਟੇਜ 'ਤੇ ਕਬਜ਼ਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤੇ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਹ ਸਾਰਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਮੁੜ ਲਿਆਂਦਾ ਅਤੇ ਕਿਹਾ ਕਿ ਜਿੰਨਾ ਜਿੰਨਾ ਸਮਾਂ ਕੋਈ ਫ਼ੈਸਲਾ ਨਹੀਂ ਹੁੰਦਾ ਤਾਂ ਦੋਨੇਂ ਸਭਾਵਾਂ ਨੂੰ ਸਟੇਜ ਤੋਂ ਸਮਾਂ ਨਾ ਦਿੱਤਾ ਜਾਵੇ।